Monday, July 8, 2024

ਅੰਮ੍ਰਿਤਸਰ 439ਵਾਂ ਸਥਾਪਨਾ ਦਿਵਸ ਮਨਾਇਆ-ਮੋਹਲੇਧਾਰ ਮੀਂਹ ਵਿੱਚ ਕੱਢਿਆ ਜਾਗਰੂਕਤਾ ਮਾਰਚ

PPN0207201609ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ ਸੱਗੂ)- ਸਾਵਣ ਦੀ ਪਹਿਲੀ ਫੁਹਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ, ਮੋਹਲੇਧਾਰ ਬਾਰਿਸ਼ ਦੀ ਪਰਵਾਹ ਕੀਤੇ ਬਿਨਾ, ਅੱਜ ਇੱਕ ਮਾਰਚ ਦਾ ਆਯੋਜਨ ਕੀਤਾ।ਇਸ ਮਾਰਚ ਵਿੱਚ ਸ਼ਾਮਿਲ ਸਰਬ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਮਾਰਚ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਜਿਸ ਵਿੱਚ ਈਕੋ-ਅੰਮ੍ਰਿਤਸਰ ਦੇ ਮੁੱਖੀ ਸ. ਗੁਨਬੀਰ ਸਿੰਘ ਜੀ, ਫਾਦਰ ਵਿਜੈ ਜੀ, ਇਸਕੌਨ ਮੰਦਰ ਤੋਂ ਸ਼੍ਰੀ ਇੰਦਰਾਨੁਜ ਦਾਸ ਜੀ ਅਤੇ ਪਿੰਗਲਵਾੜਾ ਸੰਸਥਾ ਤੋਂ ਮਾਸਟਰ ਰਾਜਬੀਰ ਸਿੰਘ ਜੀ ਸ਼ਾਮਲ ਸਨ।ਇਸ ਮੌਕੇ ਤੇ ਹੋਰਨਾਂ ਸੰਸਥਾਵਾਂ ਜਿਵੇਂ ਕਿ ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ, ਚੀਫ ਖਾਲਸਾ ਦੀਵਾਨ, ਖਾਲਸਾ ਕਾਲਜ ਸੁਸਾਇਟੀ, ਜੱਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ, ਅਖੰਡ ਕੀਰਤਨੀ ਜਥਾ, ਐਨ.ਐਸ.ਐਸ.ਐਸ, ਬਾਬਾ ਕੁਲਵੰਤ ਸਿੰਘ ਸੇਵਾ ਸੰਗਤ ਅਤੇ ਪਤਵੰਤੇ ਸ਼ਹਿਰ ਨਿਵਾਸੀਆਂ ਨੇ ਭਾਗ ਲਿਆ।
ਭਾਰੀ ਮੀਂਹ ਅਤੇ ਜਲ ਮਗਨ ਸੜਕਾਂ ‘ਤੇ ਚਲਦਾ ਹੋਇਆ ਮਾਰਚ ਭਰਵੇਂ ਅਤੇ ਉਤਸ਼ਾਹ ਪੂਰਨ ਸਵਾਗਤ ਨੂੰ ਕਬੂਲਦਾ ਹੋਇਆ ਕੰਪਨੀ ਬਾਗ ਵਿਖੇ ਪਹੁੰਚਿਆ।ਮਾਰਚ ਦੇ ਪੁੱਜਣ ਸਾਰ ਹੀ ਇਸਕੌਨ ਮੰਦਰ ਦੇ ਢੋਲ ਮੰਜੀਰਿਆਂ ਦੇ ਨਾਦ ਨਾਲ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਗੱਤਕੇ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸਨੇ ਕਿ ਇਕੱਠ ਦੇ ਉਤਸ਼ਾਹ ਨੂੰ ਅਸਮਾਨ ਦੀਆਂ ਬੁਲੰਦੀਆਂ ਤਕ ਪਹੂੰਚਾ ਦਿੱਤਾ।
ਈਕੋ-ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਸਥਾਪਨਾ ਦਿਵਸ ਮਨਾਉਣ ਦੀ ਪਰੰਪਰਾ ਨੂੰ 2012 ਮੁੜ ਸੁਰਜੀਤ ਕੀਤਾ ਗਿਆ। ਈਕੋ ਸਿੱਖ ਵੱਲੋਂ ਆਰੰਭੇ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਸਾਲ 2017 ਤਕ ਤਾਤਵਿਕ ਬਦਲਾਅ ਹੈ ਤਾਂ ਜੋ 440ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਜਾ ਸਕੇ।ਆਪਣੇ 4 ਸਾਲ ਦੇ ਅਰਸੇ ਦੌਰਾਨ ਈਕੋ ਅੰਮ੍ਰਿਤਸਰ ਪ੍ਰੋਗਰਾਮ ਸੈਂਕੜੇ ਹੀ ਦੇਸ਼ਾਵਰੀ ਬੂਟਿਆਂ ਦਾ ਰੋਪਣ ਕੀਤਾ ਗਿਆ।ਇਸ ਪ੍ਰੋਗਰਾਮ ਤਹਿਤ ਗਰੀਨ ਨਗਰ ਕੀਰਤਨ ਦੀ ਸੰਕਲਪਨਾ ਜਿਸਨੂੰ ਕਿ ਦੇਸ਼ਾਂ ਵਿਦੇਸ਼ਾਂ ਚ ਭਰਵਾਂ ਹੁੰਗਾਰਾ ਮਿਲਿਆ ਹੈ।ਵਪਾਰ ਜਗਤ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਇਸ ਗਲ ਲਈ ਉਤਸ਼ਾਹਿਤ ਕੀਤਾ ਗਿਆ ਕਿ ਪਾਣੀ ਨੂੰ ਬਚਾਇਆ, ਸੰਭਾਲਿਆ ਅਤੇ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਸੰਸਥਾਵਾਂ ਨੂੰ ਇਸ ਗਲ ਦੀ ਅਪੀਲ ਕੀਤੀ ਗਈ ਕਿ ਊਰਜਾ ਬਚਾਉਣ ਵਾਲੇ ਸਾਧਨਾਂ ਅਤੇ ਊਰਜਾ ਦੇ ਨਵੀਨੀਕਰਨ ਦੇ ਬਦਲਾਵਾਂ ਨੂੰ ਅਪਨਾਇਆ ਜਾਵੇ।ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਹਿਰਾਂ ਰਹਿਤ ਕੁਦਰਤੀ ਖੇਤੀ ਅਤੇ ਕੂੜੇ ਦੀ ਸੁਚਾਰੂ ਸੰਭਾਲ ਕਰਦੇ ਹੋਏ ਘਰਾਂ ਅਤੇ ਵਾਤਾਵਰਨ ਪ੍ਰੇਮੀ ਪਾਰਕਾਂ ਦੇ ਵਿਸ਼ੇ ਨੂੰ ਛੋਹਿਆ ਗਿਆ। ਈਕੋ ਅੰਮ੍ਰਿਤਸਰ ਨੇ ਆਪਣੇ ਸਹਿ-ਹਿੱਸੇਦਾਰਾਂ ਨਾਲ ਕੰਮ ਕਰਦਿਆਂ ਹੋਇਆਂ ਨਾ ਕੇਵਲ ਨਵੀਆਂ ਪੁਲਾਂਘਾਂ ਪੁੱਟੀਆਂ ਬਲਕਿ ਆਪਣੇ ਚਾਲੂ ਪ੍ਰੋਗਰਾਮਾਂ ਨੂੰ ਵੀ ਜਾਰੀ ਰੱਖਿਆ।ਸਾਡੀ ਸੰਤੁਸ਼ਟਤਾ ਦਾ ਮੁੱਖ ਸੋਮਾ ਆਰਗੈਨਿਕ ਲੰਗਰ ਦੀ ਸੰਕਲਪਨਾ ਬੂਟਾ ਰੋਪਣ ਪ੍ਰੋਗਰਾਮ, ਊਰਜਾ ਬਚਾਉਣ ਵਾਲੇ ਅਤੇ ਪਾਣੀ ਸੰਭਾਲ ਦੀਆਂ ਸੰਭਾਵਨਾਵਾਂ।ਅੰਮ੍ਰਿਤਸਰ ਸਥਾਪਨਾ ਦਿਵਸ ਅਤੇ ਸਿੱਖ ਵਾਤਾਵਰਨ ਦਿਵਸ ਸ਼ਹਿਰ ਵਾਸੀਆਂ ਨੂੰ ਉਹਨਾਂ ਸੰਭਾਵਨਾਵਾਂ ਨਾਲ ਜੋੜਦੇ ਹਨ ਜਿਹੜੀਆਂ ਉਹਨਾਂ ਦੇ ਦਿਲ ਦੇ ਨੇੜੇ ਹਨ।
ਅੰਮ੍ਰਿਤਸਰ ਸ਼ਹਿਰ ਦੇ ਨਗਰ ਨਿਗਮ ਵੱਲੋਂ ਏ.ਡੀ.ਸੀ ਤਜਿੰਦਰ ਪਾਲ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਭਰੋਸੇਮੰਦ ਵਚਨ ਕਹੇ।ਮੀਂਹ ਨਾਲ ਪੂਰੀ ਤਰ੍ਹਾਂ ਭਿੱਜੀ ਹੋਈ ਸੰਗਤ ਨੂੰ ਪਿੰਗਲਵਾੜਾ ਸੋਸਾਈਟੀ ਵੱਲੋਂ ਚਾਹ ਅਤੇ ਅਵਾਸ ਵਲੋਂ ਪਕੌੜਿਆਂ ਦਾ ਲੰਗਰ ਛਕਾਇਆ ਗਿਆ।ਉਪਰੰਤ ਸਹਿ-ਹਿਸੇਦਾਰਾਂ ਨੂੰ ਉਹਨਾਂ ਦੀ ਪਿੱਛਲੇ ਸਾਲ ਦੀ ਮਿਹਨਤ ਦੀ ਸ਼ਲਾਘਾ ਲਈ ਬੂਟਾ ਪਰਸ਼ਾਦ ਅਤੇ ਅਵਾਰਡ ਦਿੱਤੇ ਗਏ।
ਈਕੋਸਿੱਖ ਦੇ ਪ੍ਰੈਜ਼ੀਡੈਂਟ, ਡਾ. ਰਾਜਵੰਤ ਸਿੰਘ ਨੇ ਕਿਹਾ, “ਅੰਮ੍ਰਿਤਸਰ ਸ਼ਹਿਰ ਦੀ ਹਰਿਆਵਲ ਅਤੇ ਕੂੜੇ ਦੀ ਸੰਭਾਲ, ਸਮੁੱਚੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਵੱਡਾ ਮੁੱਦਾ ਹੈ। ਸ਼੍ਰੀ ਗੁਰੂ ਰਾਮ ਦਾਸ ਜੀ ਦਾ ਵਸਾਈ ਇਹ ਨਗਰੀ ਇਸਤੋਂ ਕਈ ਗੁਣਾ ਜ਼ਿਆਦਾ ਸਤਿਕਾਰ ਅਤੇ ਸੰਭਾਲ ਦੀ ਹੱਕਦਾਰ ਹੈ। ਇਸ ਅਜਂੈਡੇ ਦੀ ਪੂਰਤੀ ਲਈ ਈਕੋਸਿੱਖ ਦੇ ਪ੍ਰੋਜੈਕਟ ਮੈਨੇਜਰ, ਰਵਨੀਤ ਸਿੰਘ ਦੇ ਦੀ ਸਮਰਪਿਤ ਟੀਮ ਵਿੱਚ ਅੰਮ੍ਰਿਤਸਰ ਲਈ ਗੁਰਜੀਤ ਸਿੰਘ ਨੂੰ ਪ੍ਰੋਜੈਕਟ ਮੈਨੇਜਰ ਥਾਪਿਆ ਗਿਆ ਹੈ।
ਈਕੋ-ਅੰਮ੍ਰਿਤਸਰ ਦੇ ਚੇਅਰਮੈਨ, ਗੁਣਬੀਰ ਸਿੰਘ ਨੇ ਭਾਰੀ ਝੱਖੜ ਦੇ ਬਾਵਜੂਦ ਪਰੇਡ ਵਿੱਚ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ, “2017 ਤੱਕ, ਅੰਮ੍ਰਿਤਸਰ ਵਿੱਚ ਬਹੁਤ ਕੁੱਝ ਚੰਗਾ ਹੋਣ ਦੀ ਸੰਭਾਵਨਾ ਸਾਫ ਹੈ। ਸ਼ਹਿਰ ਵਿੱਚ ਅਨੇਕਾਂ ਹੀ ਸੰਸਥਾਵਾਂ ਨੇ ਰੁੱਖ ਲਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿੱਥੇ ਕਿ ਸਾਫ-ਸਫਾਈ ਦੇ ਉੱਘੇ ਪਰਬੰਧ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਕਦਮ ਚੁੱਕਣ ਦੀ ਲੋੜ ਹੈ, ਉੱਥੇ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਚਉਗਿਰਦੇ ਨੂੰ ਸਾਫ ਰੱਖਣ ਲਈ ਜੈਵਿਕ ਕੂੜੇ ਨੂੰ ਬਾਕੀ ਕੂੜੇ ਤੋਂ ਵੱਖ ਕਰਕੇ ਮੁੜ-ਵਰਤਣ ਵਿੱਚ ਪਹਿਲ-ਕਦਮੀ ਦਿਖਾਉਣ ਦੀ ਜ਼ਰੂਰਤ ਹੈ। ਕੂੜੇ ਦੀ ਆਮਦ ਘਟਾਉਣਾ ਵੀ ਇਸ ਸਾਲ ਦਾ ਮੁੱਖ ਟੀਚਾ ਹੈ। ਭਰਪੂਰ ਸ਼ਕਤੀ ਨਾਲ ਭਰੇ, ਨਵੇਂ ਆਏ ਨਗਰ-ਨਿਗਮ ਦੇ ਕਮਿਸ਼ਨਰ, ਸੋਨਾਲੀ ਗਿਰੀ ਅਤੇ ਡੀ.ਸੀ. ਵਰੁਣ ਰੂਜਮ ਨਾਲ ਇਸ ਸ਼ਹਿਰ ਦੀ ਆਸ ਹੋਰ ਵੀ ਵੱਧ ਗਈ ਹੈ, ਜੋ ਕਿ ਸ਼ਹਿਰ ਦੇ ਪੂਰਣ ਵਿਕਾਸ ਲਈ ਵਚਨ-ਬੱਧ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਰਾਜਕੀ ਅਤੇ ਕੇਂਦਰੀ ਸਕੀਮਾਂ ਨਾਲ ਜੋੜਨ ਲਈ ਯਤਨਸ਼ੀਲ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply