Monday, July 8, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਬ’ਚਿਆਂ ਲਾਇਆ ਮਲੇਸ਼ੀਆ ਦਾ ਵਿਦਿਅਕ ਟੂਰ

PPN0307201611 PPN0307201612

ਅੰਮ੍ਰਿਤਸਰ, ੩ ਜੁਲਾਈ (ਜਗਦੀਪ ਸਿੰਘ ਸ’ਗੂ) ੁ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਸਕੂਲ ਦੇ ਪ੍ਰਿੰਸੀਪਲ ਤੇ ਡਾਇਰੈਕਟਰ ਡਾ: ਧਰਮਵੀਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਲੇਸ਼ੀਆ ਦਾ ੬ ਦਿਨਾਂ ਵਿਦਿਅਕ ਟੂਰ ਕੀਤਾ ਗਿਆ।ਇਸ ਟੂਰ ਦਾ ਮੁ’ਖ ਉਦੇਸ਼ ਮਲੇਸ਼ੀਆ ਅਤੇ ਭਾਰਤ ਦੇ ਬੱਚਿਆਂ ਦੇ ਆਪਸੀ ਮੇਲੁਜੋਲ ਅਤੇ ਇੱਕ ਦੂਜੇ ਦੇ ਸਭਿਆਚਾਰ ਤੋਂ ਜਾਣੂ ਕਰਵਾਉਣਾ ਸੀ ।
ਡਾ: ਧਰਮਵੀਰ ਸਿੰਘ ਜੋ ਕਿ ਇਸ ਟੂਰ ਦੇ ਇੰਚਾਰਜ ਵੀ ਸਨ, ਨੇ ਦ’ਸਿਆ ਕਿ ਬ’ਚਿਆਂ ਨੇ ਟੂਰ ਦੌਰਾਨ ਕਈ ਮਨਮੋਹਕ ਥਾਵਾਂ ਦਾ ਆਨੰਦ ਮਾਣਿਆ।ਉਹ ‘ਜੈਟਿੰਗ ਹਾਈਲੈਂਡ ਅਤੇ ਕਵਾਲਾਲੰਪਰ ਦੀ ਇਤਿਹਾਸਕ ਜਗ੍ਹਾ ਜਿਹਨ੍ਹਾਂ ਵਿੱਚ ੪੨੧ ਮੀਟਰ ਉੱਚਾ ਕੇ.ਐਲ ਟਾਵਰ, ਟਵਿਨ ਟਾਵਰ, ਬਾਟੂ ਕੇਵਜ਼, ਚਾਕਲੇਟ ਹਾਊਸ, ਸਟਰਾਬਰੀ ਫਾਰਮ, ਕਿੰਗ ਪੈਲਸ ਅਤੇ ਨੈਸ਼ਨਲ ਸਕੇਅਰ ਆਦਿ ਵਿਖੇ ਗਏ।ਇਸ ਤੋਂ ਇਲਾਵਾ ਕਵਾਲਾਲੰਪਰ ਦੀ ਮੋਨੋਰੇਲ ਅਤੇ ਜੈਟਿੰਗ ਸਕਾਈੁਵੇਅ ਜੋ ਕਿ ੩.੪ ਕਿਲੋਮੀਟਰ ਹੈ ਦਾ ਵੀ ਆਨੰਦ ਮਾਨਿਆ।ਮਲੇਸ਼ੀਆ ਵਿਖੇ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਸੰਗੀਤ ਅਕੈਡਮੀ ਵਿਖੇ ਅ’ਠਵੀ ਜਮਾਤ ਦੇ ਮਨਹਰਜੀ ਸਿੰਘ ਵਲੋਂ ਤਬਲੇ ਦੀ ਪੇਸ਼ਕਾਰੀ ਕੀਤੀ ਗਈ । ਡਾ: ਧਰਮਵੀਰ ਸਿੰਘ ਨੇ ਮਲੇਸ਼ੀਆ ਦੇ ਗੁਰਸਿੱਖ ਪਰਿਵਾਰਾਂ ਨਾਲ ਅਕੈਡਮੀ ਵਿਖੇ ਵਿਚਾਰ ਵਟਾਂਦਰਾ ਕੀਤਾ ਅਤੇ ਉਨਾਂ ਨੂੰ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਇਤਿਹਾਸ ਅਤੇ ਯੋਗਦਾਨ ਸੰਬੰਧੀ ਚਾਨਣਾ ਪਾਇਆ।ਅਕੈਡਮੀ ਦੇ ਪ੍ਰੰਬੰਧਕਾਂ ਵੱਲੋਂ ਡਾ: ਧਰਮਵੀਰ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਇੰਜੀ: ਗੁਰਨੂਰ ਕੌਰ, ਮਨਹਰਜੀ ਸਿੰਘ ਅਤੇ ਮਨਮੋਹਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਇਸ ਟੂਰ ਤੋਂ ਜੋ ਜਾਣਕਾਰੀ ਅਤੇ ਸਿਖਿਆ ਪ੍ਰਾਪਤ ਹੋਈ ਹੈ, ਉਹ ਕਿਤਾਬਾਂ ਰਾਹੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ।ਇਸ ਵਿਦਿਅਕ ਟੂਰ ਵਿੱਚ ਸ਼੍ਰੀਮਤੀ ਮੰਜੂ, ਸ਼੍ਰੀਮਤੀ ਕਿਰਨਜੋਤ ਕੌਰ ਹੈਡਮਿਸਟਰੈਸ, ਮਨਜਿੰਦਰ ਕੌਰ ਆਰਟ ਅਧਿਆਪਕਾ ਅਤੇ ਸੀ.ਕੇ.ਡੀ ਇੰਸਟੀਚਿਊਟ ਤੋਂ ਅਸੀਸਟੈਂਟ ਪ੍ਰੋਫੈਸਰ ਸz. ਇੰਜੀ: ਜੈਦੀਪ ਸਿੰਘ ਅਤੇ ਇੰਜੀ: ਗੁਰਬਾਨੀ ਕੌਰ ਵੀ ਸ਼ਾਮਲ ਹੋਏ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply