Monday, July 8, 2024

ਸਪੀਡ ਰਾਡਾਰ ਨਾਲ ਚਾਰ ਪਹੀਆ ਵਾਹਣਾਂ ਦੀ ਚੈਕਿੰਗ ਨਾਲ ਐਲੀਵੇਟਿਡ ‘ਤੇ ਹਾਦਸੇ ਘਟੇ

PPN0307201614
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ) ਸਥਾਨਕ ਐਲੀਵੇਟਿਡ ਸੜਕ ‘ਤੇ ਹਾਦਸਿਆਂ ਨੂੰ ਰੋਕਣ ਲਈ ਹਾਈਸਪੀਡ ਟਰੈਫਿਕ ਨੂੰ ਕੰਟਰੋਲ ਕਰਨ ਲਈ ਟਰੈਫਿਕ ਵਿਭਾਗ ਵਲੋਂ ਚਾਰ ਪਹੀਆ ਵਾਹਣ ਦੀ ਚੈਕਿੰਗ ਲਗਾਤਾਰ ਜਾਰੀ ਹੈ।ਡਿਊਟੀ ‘ਤੇ ਤਾਇਨਾਤ ਟਰੈਫਿਕ ਵਿਭਾਗ ਦੇ ਏ.ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਹੈ ਕਿ ਸੜਕ ਦੇ ਉਪਰ ਟਰੈੀਫਕ ਵਿਭਾਗ ਵਲੋਂ ਚਾਰ ਪਹੀਆ ਵਾਹਣਾਂ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਹੈ, ਜਦ ਕਿ ਕਾਹਲੀ ਦੇ ਚੱਲਦਿਆਂ ਡਰਾਈਵਰ ਗੱਡੀਆਂ ਦੀ ਸਪੀਡ ਕਈ 100 ਤੋਂ ਉਪਰ ਟਪਾ ਦਿੰਦੇ ਹਨ।ਜਿਸ ਕਰਕੇ ਹਮੇਸ਼ਾਂ ਹਾਦਸਿਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ।ਉਨਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਸਪੀਡ ਰਾਡਾਰ ਦੀ ਸਹਾਇਤਾ ਨਾਲ ਬੱਸਾਂ, ਕਾਰਾਂ, ਜੀਪਾਂ ਤੇ ਹੋਰ ਚਾਰ ਪਹੀਆ ਵਾਹਣਾਂ ਦੀ ਸਪੀਡ ਚੈਕ ਕੀਤੀ ਜਾਂਦੀ ਹੈ ਅਤੇ ਜਿਸ ਵਾਹਣ ਦੀ ਸਪੀਡ 50 ਤੋਂ ਜਿਆਦਾ ਹੁੰਦੀ ਹੈ, ਉਸ ਦਾ ਨੰਬਰ ਤਕਰੀਬਨ 100-200 ਮੀਟਰ ਅੱਗੇ ਖੜੀ ਟਰੈਫਿਕ ਟੀਮ ਨੂੰ ਮੋਬਾਇਲ ਰਾਹੀਂ ਦੱਸ ਦਿੱਤਾ ਜਾਂਦਾ ਹੈ ਅਤੇ ਉਹ ਮੁਲਾਜ਼ਮ ਗੱਡੀ ਰੋਕ ਕੇ ਸਭ ਤੋਂ ਪਹਿਲਾਂ ਗੱਡੀ ਦੇ ਕਾਗਜ਼ਾਤ ਚੈਕ ਕਰਦੇ ਹਨ ਅਤੇ ਕਾਗਜ਼ ਦਰੁੱਸਤ ਪਾਏ ਜਾਣ ‘ਤੇ ਸਪੀਡ ਦਾ ਚਲਾਨ ਕੱਟ ਦਿਤਾ ਜਾਂਦਾ ਹੈ।ਉਨਾਂ ਦੱਸਿਆ ਕਿ ਅਗਰ ਕਾਗਜ਼ਾਤਾਂ ਵਿੱਚ ਕੋਈ ਨੁਕਸ ਹੁੰਦਾ ਹੈ ਤਾਂ ਉਸ ਅਨੁਸਾਰ ਅਲੱਗ ਕਾਰਵਾਈ ਕੀਤੀ ਜਾਂਦੀ ਹੈ। ਏ.ਐਸ.ਆਈ ਕਰਮਜੀਤ ਸਿੰਘ ਨੇ ਕਿਹਾ ਕਿ ਲੋਕਲ ਗੱਡੀਆਂ ਦਾ ਚਲਾਣ ਅਦਾਲਤੀ ਅਤੇ ਜਿਲ੍ਹੇ ਤੋਂ ਬਾਹਰ ਦੀਆਂ ਗੱਡੀਆਂ ਦਾ ਚਲਾਣ ਨਕਦ ਕੱਟਿਆ ਜਾਂਦਾ ਹੈ।ਉਨਾਂ ਕਿਹਾ ਐਲੀਵੇਟਿਡ ਰੋਡ ‘ਤੇ ਸ਼ੁਰੂ ਕੀਤੀ ਗਈ ਸਪੀਡ ਰਾਡਾਰ ਚੈਕਿੰਗ ਦੇ ਨਤੀਜੇ ਚੰਗੇ ਆਏ ਹਨ ਅਤੇ ਇ ਨਾਲ ਸੜਕ ‘ਤੇ ਹਾਦਸਿਆਂ ਵਿੱਚ ਵੀ ਕਮੀ ਆਈ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply