Monday, July 8, 2024

ਆਪਣੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਜਗਮੀਤ ਬਰਾੜ

PPN0407201604ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੀ ਸੱਤਾ ਤੇ ਦੁਬਾਰਾਂ ਕਾਬਜ ਹੋਣ ਲਈ ਬਾਦਲ ਪਰਿਵਾਰ ਹਰ ਹੀਲਾ ਵਸੀਲਾ ਵਰਤ ਕਰ ਸਕਦਾ ਹੈ ਬਾਦਲ ਪਰਿਵਾਰ ਵੱਲੋ ਸਤਾ ਦਾ ਨਿੱਘ ਮੰਨਣ ਲਈ ਭਾਈਚਾਰਕਾਂ ਸਾਂਝ ਦੀ ਬਲੀ ਦਿੱਤੀ ਜਾ ਸਕਦੀ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਲੋਕ ਸਭਾ ਮੈਬਰ ਜਗਮੀਤ ਸਿੰਘ ਬਰਾੜ ਨੇ ਕੀਤਾ।ਉਨ੍ਹਾਂ ਕਿਹਾ ਪਿਛਲੇ 10 ਸਾਲਾਂ ਦੇ ਕਾਰਜ ਕਾਲ ਦੌਰਾਨ ਅਕਾਲੀ-ਭਾਜਪਾ  ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਪੰਜਾਬ ਵਿਚ ਬੇਰੁਜਗਾਰੀ, ਖੁਦਕੁਸ਼ੀਆ ਅਤੇ ਨਸ਼ਾ ਦਿਨ ਰਾਤ ਵੱਧ ਰਹੀਆ ਹਨ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਦ ਸੁੱਤੀ ਪਈ ਹੈ।ਉਨ੍ਹਾਂ ਸੱਤਾ ਤੇ ਕਾਬਜ ਬਾਦਲ ਪਰਿਵਾਰ ਨੂੰ ਆਪਸੀ ਭਾਈਚਾਰਕ ਸਾਂਝ ਦਾ ਸਭ ਤੋ ਵੱਡਾ ਦੁਸ਼ਮਣ ਦੱਸਦਿਆ ਆਖਿਆ ਕਿ ਪੰਜਾਬ ਵਿਚ ਧਾਰਮਿਕ ਗ੍ਰੰਥਾ ਦੀ ਬੇਅਦਬੀ ਪਿਛੇ ਬਾਦਲ ਪਰਿਵਾਰ ਦੇ ਰਾਜਨੀਤਿਕ ਸਵਾਰਥ ਹਨ ਤਾਂ ਜੋ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਸੱਤਾ ਤੇ ਫਿਰ ਤੋ ਕਾਬਜ ਹੋ ਸਕਣ ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਾਗਜ ਸੁੱਟਣ ਦੀ ਘਟਨਾਂ ਦੀ ਨਿੰਦਿਆ ਕਰਦਿਆ ਆਖਿਆ ਕਿ ਅਜਿਹਾ ਸਭ ਕੁੱਝ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ।ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾਂ ਦੀ ਜਾਂਚ ਨਿਰਪੱਖ ਏਜੰਸੀ ਤੋ ਜਾਣ ਦੀ ਮੰਗ ਕਰਦਿਆ ਉਨ੍ਹਾਂ ਆਖਿਆ ਪੰਜਾਬ ਦੀ ਸੱਤਾਧਾਰੀ ਧਿਰ ਆਪਣੀ ਸਿਆਸੀ ਰੋਟੀਆ ਸੇਕਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਅੱਜ ਕਰਜੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ ਬੇਰੁਜਗਾਰੀ ਕਾਰਨ ਨੋਜਵਾਨਾਂ ਨਸ਼ੇ ਦੇ ਆਦੀ ਹੋ ਰਹੇ ਹਨ, ਪੰਜਾਬ ਸਰਕਾਰ ਦੀਆ ਗਲਤ ਨੀਤੀਆ ਕਾਰਨ ਇੰਡਸਟਰੀ ਖੇਤਰ ਦਿਨ ਰਾਤ ਘੱਟ ਰਿਹਾ ਹੈ।ਜਿਸ ਲਈ ਸਿੱਧੇ ਰੂਪ ਵਿਚ ਬਾਦਲ ਸਰਕਾਰ ਜਿੰਮੇਵਾਰ ਹੈ।ਉਨ੍ਹਾਂ ਪਹਿਲਾ ਪੰਜਾਬ ਲੋਕ ਹਿੱਤ ਅਭਿਆਨ ਦੀ ਸਲਾਹਕਾਰ ਕਮੇਟੀ ਦੇ 201 ਮੈਬਰਾਂ ਦੀ ਪਹਿਲੀ ਲਿਸਟ ਜਾਰੀ ਕਰਦਿਆ ਆਖਿਆ ਉਨ੍ਹਾਂ ਵੱਲੋ ਕੋਈ ਵੀ ਰਾਜਨੀਤਿਕ ਪਾਰਟੀ ਦਾ ਗਠਨ ਨਹੀ ਕੀਤਾ ਜਾਵੇਗਾ।ਆਉਣ ਵਾਲੀਆ 2017 ਚੋਣਾ ਵਿਚ ਹਮ ਖਿਆਲੀ ਪਾਰਟੀਆ ਨਾਲ ਰੱਲ ਚੋਣਾ ਲੜੀਆ ਜਾਣਗੀਆ।ਉਨ੍ਹਾਂ ਦੱਸਿਆ ਕਿ ਜਾਰੀ ਕੀਤੀ ਸਲਾਹਕਾਰ ਲਿਸਟ ਵਿਚ 5 ਸਾਬਕਾ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਬਲਾਕ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੇ ਨਿਸ਼ਾਨਾਂ ਸੇਧ ਦਿਆ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਕੈਪਟਨ ਅਤੇ ਉਸਦੇ ਪਰਿਵਾਰ ਦੇ ਲੋਕਾਂ ਵੱਲੋ ਪੰਜਾਬ ਨੂੰ ਲੁੱਟ ਕੇ ਸਵਿਸ ਬੈਕਾ ਦੇ ਖਾਤੇ ਭਰੇ ਗਏ।ਜਿਨਾਂ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਕਿ ਸੱਚ ਲੋਕਾ ਸਾਹਮਣੇ ਆ ਸਕੇ। ਇਸ ਸਮੇ ਉਨ੍ਹਾਂ ਨਾਲ ਜਿਲ੍ਹਾ ਮਾਨਸਾ ਦੇ ਕਨਵੀਨਰ ਇੰਦਰਜੀਤ ਸਿੰਘ ਮਾਨਸ਼ਾਹੀਆ, ਰਣਜੀਤ ਸਿੰਘ ਸਿੱਧੂ ਤਲਵੰਡੀ ਸਾਬੋ, ਸਾਬਕਾ ਵਿਧਾਇਕ ਰਣਜੀਤ ਸਿੰਘ ਬਰਾੜ ਆਦਿ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply