Monday, July 8, 2024

’350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਅਰਦਾਸ ਸਮਾਗਮ ਅਯੋਜਿਤ

ਜਪ-ਤਪ ਸਾਡੇ ਹਿਰਦੇ ਦੀ ਖੁਰਾਕ ਹੀ ਬਣ ਜਾਵੇ – ਭਾਈ ਗੁਰਇਕਬਾਲ ਸਿੰਘ

PPN0407201608ਅੰਮ੍ਰਿਤਸਰ, 4 ਜੁਲਾਈ (ਪ੍ਰੀਤਮ ਸਿੰਘ)  ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਸੀਸ ਨਾਲ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਲਹਿਰ ਨੂੰ ਸਮਰਪਿਤ 12ਵਾਂ ਜਪ-ਤਪ ਅਰਦਾਸ ਸਮਾਗਮ ਕਰਵਾਇਆ ਗਿਆ।ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਗਿ: ਇਕਬਾਲ ਸਿੰਘ ਪਟਨਾ ਸਾਹਿਬ, ਸਿੰਘ ਸਾਹਿਬ ਗਿ: ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿ: ਰਘਬੀਰ ਸਿੰਘ, ਐਡੀਸ਼ਨਲ ਹੈਡ ਗ੍ਰੰਥੀ ਗਿ: ਜਗਤਾਰ ਸਿੰਘ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਸਾਹਿਬਜ਼ਾਦਾ ਜੁਝਾਰ ਸਿੰਘ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਤੇ ਬਾਬਾ ਕੁੰਦਨ ਸਿੰਘ ਜੀ ਸੰਗੀਤ ਅਕੈਡਮੀ ਦੇ ਜਥੇ, ਬੀਬੀ ਪਰਮਜੀਤ ਕੌਰ ਪੰਮਾਂ ਭੈਣ ਦਾ ਕੀਰਤਨੀ ਜੱਥਾ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲੇ ਸ਼ਾਮਲ ਹੋਏ ਜਦਕਿ ਭਾਈ ਗੁਰਇਕਬਾਲ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀ ਹਾਜਰੀ ਭਰੀ।ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਸੁਖਦੇਵ ਸਿੰਘ ਨੇ ਫੋਨ ‘ਤੇ ਕਿਹਾ ਕਿ ਗੁਰਬਾਣੀ ਦਾ ਮੁੱਖ ਵਾਕ ਆਪਿ ਜਪਹੁ ਅਵਰਾ ਨਾਮ ਜਪਾਵਹੁ ‘ਤੇ ਪਹਿਰਾ ਦਿੰਦੇ ਹੋਏ ਭਾਈ ਗੁਰਇਕਬਾਲ ਸਿੰਘ ਵੱਲੋਂ ਕਰਵਾਏ ਜਾ ਰਹੇ ਜਪ-ਤਪ ਸਮਾਗਮ ਵੱਡਾ ਪਰਉਪਕਾਰ ਹੈ।
ਭਾਈ ਗੁਰਇਕਬਾਲ ਸਿੰਘ ਨੇ ਦਸਿਆ ਕਿ ਦਿਨ ਵੇਲੇ ਵੀ ਲਹਿਰ ਨੂੰ ਸਮਰਪਿਤ 2 ਦਿਨਾ ਜਪ-ਤਪ ਦੀਆਂ ਲੜੀਆਂ ਵੀ ਕਰਵਾਈਆਂ ਗਈਆਂ।ਜਿਸ ਵਿਚ ਸੰਗਤਾਂ ਵੱਲੋਂ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਚੌਪਈ ਸਾਹਿਬ ਦੇ ਪਾਠਾਂ ਅਤੇ ਵਾਹਿਗੁਰੂ ਗੁਰਮੰਤਰ ਜਾਪ ਦੀਆਂ ਸੰਗਤਾਂ ਨੇ ਹਾਜਰੀ ਭਰੀ।ਇਸ ਮੌਕੇ ਵਿਸ਼ੇਸ਼ ਤੌਰ ‘ਤੇ  ਮਾਤਾ ਵਿਪਨਪ੍ਰੀਤ ਕੌਰ ਲੁਧਿਆਣੇ ਵਾਲੇ, ਭਾਈ ਪ੍ਰੇਮ ਸਿੰਘ ਜੀ ਚੌਰਬਰਦਾਰ ਸ੍ਰੀ ਦਰਬਾਰ ਸਾਹਿਬ, ਰਜਿੰਦਰ ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਦਇਆ ਸਿੰਘ, ਭਾਈ ਬਲਵਿੰਦਰ ਗ੍ਰੰਥੀ ਗੁ: ਸ਼ਹੀਦਾਂ ਸਾਹਿਬ, ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਰਮਨ ਸਿੰਘ ਠਾਠ ਚੱਬਾ, ਗੁਰਪ੍ਰਤਾਪ ਸਿੰਘ ਟਿੱਕਾ, ਜਸਬੀਰ ਸਿੰਘ ਬੈਂਕ ਵਾਲੇ, ਡਾ. ਸੁਰਜੀਤ ਸਿੰਘ ਦਾਲਮ ਤੋਂ ਇਲਾਵਾ ਜੰਮੂ, ਸਹਾਰਨਪੁਰ, ਲਧਿਆਣਾ, ਉਜੈਨ. ਪੱਟੀ, ਤਰਨ ਤਾਰਨ, ਦਾਲਮ, ਬਟਾਲਾ, ਪੁਹਲਾ ਸਾਹਿਬ, ਪਹੁਵਿੰਡ ਸਾਹਿਬ, ਜੰਡਿਆਲਾ ਗੁਰੂ, ਜਲੰਧਰ, ਕੁਰਾਲੀ ਦੀਆਂ ਸੰਗਤਾਂ ਸ਼ਾਮਲ ਹੋਈਆਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply