Monday, July 8, 2024

ਮੁਹੱਲੇ ‘ਚ ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ

PPN0407201610ਜੰਡਿਆਲਾ ਗੁਰੂ, 4 ਜੁਲਾਈ (ਹਰਿੰਦਰ ਪਾਲ ਸਿੰਘ)- ਮੁਹੱਲਾ ਪਟੇਲ ਨਗਰ ਦੇ ਬਾਹਰ ਨੇੜੇ ਸ਼ੇਖ ਫੱਤਾ ਗੇਟ ਮੁਹੱਲਾ ਨਿਵਾਸੀਆਂ ਵਲੋਂ ਅੱਜ ਮੋਬਾਇਲ ਟਾਵਰ ਲਗਾਓਣ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਧਰਨੇ ਵਿਚ ਸ਼ਾਮਿਲ ਔਰਤਾਂ ਆਦਿ ਨੇ ਦਸਿਆ ਕਿ ਅਜੀਤ ਟੱਕਰ ਕਰਿਆਨਾ ਸਟੋਰ ਵਲੋਂ ਆਪਨੀ ਦੁਕਾਨ ਦੀ ਛੱਤ ‘ਤੇ ਇਕ ਪ੍ਰਾਇਵੇਟ ਮੋਬਾਇਲ ਕਂਪਨੀ ਵਲੋਂ ਬਿਨਾਂ ਮੁਹੱਲਾ ਨਿਵਾਸੀਆਂ ਦੀ ਸਲਾਹ ਤੋਂ ਟਾਵਰ ਲਗਾਇਆ ਜਾ ਰਿਹਾ ਹੈ ਜੋ ਕਿ ਮਨੁਖਤਾ ਲਈ ਘਾਤਕ ਹੈ ਅਤੇ ਇਸ ਦੀਆ ਤੇਜ਼ ਕਿਰਨਾਂ ਬੱਚਿਆ ਲਈ ਬਹੁਤ ਹੀ ਨੁਕਸਾਨਦੇਹ ਹਨ।ਧਰਨੇ ਵਿਚ ਤੇਜ਼ ਧੁਪ ਦੌਰਾਨ ਮਾਸੂਮ ਬੱਚੀਆਂ ਵੀ ਮੌਜੂਦ ਸੀ।ਮੁਹੱਲਾ ਨਿਵਾਸੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਦੌਰਾਨ ਮੰਗ ਕੀਤੀ ਕਿ ਜੋ 10-15 ਹਥਿਆਰਬੰਦ ਵਿਅੱਕਤੀ ਛੱਤ ‘ਤੇ ਜਬਰਦਸਤੀ ਚੜ ਕੇ ਟਾਵਰ ਲਾਉਣ ਲਈ ਆਏ ਹਨ, ਉਹਨਾ ਨੂੰ ਗ੍ਰਿਫਤਾਰ ਕੀਤਾ ਜਾਵੇ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਦੇ ਏ.ਐਸ.ਆਈ ਹਰਮੀਤ ਸਿੰਘ ਅਤੇ ਚੌਂਕੀ ਇੰਚਾਰਜ ਕੁਲਵਿੰਦਰ ਸਿਂਘ ਨੇ ਸਥਿਤੀ ‘ਤੇ ਕੰਟਰੋਲ ਕੀਤਾ।ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਮਲਹੋਤਰਾ ਅਤੇ ਮੌਜੂਦਾ ਵਾਰਡ ਕੌਂਸਲਰ ਨੇ ਮੁਹੱਲਾ ਨਿਵਾਸੀਆਂ ਨੂੰ ਭਰੋਸਾ ਦਿਤਾ ਕਿ ਕਾਨੂੰਨ ਦੇ ਹਿਸਾਬ ਨਾਲ ਅਗਰ ਇਹ ਨਹੀ ਲੱਗ ਸਕਦਾ ਤਾਂ ਕਿਸੇ ਵੀ ਹਾਲਤ ਵਿਚ ਟਾਵਰ ਨਹੀ ਲੱਗਣ ਦਿਤਾ ਜਾਵੇਗਾ।ਇਸ ਸਬੰਧੀ ਥਾਣਾ ਮੁਖੀ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਦੋਹਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਜੋ ਵੀ ਕਾਰਵਾਈ ਬਣਦੀ ਹੋਵੇਗੀ ਕੀਤੀ ਜਾਵੇਗੀ।ਧਰਨੇ ਵਿਚ ਹੋਰਨਾ ਤੋਂ ਇਲਾਵਾ ਸ਼ਮਸ਼ੇਰ ਸਿਂਘ, ਵਿਨੋਦ ਸੂਰੀ, ਰਕੇਸ਼ ਕੁਮਾਰ ਸਾਬਕਾ ਕੌਂਸਲਰ, ਆਸ਼ੂ ਅਰੋੜਾ, ਗੋਪੀ ਖਾਦ ਵਾਲਾ, ਬਿਟੂ ਖਾਦ ਵਾਲਾ, ਗੁਰਮੀਤ ਸਿਂਘ ਟੱਕਰ, ਸਨੀ ਅਰੋੜਾ, ਰਾਜੀਵ ਅਰੋੜਾ, ਵਰੁਣ ਸੋਨੀ, ਸੂਰਜ, ਦਿਆਲ ਅਰੋੜਾ ਸਮੇਤ ਕਾਫੀ ਗਿਣਤੀ ਵਿਚ ਮੁਹੱਲਾ ਨਿਵਾਸੀ ਮੌਜੂਦ ਸਨ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply