Monday, July 8, 2024

ਪੈਟਰੋਲ ਪੰਪ ਦੇ ਕਰਮਚਾਰੀ ਤੋਂ ਅਣਪਛਾਤਾ ਵਿਅਕਤੀ 6.93 ਲੱਖ ਲੁੱਟ ਕੇ ਫਰਾਰ

ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਲ ਰੋਡ ਸਥਿਤ ਬੈਂਕ ਚ ਪੈਸੇ ਜਮਾਂ ਕਰਵਾਉਣ ਲਈ ਆਏ ਪੈਟਰੋਲ ਪੰਪ  ਦੇ ਕਰਮਚਾਰੀ ਤੋ ਇੱਕ ਅਣਪਛਾਤਾ ਵਿਅਕਤੀ ਝਾਸੇ ਵਿਚ ਲੈਕੇ 6.93 ਲੱਖ ਲੁੱਟ ਕੇ ਫਰਾਰ ਹੋ ਗਿਆ।ਮੌਕੇ ਤੇ ਜਾ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਮਾਲ ਰੋਡ ਉਪਰ ਸਥਿਤ ਯੂਨੀਅਨ ਬੈਕ ਵਿਚ ਸੀਤਾ ਰਾਮ ਐਡ ਸੰਨਜ  ਪੈਟਰੋਲ ਪੰਪ ਦਾ ਕਰਮਚਾਰੀ ਬ੍ਰਿਜੇਸ਼ ਕੁਮਾਰ ਅਤੇ ਮੈਨੇਜਰ ਜਸਵਿੰਦਰ ਸਿੰਘ 9 ਲੱਖ 63 ਹਜਾਰ ਰੁਪਏ ਜਮਾ ਕਰਵਾਉਣ ਆਏ ਸਨ।ਇਸ ਦੌਰਾਨ ਜਸਵਿੰਦਰ ਸਿੰਘ ਬੈਕ ਅੰਦਰ ਸੀਨੀਅਰ ਅਧਿਕਾਰੀਆ ਕੋਲ ਚਲਾ ਗਿਆ ਅਤੇ ਬ੍ਰਿਜੇਸ਼ ਕੁਮਾਰ ਨੂੰ ਪੈਸੇ ਜਮਾ ਕਰਵਾਉਣ ਲਈ ਕਹਿ ਗਿਆ।ਇਸ ਦੌਰਾਨ ਹੀ ਅਣਪਛਾਤਾ ਵਿਅਕਤੀ ਪੈਸੇ ਜਮਾ ਕਰਵਾਉਣ ਦਾ ਝਾਸਾ ਦੇ ਬ੍ਰਿਜੇਸ਼ ਕੁਮਾਰ ਨੂੰ ਛੁੱਟੀ ਗਏ ਬੈਕ ਮੈਨੇਜਰ ਪਵਨ ਕੁਮਾਰ ਦੇ ਕਮਰੇ ਵਿਚ ਲੈ ਗਿਆ ਅਤੇ ਪੈਸੇ ਗਿਣਨ ਵਿਚ ਉਸਦੀ ਮਦਦ ਕਰਨ ਲੱਗਾ।ਪੈਸਿਆ ਦੀ ਗਿਣਤੀ ਦੌਰਾਨ ਅਣਪਛਾਤੇ ਵਿਅਕਤੀ ਨੇ ਪਹਿਲਾ ਦੋ ਲੱਖ ਰੁਪਏ ਆਪਣੇ ਕਬਜੇ ਕਰ ਬੈਕ ਤੋ ਬਾਹਰ ਨਿਕਲ ਗਿਆ। ਜਦੋ ਅਣਪਛਾਤੇ ਵਿਅਕਤੀ ਪਤਾ ਲੱਗਾ ਕਿ ਬ੍ਰਿਜੇਸ ਕੁਮਾਰ ਕੋਲ ਵੱਡੀ ਰਕਮ ਮੌਜੂਦ ਹੈ ਤਾਂ ਉਹ ਫਿਰ ਤੋ ਬੈਕ ਵਿਚ ਆਇਆ ਅਤੇ ਬ੍ਰਿਜੇਸ਼ ਕੁਮਾਰ ਨੂੰ ਪੇੈਸੇ ਜਮਾ ਕਰਵਾਉਣ ਦਾ ਕਹਿ 6 ਲੱਖ 63 ਹਜਾਰ ਰੁਪਏ ਲੈ ਫਰਾਰ ਹੋ ਗਿਆ। ਬ੍ਰਿਜੇਸ ਕੁਮਾਰ ਨੂੰ ਆਪਣੇ ਨਾਲ ਹੋਈ ਜਾਲ ਸਾਜੀ ਦਾ ਉਸ ਸਮੇ ਪਤਾ ਲੱਗਾ ਜਦੋ ਪੰਪ ਦੇ ਮੈਨੇਜਰ ਨੇ ਪੈਸੇ ਜਮਾ ਕਰਵਾਉਣ ਦੀ ਗੱਲ ਕਹੀ।ਪ੍ਰੰਤੂ ਉਸ ਤੋ ਇੱਕ ਘੰਟਾ ਪਹਿਲਾ ਹੀ ਅਣਪਛਾਤਾ ਵਿਅਕਤੀ ਲੱਖਾ ਰੁਪਏ ਲੈ ਫਰਾਰ ਹੋ ਚੁੱਕਿਆ ਸੀ।ਬੈਕ ਵੱਲੋ ਇਸ ਘਟਨਾ ਦੀ ਜਾਣਕਾਰੀ ਤੁਰੰਤ ਜਿਲਾ ਪੁਲਿਸ ਨੂੰ ਦਿੱਤੀ ਗਈ।ਮੌਕੇ ਪਹੁੰਚੇ ਐਸ ਪੀ ਸਿਟੀ ਦੇਸਰਾਜ, ਡੀ.ਐਸ.ਪੀ ਐਚ.ਐਸ ਮਾਨ ਅਤੇ ਐਸ.ਐਚ.ਓ ਕੋਤਵਾਲੀ ਹਰਬੰਸ ਸਿੰਘ ਵੱਲੋ ਬੈਕ ਸੀ ਸੀ ਟੀ.ਵੀ ਕੈਮਰਿਆ ਦੀ ਫੁਟੇਜ ਨੂੰ ਕਬਜੇ ਵਿਚ ਲੈ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।
ਲੁੱਟ ਦੀ ਘਟਨਾਂ ਤੋਂ ਬਾਅਦ ਸ਼ਹਿਰ ਦੇ ਸਮੂਹ ਪੰਪ ਬੰਦ
ਪੈਟਰੋਲ ਪੰਪ ਦੇ ਕਰਮਚਾਰੀ ਨਾਲ ਹੋਈ ਲੁੱਟ ਦੀ ਵਾਰਦਾਤ  ਦੀ ਸੂਚਨਾ ਮਿਲਦੇ ਹੀ ਸ਼ਹਿਰ ਦੇ ਸਮੂਹ ਪੈਟਰੋਲ ਪੰਪ ਇੱਕੇ ਦਾ ਸਬੂਤ ਦਿੰਦੇ ਹੋਏ ਦੁਪਹਿਰ 12 ਵੱਜੇ ਤੋ 5 ਵੱਜੇ ਤੱਕ ਹੜਤਾਲ ਕੀਤੀ ਗਈ ।ਪੈਟਰੋਲ ਪੰਪ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵਿਨੋਦ ਬਾਂਸਲ ਨੇ ਦੱਸਿਆ ਕਿ ਪਿਛਲੇ ਕਈ ਦਿਨਾ ਤੋ ਪੈਟਰੋਲ ਪੰਪ ਮਾਲਕਾਂ ਵੱਲੋ ਆਪਣੀਆ ਪ੍ਰੇਸ਼ਾਨੀ ਦੇ ਹੱਲ ਸੰਬਧੀ ਬੇਨਤੀ ਕੀਤੀ ਜਾਦੀ ਰਹੀ ਹੈ ਪਰ ਜਿਲਾ ਪ੍ਰਸਾਸ਼ਨ ਵੱਲੋ ਉਨਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ ਉਹਨਾਂ ਜਿਲਾ ਪ੍ਰਸਾਸ਼ਨ ਨੂੰ ਅਲਟੀਮੇਟਮ ਦਿੰਦਿਂਆ ਆਖਿਆ ਕਿ ਪੈਟਰੋਲ ਪੰਪ ਦੇ ਕਰਿੰਦੇ ਤੋ ਕਰੀਬ 7 ਲੱਖ ਰੁਪਏ ਲੁੱਟਣ ਵਾਲੇ ਅਣਪਛਾਤੇ ਵਿਅਕਤੀ ਨੂੰ ਜੇਕਰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ 18 ਜੁਲਾਈ ਤੋ ਅਣਮਿੱਥੇ ਸਮੇ ਲਈ ਹੜਤਾਲ ਤੇ ਜਾਣਗੇ।ਜਿਸ ਦਾ ਜੁੰਮੇਵਾਰ ਜਿਲਾ ਪ੍ਰਸਾਸਨ ਹੋਵੇਗਾ

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply