Monday, July 8, 2024

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ

ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) –  ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੀ ਇੱਕ ਮੀਟਿੰਗ ਜੋਰਾ ਸਿੰਘ ਨਸ਼ਰਾਲੀ ਦੀ ਪ੍ਰਧਾਨਗੀ ਹੇਠ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਦੋਰਾਨ ਜਥੇਬੰਦੀ ਵੱਲੋਂ ਕੁੱਲ  ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਵਾਸਦੇਵ ਜਮਸ਼ੇਰ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਇਸ ਤੋਂ ਬਾਅਦ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਮਹੀਪਾਲ ਨੇ ਮੀਟਿੰਗ ਨੂੰ ਸੰਬੋਧਨ ਅਕਰਦਿਆਂ ਦੱਸਿਆ ਕਿ 15 ਤੋਂ 30 ਜੁਲਾਈ ਤੱਕ ਜਿਲ੍ਹੇ ਦੇ ਵੱਡੇ ਪਿੰਡਾਂ, ਕਸਬਿਆਂ ‘ਚ ਪੰਜਾਬ ਹਕੂਮਤ ਦੀ ਖਿਲਾਫ ਜਲਸੇ, ਕਾਨਫਰੰਸਾਂ, ਮਸਾਲ ਮਾਰਚ, ਜਾਗੋ ਪ੍ਰਭਾਤ ਫੇਰੀਆਂ, ਝੰਡਾ ਮਾਰਚ ਆਦਿ ਕਰਦਿਆਂ ਮਜ਼ਦੂਰ ਜਗਾਓ ਚੇਤਨਾ ਮੁਹਿੰਮ ਚਲਾਈ ਜਾਵੇਗੀ। ਉਨ੍ਹਾ ਦੱਸਿਆ ਕਿ 1 ਅਗਸਤ ਤੋਂ 5 ਅਗਸਤ ਤੱਕ ਜਿਲ੍ਹਾ ਕੇਂਦਰ ਅੱਗੇ ਧਰਨਾ ਦਿੱਤਾ ਜਾਵੇਗਾ। ਜਿਵੇਂ ਕਿ ਇਸ ਤੋਂ ਪਹਿਲਾਂ ਵੀ ਜਿਲ੍ਹਾ ਕੇਂਦਰਾਂ ਤੇ ਧਰਨੇ ਦਿੱਤੇ ਜਾ ਚੁੱਕੇ ਹਨ ਅਤੇ 250 ਤੋਂ ਵੱਧ ਥਾਵਾਂ ਤੇ ਸਰਕਾਰ ਦੀਆਂ ਅਰਥੀਆਂ ਘੂਕੀਆਂ ਜਾ ਚੁੱਕੀਆਂ ਹਨ, ਪਰ ਸਰਕਾਰ ਫਿਰ ਵੀ ਮਜ਼ਦੂਰ ਮਾਰੂ ਨੀਤੀਆਂ ਤੋਂ ਬਾਜ਼ ਨਹੀਂ ਆ ਰਹੀ। ਜਿਕਰਯੁਗ ਹੈ ਕਿ ਪਿਛਲੇ ਦਿਨੀ 1 ਅਪ੍ਰੈਲ ਨੂੰ ਮਜ਼ਦੂਰ ਮੋਰਚਾ ਦੇ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਮੁੱਦਿਆਂ ਨੂੰ ਲਾਗੂ ਕਰਨ ਦੀ ਸਹਿਮਤੀ ਹੋਈ ਸੀ, ਪਰ  ਹੁਣ ਸਰਕਾਰ ਅਤੇ ਅਫਸ਼ਰਸਾਹੀ ਮੁੱਦਿਆਂ ਨੂੰ ਲਾਗੂ ਕਰਨ ਤੋਂ ਭੱਜ ਰਹੇ ਹਨ। ਉਨ੍ਹਾ ਕਿਹਾ ਕਿ ਮਨਰੇਗਾ ਮਜ਼ਦੂਰਾਂ ਤੋਂ ਸਫਾਈ ਸੇਵਕਾਂ ਵਾਲਾ ਕੰਮ ਲਿਆ ਜਾ ਰਿਹਾ ਹੈ ਅਤੇ ਉਸ ਕੰਤਮ ਦੀ ਉਜਰਤ ਦਾ ਵੀ ਸਮੇਂ ਸਿਰ ਭੁਗਤਾਨ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਹਰਵਿੰਦਰ ਸਿੰਘ ਸੇਮਾ, ਪ੍ਰਿਤਪਾਲ ਸਿੰਘ ਕੂਕਾ, ਹਰਬੰਸ ਸਿੰਘ ਬਠਿੰਡਾ, ਮਿੱਠੂ ਸਿੰਘ ਘੁੱਦਾ, ਅਤੇ ਅਮਰਜੀਤ ਹਨੀ ਤੋਂ ਇਲਾਵਾ ਹੋਰ ਵੀ ਜਥੇਬੰਦੀ ਆਗੂ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply