Monday, July 8, 2024

ਜ਼ਿਲ੍ਹਾ ਅੰਮ੍ਰਿਤਸਰ ਵਿਚ ਸ਼ਗਨ ਸਕੀਮ ਤਹਿਤ 90 ਕਰੋੜ ਰੁਪਏ ਵੰਡੇ- ਰਣੀਕੇ

PPN0807201606ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਨੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਵਿੱਤੀ ਸਹਾਇਤਾ ਦੇਣ ਦੀ ਨਿਵੇਕਲੀ ਮਿਸਾਲ ਦੇਸ਼ ਭਰ ਵਿਚ ਕਾਇਮ ਕੀਤੀ ਹੈ ਅਤੇ ਇਸ ਸਕੀਮ ਤਹਿਤ ਸੂਬੇ ਭਰ ਵਿੱਚ ਕਰੋੜਾਂ ਪਰਿਵਾਰ ਸ਼ਗਨ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ ਇਕੱਲੇ ਅੰਮ੍ਰਿਤਸਰ ਵਿਚ 69862 ਪਰਿਵਾਰਾਂ ਦੀਆਂ ਲੜਕੀਆਂ ਨੂੰ 89 ਕਰੋੜ 79 ਲੱਖ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੰਡੀ ਜਾ ਚੁੱਕੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਅਤੇ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਸ਼ਹਿਰ ਦੀ ਬੁੱਕਲ ਵਿਚ ਵੱਸਦੇ ਪਿੰਡ ਨੰਗਲੀ ਵਿਖੇ 70 ਪਰਿਵਾਰਾਂ ਨੂੰ ਸ਼ਗਨ ਸਕੀਮ ਦੇ ਚੈਕ ਵੰਡਦੇ ਕੀਤਾ।ਉਨਾਂ ਕਿਹਾ ਕਿ ਸ਼ਗਨ ਸਕੀਮ ਤਹਿਤ ਪਹਿਲਾਂ ਅਨੁਸੂਚਿਤ ਜਾਤੀ, ਈਸਾਈ ਭਾਈਚਾਰੇ ਅਤੇ ਕਿਸੇ ਵੀ ਜਾਤੀ ਦੀ ਵਿਧਵਾ ਔਰਤ ਦੀਆਂ ਲੜਕੀਆਂ ਨੂੰ ਸ਼ਗਨ ਸਕੀਮ ਤਹਿਤ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਸੀ, ਪਰ 2011 ਵਿਚ ਇਸ ਦਾ ਘੇਰਾ ਵਧਾ ਕੇ ਹੋਰ ਆਰਥਿਕ ਤੌਰ ‘ਤੇ ਪਛੜੇ ਲੋਕਾਂ ਨੂੰ ਵੀ ਇਸ ਵਿਚ ਸ਼ਾਮਿਲ ਕਰ ਲਿਆ ਗਿਆ ਸੀ। ਉਨਾਂ ਕਿਹਾ ਕਿ ਇਸ ਤਹਿਤ ਹੁਣ ਸਰਕਾਰ ਵੱਲੋਂ 30 ਹਜ਼ਾਰ ਰੁਪਏ ਦੀ ਸਹਾਇਤਾ ਰਾਸੀ ਸ਼ਗਨ ਤਹਿਤ ਦਿੱਤੀ ਜਾ ਰਹੀ ਹੈ। ਸ. ਰਣੀਕੇ ਨੇ ਕਿਹਾ ਕਿ ਪੰਜਾਬ ਨੇ ਰਾਜ ਨੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਸਰਬ ਪੱਖੀ ਵਿਕਾਸ ਲਈ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ, ਭਲਾਈ ਵਿਭਾਗ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਹਨ, ਜਿਸ ਤਹਿਤ ਮਕਾਨ ਉਸਾਰੀ ਲਈ ਗਰਾਂਟ, ਅਨੁਸੂਚਿਤ ਜਾਤੀਆਂ ਦੇ ਪੋਸਟ ਮੈਟ੍ਰਿਕ ਕਲਾਸਾਂ ਦੇ ਵਿਦਿਆਰਥੀਆਂ ਲਈ ਵਜ਼ੀਫੇ, ਮੁਫਤ ਪਾਠ ਪੁਸਤਕਾਂ ਅਤੇ ਆਟਾ-ਦਾਲ ਵਰਗੀਆਂ ਕਲਿਆਣਕਾਰੀ ਸਕੀਮਾਂ ਸ਼ਾਮਿਲ ਹਨ। ਇਸ ਮੌਕੇ ਉਨਾਂ ਨਾਲ ਸਰਪੰਚ ਪ੍ਰਕਾਸ਼ ਸਿੰਘ ਬੱਲ ਖੁਰਦ, ਜਸਪਾਲ ਸਿੰਘ ਹੇਰ, ਬਲਰਾਜ ਸਿੰਘ ਸਰਪੰਚ ਨੰਗਲੀ, ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ, ਜ਼ਿਲ੍ਹਾ ਭਲਾਈ ਅਫਸਰ ਸ੍ਰੀ ਸੰਜੀਵ ਮੰਨਣ, ਬੀ ਡੀ ਪੀ ਓ ਜਰਮੇਲ ਸਿੰਘ, ਸੈਕਟਰੀ ਜਸਮੀਤ ਸਿੰਘ, ਕੁਲਵੰਤ ਸਿੰਘ ਭੱਟੀ ਮੈਂਬਰ ਪੰਚਾਇਤ ਸੰਮਤੀ ਅਤੇ ਹੋਰ ਪਤਵੰਤੇ ਸ਼ਾਮਿਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply