Monday, July 8, 2024

ਪਾਕਿਸਤਾਨ ਵੱਸਦੀਆਂ ਸਿੱਖ ਬੱਚੀਆਂ ਨੂੰ ਯੋਗ ਵਰ ਦੀ ਜਰੂਰਤ ਹੈ, ‘ਕੌਈ ਹੈ ਗਰੀਬ ਦੀ ਬਾਹ ਫੜਨ ਵਾਲਾ’?

ਬੈਲਜੀਅਮ, 8 ਜੁਲਾਈ (ਹਰਚਰਨ ਸਿੰਘ ਢਿੱਲੋਂ) – ਬਦਨੀਤ ਕੁਰਸੀ ‘ਤੇ ਬੈਠੇ ਹਾਕਮਾਂ ਦੀ ਮਾੜੀ ਸੋਚ ਕਾਰਨ ਸੰਨ 1947 ਵਿਚ ਭਾਰਤ ਦੋ ਹਿਸਿਆਂ ਵਿੱਚ ਵੰਡਿਆ ਗਿਆ, ਜਿਸ ਦੀ ਸਭ ਤੋ ਜਿਆਦਾ ਮਾਰ -ਸੰਤਾਪ ਸਿੱਖ ਧਰਮ ਨੂੰ ਭੁਗਤਣਾ ਪਿਆ, ਜਿਆਦਾ ਗਿਣਤੀ ਵਿੱਚ ਸਿੰਧ ਬਲੋਚਸਤਾਨ ਬਾਰ ਦੇ ਇਲਾਕੇ ਚੋ ਆਏ ਸਿੱਖ ਲੋਕ (ਰਿਫੂਜੀ) ਹਿੰਦੁਸਤਾਨ ਵਿਚ ਵੱਸ ਗਏ ਕੁੱਝ ਬਦਨਸੀਬ ਉਥੇ ਹੀ ਰਹਿ ਗਏ, ਜਿਆਦਾ ਵਿਛੌੜਾ ਸਿੱਖਾਂ ਨੂੰ ਗੁਰੂ ਅਸਥਾਨਾਂ ਪੰਜਾ ਸਾਹਿਬ-ਨਾਨਕਾਣਾ ਸਾਹਿਬ ਦੇ ਦਰਸ਼ਨਾ ਦਾ ਹੋਇਆ, ਜੋ ਅਜੇ ਵੀ ਮੁਸ਼ਕਲਾਂ ਨਾਲ ਪਾਸਪੋਰਟ ਵੀਜੇ ਦੀਆਂ ਕੋਸ਼ਿਸ਼ਾ ਕਰਕੇ ਜਾਣਾ ਪੈਂਦਾ ਹੈ, ਭਾਰਤ ਤੋ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ‘ਤੇ ਗਏ ਹੋਏ ਯਾਤਰੀਆਂ ਨਾਲ ਉਥੌ ਦੇ ਵਸਨੀਕ ਸਿੱਖ ਆਪਣੇ ਦੁਖੜੈ ਫਰੋਲਦੇ ਰਹਿੰਦੇ ਹਨ।  ਕਲਚਰਲ-ਆਰਥਿਕ ਅਤੇ ਧਾਰਮਿਕ ਸਮਸਿਆਵਾਂ ਦਾ ਜਿਕਰ ਹੂੰਦਾ ਰਹਿੰਦਾ ਹੈ।ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ ਬਹੁਤ ਜਿਆਦਾ ਨਹੀ ਹੈ, ਘਰ ਪ੍ਰਵਾਰ ਚਲਾਉਣ ਲਈ ਕੰਮਕਾਰ ਦੀ ਬਹੁਤ ਵੱਡੀ ਸਮਸਿਆ ਬਣੀ ਰਹਿੰਦੀ ਹੈ।ਕੁੱਝ ਲੋਕ ਧਾਰਮਿਕ ਅਸਥਾਨਾਂ ਗੁਰੂ ਘਰ ਦੀ ਸੇਵਾ- ਨੌਕਰੀ ਨਾਲ ਜੁੜੇ ਹੋਏ ਆਪਣੇ ਪ੍ਰੀਵਾਰ ਦਾ ਨਿਰਬਾਹ ਕਰਦੇ ਹਨ, ਪਰ ਸਿੱਖ ਪ੍ਰੀਵਾਰਾਂ ਨੂੰ  ਸਭ ਤੋ ਜਿਆਦਾ ਸਮਸਿਆ ਆਪਣੇ ਸਿੱਖੀ ਸਰੂਪ ਬੱਚੇ ਬੱਚੀਆਂ ਲਈ ਯੋਗ ਵਰ ਲੱਭਣ ਵਿਚ ਮੁਸ਼ਕਲਾਂ ਦਾ ਸਾਹਮਣ ਕਰਨਾ ਪੈਂਦਾਂ ਹੈ । ਮੀਡੀਆ ਨਾਲ ਜੁੜੈ ਹੋਣ ਕਾਰਣ ਪਾਕਿਸਤਾਨ ਦੀ ਧਰਤੀ ‘ਤੇ ਰਹਿੰਦੇ ਇੱਕ ਗੁਰਸਿੱਖ ਪ੍ਰੀਵਾਰ ਨੇ ਤਰਲਾਂ ਜਿਹਾ ਲਿਆ ਹੈ, ਅਗਰ ਕੋਈ ਭਲਾ ਮਾਣਸ ਸਿੱਖ ਪ੍ਰੀਵਾਰ ਉਸ ਦੀ ਬਾਹ ਫੜ ਸਕੇ ਤਾਂ ਉਸ ਗੁਰਸਿੱਖ ਪ੍ਰੀਵਾਰ ਦੀਆਂ ਦੋ ਕੁਆਰੀਆਂ 30-32 ਸਾਲ ਦੀਆਂ ਬੇਟੀਆਂ ਦੇ ਵਿਆਹ (ਅਨੰਦ ਕਾਰਜ) ਵਾਸਤੇ ਯੋਗ ਵਰ ਮਿਲ ਸਕੇ। ਇਸ ਸੰਸਾਰ ‘ਤੇ ਧੀਆਂ ਮਾੜੀਆਂ ਨਹੀ ਹਨ, ਪਰ ਜਦ ਚਾਵਾਂ ਮਲਾਰਾਂ ਨਾਲ ਪਾਲੀ ਪੜਾਈ ਬੇਟੀ ਵਾਸਤੇ ਯੋਗ ਵਰ ਨਾ ਮਿਲੇ ਤਾਂ ਉਹੀ ਧੀਆਂ ਘਰ ਵਿਚ ਬੋਝ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਾਪੈ ਆਪਣੇ ‘ਤੇ ਆਉਣ ਵਾਲੇ ਬੁਢਾਪੇ ਨੂੰ ਭਾਪਦੇ ਹੋਏ ਸੋਚਦੇ ਹਨ ਕਿ ਅਸੀ ਜਿੰਦੇ ਜੀਅ ਧੀਆਂ ਦੇ ਸਿਰ ਛਤਰ ਛਾਇਆ ਬਣੇ ਰਹੇ ਹਾਂ ਪਰ ਸਾਡੇ ਅੱਖਾਂ ਮੀਟ ਜਾਣ ਤੋ ਬਾਅਦ ਇਹਨਾ ਗਰੀਬਣੀਆਂ ਧੀਆਂ ਨੂੰ ਕਾਵਾਂ ਕੁੱਤਿਆਂ ਦੀਆਂ ਭੈੜੀਆਂ ਨਜਰਾਂ ਤੋ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ, ਤਾਂ ਹੀ ਤਾਂ ਧੀਆਂ ਜੰਮਣ ਤੋ ਲੋਕ ਪਾਸਾ ਵੱਟਦੇ ਫਿਰਦੇ ਹਨ। ਪਰ ਸੰਸਾਰ ਨੂੰ ਚਲਾਉਣ ਲਈ ਇਨਸਾਨੀਅਤ ਜਾਤ ਵੇਲ ਵਧਾਉਣ ਲਈ ਬੇਟੀਆਂ ਧੀਆਂ ਭੈਣਾਂ ਮਾਤਾਵਾਂ ਦਾ ਹੋਣਾ ਬਹੁਤ ਜਰੂਰੀ ਹੈ,। ਗੁਰੂ ਨਾਨਕ ਦੇਵ ਜੀ ਨੇ ਧੀ (ਇਸਤਰੀ) ਨੂੰ ਬਹੁਤ ਵੱਡਾ ਮਾਣ ਬਖਸ਼ਿਆ ਹੈ
“ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨੁ“
ਸੋ ਕੋਈ ਗੁਰੂ ਪਿਆਰਾ ਲੋੜਵੰਦ ਜਾ ਇਨਸਾਨੀਅਤ ਨਾਲ ਹਮਦਰਦੀ ਰੱਖਦਾ ਹੋਇਆ ਇਹਨਾ ਧੀਆਂ ਦੀ ਬਾਹ ਫੜ ਸਕਦਾ ਹੈ ।ਯੋਗ ਵਰ ਬਣ ਕੇ ਜੀਵਣ ਸਾਥਣ ਬਣਾ ਸਕਦਾ ਹੈ, ਦੁਨੀਆਂ ਦੇ ਕਿਸੇ ਵੀ ਦੇਸ਼ ਵਿਚ ਪੱਕੇ ਤੌਰ ਤੇ ਵੱਸਦਾ ਸਿੱਖ ਧਰਮ ਨਾਲ ਸੰਬੰਧ ਰੱਖਦਾ ਹੋਇਆ ਸੰਪਰਕ ਕਰ ਸਕਦੇ ਹਨ , ਆਪ ਦਾਸ ਨਾਲ ਜਾਂ ਬਲਵਿੰਦਰ ਸਿੰਘ ਬਿੱਲਾ ਪੈਰਿਸ ਫਰਾਂਸ ਨਾਲ ਵੀ ਰਾਬਤਾ ਕਰ ਸਕਦੇ ਹੋ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply