Monday, July 8, 2024

ਬੈਸਟ ਕ੍ਰਿਸ਼ੀ ਵਿਗਿਆਨ ਕੇਂਦਰ ਐਵਾਰਡ-2015 ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੀ ਝੋਲੀ ਵਿੱਚ

PPN1807201607
ਬਠਿੰਡਾ, 18 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਖੇਤੀ ਖੇਤਰ ਦੇ ਪਸਾਰ ਲਈ ਪਾਏ ਯੋਗ਼ਦਾਨ ਲਈ ਸਾਲ 2015 ਦਾ ਬੈਸਟ ਕ੍ਰਿਸ਼ੀ ਵਿਗਿਆਨ ਕੇਂਦਰ ਅਵਾਰਡ, ਕੇ.ਵੀ.ਕੇ ਬਠਿੰਡਾ ਨੂੰ ਮਿਲਿਆ ਹੈ।ਇਹ ਇਨਾਮ 16 ਜੁਲਾਈ 2016 ਨੂੰ ਨਵੀ ਦਿੱਲੀ ਵਿੱਖੇ 88ਵਾਂ ਇੰਡੀਅਨ ਕੋਂਸਲ ਆਫ ਐਗਰੀਕਲਚਰਲ ਰਿਸਰਚ (ਆਈ.ਸੀ.ਏ.ਆਰ) ਦੇ ਸਥਾਪਨਾ ਦਿਵਸ ਅਤੇ ਇਨਾਮ ਵੰਡ ਸਮਾਰੋਹ ਵਿੱਖ ਪ੍ਰਾਪਤ ਹੋਇਆ।ਇਸ ਇਨਾਮ ਦੀ ਚੋਣ ਆਈ.ਸੀ.ਏ.ਆਰ ਜੋਨ-1 ਦੇ ਚਾਰ ਰਾਜਾਂ ਪੰਜਾਬ,ਹਰਿਆਣਾਂ,ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਸਮੁਚੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚੋਂ ਹੋਈ ਹੈ। ਇਸ ਮੌਕੇੇ ਮੁੱਖ ਮਹਿਮਾਨ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਨ ਸਿੰਘ, ਅਤੇ ਰਾਜ ਮੰਤਰੀ ਖੇਤੀਬਾੜੀ ਸ.ਸ. ਆਹਲੂਵਾਲੀਆ, ਰਾਜ ਮੰਤਰੀ  ਖੇਤੀਬਾੜੀ  ਅਤੇ ਪੰਚਾਇਤੀ ਰਾਜ ਡਾ. ਪ੍ਰਸੋਤਮ ਰੁਪਾਲਾ ਅਤੇ ਰਾਜ ਮੰਤਰੀ ਖੇਤੀਬਾੜੀ ਸ੍ਰੀ ਸੁਖਦਰਸ਼ਨ ਭਗਤ ਵੱਲੋ ਪ੍ਰਦਾਨ ਕੀਤਾ ਗਿਆ।ਇਸ ਸਮੁੱਚੇ ਪ੍ਰੋਗਾਮ ਦੀ ਅਗਵਾਈ ਡਾ. ਟੀ ਮੋਹਾਪੱਤਰ ਵੱਲੋ ਕੀਤੀ ਗਈ।ਇਹ ਇਨਾਮ ਸਾਲ ਭਰ ਦੀਆਂ ਪਸਾਰ ਗਤੀਵਿਧੀਆਂ ਜਿਸ ਵਿੱਚ ਕਿਸਾਨ ਵੀਰਾਂ ਲਈ ਸਿਖਲਾਈ ਕੋਰਸ, ਕਿਸਾਨ ਮੇਲੇ/ ਗੋਸ਼ਟੀਆਂ, ਖੇਤ ਪੱਧਰੀ ਤਜਰਬੇ, ਖੇਤ ਦਿਵਸ, ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀ ਅਤੇ ਕਿਸਾਨੀ ਨੂੰ ਦਰਪੇਸ ਮੁਸ਼ਕਲਾ ਦਾ ਹੱਲ ਕੱਢਣ ਲਈ ਵਿਗਿਆਨੀਆਂ ਦੀਆਂ ਭਰਪੂਰ ਕੋਸ਼ਿਸ਼ਾ ਦੇ ਪਾਏ ਯੋਗਦਾਨ ਬਦਲੇ ਮਿਲਦਾ ਹੈ।ਇਸ ਪ੍ਰੋਗਰਾਮ ਦੌਰਾਨ ਸਮੂਹ ਮੰਤਰੀ ਸਹਿਬਾਨ ਅਤੇ ਅਧਿਕਾਰੀਆਂ ਵੱਲੋਂ ਕੇ.ਵੀ.ਕੇ ਨੂੰ ਹੋਰ ਸਖਤ ਮਿਹਨਤ ਕਰਕੇ ਕਿਸਾਨੀ ਦੀ ਸੇਵਾ ਕਰਨ ਦੀ ਅਪੀਲ ਕੀਤੀ।ਕਿਸਾਨਾਂ ਦੀ ਆਮਦਨ ਵੱਧਾਉਣ ਲਈ ਸੰਯੁਕਤ  ਖੇਤੀ ਨੂੰ ਉਤਸ਼ਾਹ ਦੇਣ ਅਤੇ ਖੇਤੀ ਖਰਚੇ ਘਟਾਉਣ ਲਈ ਹੋਰ ਖੋਜ ਪ੍ਰੋਗਾਮ ਉਪਰ ਜੋਰ ਦਿੱਤਾ ਗਿਆ।ਇਸ ਮੋਕੇ ਕੇ.ਵੀ. ਕੇ ਦੀ ਟੀਮ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ 4 ਲੱਖ ਰੁਪਏ ਦੀ ਨਕਦ ਰਾਸ਼ੀ ਦਾ ਚੈਕ ਪ੍ਰਦਾਨ ਕੀਤਾ ਗਿਆ। ਇਹ ਇਨਾਮ ਡਾ. ਅਜੀਤਪਾਲ ਧਾਲੀਵਾਲ ਅਤੇ ਡਾ. ਗੁਰਮੀਤ ਸਿੰਘ ਢਿੱਲੋਂ ਨੇ ਦਿੱਲੀ ਜਾ ਕੇ ਪ੍ਰਾਪਤ ਕੀਤਾ।
ਇਸ ਇਨਾਮ ਮਿਲਣ ਦੀ ਖੁਸ਼ੀ ਵਿੱਚ ਇਲਾਕੇ ਦੇ ਅਗਾਹ ਵਧੂ ਕਿਸਾਨਾਂ ਤੇ ਕਿਸਾਨ ਬੀਬੀਆਂ, ਵੱਖ- ਵੱਕ ਵਿਭਾਗਾ ਦੇ ਮੁੱਖੀ ਅਤੇ ਯੁਨੀਵਰਸਿਟੀ ਸਟਾਫ ਵੱਲੋ ਕੇ.ਵੀ ਕੇ ਬਠਿੰਡਾ ਨੂੰ ਵਧਾਈ ਦਿਤੀ ਗਈ।ਇਸ ਮੋਕੇ ਕੇ.ਵੀ ਕੇ ਦੇ ਸਹਿਯੋਗੀ ਨਿਰਦੇਸ਼ਕ ਡਾ. ਜਤਿੰਦਰ ਸਿੰਘ ਬਰਾੜ ਨੇ ਸਮੁੱਚੀ ਕੇ.ਵੀ ਕੇ ਟੀਮ ਨਾਲ ਇਸ ਖੁਸ਼ੀ ਦੇ ਪਲਾਂ ਨੁੂੰ ਸਾਂਝਾ ਕੀਤਾ ਅਤੇ ਆਈ.ਸੀ.ਏ.ਆਰ ਦਾ ਧੰਨਵਾਦ ਕੀਤਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply