Monday, July 8, 2024

ਸੈਂਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਵਲੋਂ “ਜੰਗਲ ਹਾਉਸ” ਨਾਟਕ ਦਾ ਮੰਚਨ

PPN1807201616

ਅੰਮ੍ਰਿਤਸਰ, 18 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਨਾਟਸ਼ਾਲਾ ਵਿਚ ਨੈਸ਼ਨਲ ਸਕੂਲ ਆਫ ਡਰਾਮਾ ਦੇ ਦਸਤਕ ਗਰੁਪ ਵਲੋਂ ਇਕ ਮਹੀਨੇ ਤੱਕ ਚੱਲੀ ਥਇਏਟਰ ਵਰਕਸ਼ਾਪ ਦੇ ਅੰਤ ਵਿਚ ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੇ  ਸੈਂਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਵਲੋਂ “ਜੰਗਲ ਹਾਉਸ” ਨਾਟਕ ਦਾ ਮੰਚਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ  ਚੱਢਾ ਨੇ  ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪੰਛੀਆਂ ਤੇ ਜਾਨਵਰਾਂ ਦੇ ਮਨਮੋਹਨੇ ਰੂਪ ਵਿਚ ਸੱਜੇ ਬਚਿਆਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ।’ਜੰਗਲ ਹਾਉਸ’  ਨਾਟਕ ਰਾਹੀਂ ਜਾਨਵਰਾਂ ਤੇ ਮਨੁਖਾਂ  ਦਾ ਇਕ ਛੱਤ ਹੇਠ ਸਾਂਝੇ ਤੌਰ ‘ਤੇ ਰਹਿਣਾ ਤੇ ਫਿਰ ਅਲੱਗ ਦਿੱਖ ਤੇ ਹਰ ਪੱਖੋਂ  ਵੱਖਰੇ ਹੋਣ ਕਰਕੇ ਉਹਨਾਂ ਵਿਚਕਾਰ ਪੈਦਾ ਹੋਏ ਮੱਤ-ਭੇਦ ਤੇ ਵਿਰੋਧ ਦਾ ਸਜੀਵ ਚਿਤਰਣ ਬਹੁਤ ਖੂਬਸੂਰਤੀ ਨਾਲ  ਕੀਤਾ ਗਿਆ।
ਇਸ ਮੋਕੇ ਮੁਖ ਮਹਿਮਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਸੈੱਂਟਰਲ ਖਾਲਸਾ ਯਤੀਮਖਾਨੇ ਵਿਚ ਬੱਿਚਆਂ ਨੂੰ ਉੱਚ ਮਿਆਰੀ ਵਿਦਿਆਂ, ਗੁਰਮਤਿ ਵਿਦਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਨਾਂ ਨੂੰ ਉਹਨਾਂ ਦੀ ਰੂਚੀ ਅਨੁਸਾਰ ਉਸੇ ਖੇਤਰ ਦਾ ਮੋਹਰੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਆਪਣੇ ਵਿੱਲਖਣ ਗੁਣਾਂ ਕਰਕੇ ਅਪਣੀ ਪਛਾਣ ਬਣਾ ਸਕਣ ਤੇ ਚੰਗੇ ਨਾਗਰਿਕ ਬਣਕੇ ਸਮਾਜ ਦਾ ਸਾਰਥਕ ਅੰਗ ਬਣ ਸਕਣ।ਉਹਨਾਂ ਕਿਹਾ ਕਿ ਸਟੇਜ ਉਪਰ ਬਚਿੱਆਂ ਵਲੋਂ ਪੇਸ਼ ਕੀਤੀਆਂ ਗਈਆਂ ਅਜਿਹੀਆਂ ਪਰਫਾਰਮੈਂਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਅਤੇ ਕਲਾ ਨਿਖਰਦੀ ਹੈ ਅਤੇ ਇਸ ਨਾਲ  ਉਹਨਾਂ ਨੂੰ  ਨਵੀਆਂ ਤਕਨੀਕਾਂ ਸਿੱਖਣ ਦੇ ਨਾਲ ਨਾਲ ਅਪਣੀ ਪ੍ਰਤਿਭਾ ਦਰਸ਼ਕਾਂ ਅੱਗੇ ਲਿਆਉਣ ਦਾ ਮੌਕਾ ਮਿਲਦਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply