Friday, July 5, 2024

 ਈਕੋ ਅੰਮ੍ਰਿਤਸਰ ਨੇ ਗੁਰੂ ਪੂਰਨਿਮਾ ‘ਤੇ ਕਲੋਨੀਆਂ ਦੀ ਹਰਿਆਵਲ ਦਾ ਕੰਮ ਆਰੰਭਿਆ

PPN1907201614
ਅੰਮ੍ਰਿਤਸਰ, 19 ਜੁਲਾਈ (ਜਗਦੀਪ ਸਿੰਘ ਸ’ਗੂ)ੁ ਸਥਾਨਕ ਸ੍ਰੀ ਗੁਰੁ ਰਾਮਦਾਸ ਅੰਤਰ ਰਾਸ਼ਟਰੀ ਹਵਾਈ ਅ’ਡਾ ਰੋਡ ਸਥਿਤ ਪੈਰਾਡਾਈਜ ਗਰੀਨ ਅਤੇ ਪਾਲਮ ਗਰੂਵ ਕਲੋਨੀ ਦੇ ਵਸਨੀਕ ਧਿਆਨ ਸ਼ਿਵਿਰ ਵਿੱਚ ਭਾਗ ਲੈਣ ਅਤੇ ਆਤਮਿਕ ਹੁਲਾਰਾ ਮਹਿਸੂਸ ਕਰਨ ਲਈ ਅੱਜ ਆਰਟ ਆਫ ਲਿਵਿੰਗ ਮੰਦਿਰ ਵਿਖੇ ਇਕ’ਠੇ ਹੋਏ।ਇਸ ਇਕੱਤਰਤਾ ਦੀ ਅਗਵਾਈ ਕਰਦਿਆਂ ਹੋਇਆਂ ਸ਼੍ਰੀਮਤੀ ਮੋਨਾ ਮਹਿਰਾ ਅਤੇ ਆਰਟ ਆਫ ਲਿਵਿੰਗ ਦੇ ਸਵਾਮੀ ਰਮਨ ਅਗਰਵਾਲ ਨੇ ਪੰਜਾਬ ਦੇ ਮੂਲ ਨਿਵਾਸੀ ਪੌਦੇ ਲਗਾਏ। ਇਸ ਮਾਨਸੂਨ ਦੌਰਾਨ ਲਗਭਗ ੨੦੦੦ ਪੌਦੇ ਇਸ ਕਲੋਨੀ ਵਿੱ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਲਈ ਈਕੁੋਅੰਮ੍ਰਿਤਸਰ ਦਾ ਮਕੈਨੀਕਲ ਡਿਗਰ ਬੂਟਿਆਂ ਲਈ ਟੋਏ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ ਅਤੇ ਕਲੋਨੀ ਨਿਵਾਸੀਆਂ ਇਸ ਪ੍ਰੋਜੈਕਟ ਦੀ ਜੁੰਮੇਵਾਰੀ ਲੈਂਦਿਆਂ ਹੋਇਆਂ ਬੂਟਿਆਂ ਦੀ ਸੰਭਾਲ ਦਾ ਅਹਿਦ ਕੀਤਾ।
WWF ਨੇ ਈਕੋ ਅੰਮ੍ਰਿਤਸਰ ਨਾਲ ਸਾੰਝੇ ਉੱਦਮਾਂ ਨਾਲ ਉਹਨਾਂ ਬੂਟਿਆਂ ਦੀ ਅਤੇ ਉਹਨਾਂ ਪੌਧਾੁਰੋਪਣ ਤਕਨੀਕਾਂ ਦੀ ਵਰਤੋਂ ਕੀਤੀ ਜਿਸ ਨਾਲ ਬਟਿਆਂ ਦਾ ਜਿਉਂਦੇ ਰਹਿਣਾ ਸੰਭਵ ਬਣਾਇਆ ਜਾ ਸਕੇ। ਇਹ ਉੱਦਮ ਹੈ ਹਰੇਕ ਉਸ ਵਸਨੀਕ ਵਾਸਤੇ ਜੋ ਇੱਕ ਦਰੱਖਤ ਨੂੰ ਅਪਣਾਵੇ ਤਾਂ ਜੋ ਹਰਿਅਵਲ ਨੂੰ ਬਰਕਰਾਰ ਰੱਖਿਆ ਜਾ ਸਕੇ। ਇਹ ਉਹਨਾਂ ਸਾਰੀਆਂ ਕਲੋਨੀਆਂ ਲਈ ਇੱਕ ਖੁੱਲਾ ਸੱਦਾ ਹੈ ਜੋ ਕਿ ਆਪਣੇ ਆਪ ਨੂੰ ਹਰਿਆ ਭਰਿਆ ਵੇਖਣਾ ਚਾਹੁੰਦੀਆਂ ਹਨ ਅਤੇ ਇਸ ਗਰੀਨ ਹੈਲ਼ਥ ਡਰਾਈਵ ਵਿੱਚ ਹਿੱਸਾ ਪਾਉਣਾ ਚਾਹੁੰਦੀਆਂ ਹਨ।ਇਹਨਾਂ ਹਾਲਾਤਾਂ ਵਿੱਚ ਜਦੋਂ ਕਿ ਪੰਜਾਬ ਭਾਰੀ ਰੁੱਖਾਂ ਦੀ ਕਟਾਈ ਦੇ ਚੱਲਦੇ ਪੰਜ ਸਾਲ ਵਿੱਚ ੯ ਲੱਖ ਰੁੱਖ ਗਵਾ ਚੁੱਕਿਆ ਹੈ ਅਤੇ ਇਹ ਆਮ ਲੋਕਾਂ ਨੂੰ  ਇੱਕ ਖੁੱਲ੍ਹਾ ਸੱਦਾ ਹੈ ਅੱਗੇ ਆਉਣ ਦਾ ਤਾਂ ਜੋ ਉਹ ਆਪਣਾ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਦਾ ਜੀਵਨ ਯਕੀਨੀ ਬਣਾ ਸਕਨ।
ਗੁਨਬੀਰ ਸਿੰਘ ਮੌਜੂਦਾ ਚੇਅਰਮੈਨ ਈਕੁੋਅੰਮ੍ਰਿਤਸਰ ਨੇ ਕਲੋਨੀ ਵਾਸੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਜੋ ਸ਼ਹਿਰ ਦੀਆਂ ਤੰਗ ਗਲੀਆਂ ਵਿੱਚੋਂ ਆਕੇ ਇਸ ਖੁੱਲ਼੍ਹੇ ਵਾਤਾਵਰਨ ਦੇ ਵਸਨੀਕ ਬਣੇ। ਉਹਨਾਂ ਆਖਿਆ ਕਿ ਉੱਤਰੀ ਅੰਮ੍ਰਿਤਸਰ ਦੇ ਅਜਨਾਲਾ ਰੋਡ ਤੇ ਬਣੀਆਂ ਕਲੋਨੀਆਂ ਨੂੰ ਹਰੀਆਵਲ ਭਰਪੂਰ ਕਰਨ ਦੀ ਵੱਡੀ ਸੰਭਾਵਨਾ ਹੈ ਜੋ ਕਿ ਅਗਲੀ ਪੀੜ੍ਹੀ ਦੀ ਸਿਹਤਯਾਬੀ ਨੂੰ ਯਕੀਨੀ ਬਣਾਏਗਾ।
ਜਿਵੇ ਕਿ ਇਹ ਇਲਾਕਾ ਅਜੇ ਵੀ ਉਸਾਰੀ ਅਧੀਨ ਹੈ ਪਰ ਲੋਕਾਂ ਦਾ ਇਹ ਉੱਦਮ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਇਸ ਕਲੋਨੀ ਵਿੱਚ ਸਵੱਛ ਅਤੇ ਹਰੁੇਬਰੇ ਜੀਵਨ ਦੀ ਸੰਭਾਵਨਾ ਵੱਧ ਸਕੇ ਅਤੇ ਇਹ ਇੱਕ ਅਜੌਕੇ ਹਾਲਾਤਾਂ ਵਿੱਚ ਇਹ ਇੱਕ ਨਿਰਨਾਇਕ ਭੂਮਿਕਾ ਨਿਭਾਏਗਾ। ਰੁੱਖ ਨਾ ਕੇਵਲ ਸਿਹਤ ਪ੍ਰਦਾਨ ਕਰਨ ਵਾਲੇ ਅਤੇ ਪ੍ਰਦੂਸਨ ਨਾਲ ਲੜਨ ਵਾਲੇ ਹੁੰਦੇ ਹਨ ਸਗੋਂ ਇਹ ਵੇਖਿਆ ਗਿਆ ਹੈ ਕਿ ਰੁੱਖਾਂ ਨਾਲ ਭਰਪੂਰ ਕਲੋਨੀਆਂ ੧੫ੁ੨੦ ਪ੍ਰਤੀਸ਼ਤ ਜਾਇਦਾਦ ਦੀ ਕੀਮਤ ਵਧਾ ਦਿੰਦੀਆਂ ਹਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply