Friday, July 5, 2024

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ਵਕਾਲਤ ਵਿੱਚ ਹਾਸਲ ਕੀਤਾ ਉਚਿੱਤ ਸਥਾਨ

PPN1907201615
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ-2016 ਵਿੱਚ ਲਈ ਗਈ ਬੀ. ਏ. ਐੱਲ. ਐੱਲ. ਬੀ. (5 ਸਾਲਾ ਕੋਰਸ) ਦਾ ਪ੍ਰੀਖਿਆ ਵਿੱਚੋਂ ਦੂਜੇ ਸਮੈਸਟਰ ਦੀ ਪ੍ਰੀਖਿਆ ਦਾ ਜੋ ਨਤੀਜਾ ਘੋਸ਼ਿਤ ਕੀਤਾ ਗਿਆ ਹੈ, ਵਿੱਚ ਉਚਿੱਤ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਜ਼ਿਲ੍ਹੇ ਭਰ ਵਿੱਚ ਰੌਸ਼ਨਾਇਆ ਹੈ।ਕਾਲਜ ਵਿਦਿਆਰਥਣਾਂ ਸੁਮਨਦੀਪ ਕੌਰ ਨੇ 384, ਸ਼ਿਵਾਨੀ ਸੈਣੀ ਨੇ 380 ਅਤੇ ਅਕਾਂਨਸ਼ਾ ਮਹਿਤਾ ਨੇ 377 ਨੰਬਰਾਂ ਨਾਲ ਕ੍ਰਮਵਾਰ ਪਹਿਲਾਂ ਦੂਜਾ ਤੇ ਚੌਥਾ ਸਥਾਨ ਹਾਸਲ ਕੀਤਾ ਹੈ।
ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਸਿੰਘ ਮੋਹਨ ਛੀਨਾ ਨੇ ਵਿਦਿਆਰਥੀਆਂ ਦੀ ਇਸ ਉਪਲਬੱਧੀ ‘ਤੇ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਮੁਬਾਰਕ ਦਿੰਦਿਆ ਮੈਨੇਜ਼ਮੈਂਟ ਦਫਤਰ ਵਿਖੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਕਿਹਾ ਕਿ ਯੋਗ ਵਿਦਿਆਰਥੀ ਦੀ ਵਿੱਦਿਅਕ ਦੇ ਨਾਲ ਹੋਰਨਾਂ ਸਰਗਰਮੀਆਂ ਵਿੱਚ ਉਚਿੱਤ ਪ੍ਰਾਪਤ ਕਰਨ ਵਾਲੇ ਲਈ ਮੈਨੇਜ਼ਮੈਂਟ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਜਦ ਦਾ ਕਾਲਜ ਹੋਂਦ ਵਿੱਚ ਆਇਆ ਹੈ ਵਿਦਿਆਰਥੀਆਂ ਨੇ ਲਗਾਤਾਰ ਪ੍ਰੀਖਿਆ ਵਿੱਚ ਖਾਸ ਮੁਕਾਮ ਸਥਾਨ ਕੀਤਾ ਹੈ।
ਸ: ਛੀਨਾ ਨੇ ਦੱਸਿਆ ਕਿ ਉਕਤ ਸਮੈਸਟਰ ਦੀ ਪ੍ਰੀਖਿਆ ਵਿੱਚ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ਮਹਿਕਜੋਤ ਕੌਰ ਨੇ 374, ਅਵਨੀਤ ਕੌਰ ਨੇ 372, ਰਮਨੀਕ ਕੌਰ ਨੇ 368 ਅਤੇ ਸਿਮਰਨਪ੍ਰੀਤ ਕੌਰ ਨੇ 360 ਨੰਬਰਾਂ ਨਾਲ ਕ੍ਰਮਵਾਰ 5ਵਾਂ, 6ਵਾਂ, 7ਵਾਂ ਅਤੇ 8ਵਾਂ ਸਥਾਨ ਪ੍ਰਾਪਤ ਕੀਤਾ, ਜੋ ਕਿ ਕਾਲਜ ਲਈ ਬਣੇ ਮਾਣ ਵਾਲੀ ਹੈ ਤੇ ਜਿਸ ਦਾ ਕਾਲਜ ਦੇ ਯੋਗ ਮਿਹਨਤੀ ਸਟਾਫ਼ ਨੂੰ ਜਾਂਦਾ ਹੈ।
ਪ੍ਰਿੰ: ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਹੋਰ ਵਿਦਿਆਰਥੀਆਂ ਸਿਮਰਨਜੀਤ ਕੌਰ, ਅਕਵਿੰਦਰ ਕੌਰ, ਸੁਖਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਜਤਿੰਦਰ ਕੌਰ (ਬੀ. ਏ. ਐੱਲ. ਬੀ. 5 ਸਾਲਾ ਕੋਰਸ ਸਮੈਸਟਰ ਚੌਥਾ) ਨੇ ਯੂਨੀਵਰਸਿਟੀ ਵਿੱਚੋਂ ਕ੍ਰਮਵਾਰ ਪਹਿਲੀ, ਦੂਸਰੀ, ਚੌਥੀ, ਪੰਜਵੀਂ ਤੇ ਛੇਵੀ ਪੁਜੀਸ਼ਨ ਅਤੇ ਸਮੈਸਟਰ-6ਵਾਂ ਦੇ ਸਰਗੁਨਪ੍ਰੀਤ ਕੌਰ, ਰਵਨੀਤ ਕੌਰ, ਅਨਾਹਦਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਤੀਸਰਾ ਤੇ ਚੌਥਾ ਅਤੇ ਸਮੈਸਟਰ-8ਵਾਂ ਮਨਪ੍ਰੀਤ ਕੌਰ ਅਤੇ ਅਸ਼ਪ੍ਰੀਤ ਕੌਰ ਨੇ ਦੂਜਾ ਤੇ ਪੰਜਵਾਂ ਸਥਾਨ ਹਾਸਲ ਕੀਤੀ। ਜਦ ਕਿ ਸਮੈਸਟਰ-ਦੂਸਰਾ ਐੱਲ. ਐੱਲ. ਬੀ. 3 ਸਾਲਾ ਕੋਰਸ ਵਿੱਚ ਵਿਵੇਕ ਸ਼ਰਮਾ ਨੇ ‘ਵਰਸਿਟੀ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਇਸ ਮੌਕੇ ਮੈਨੇਜ਼ਮੈਂਟ ਵੱਲੋਂ ਕਾਲਜ ਨੂੰ ਦਿੱਤੇ ਜਾ ਰਹੇ ਪ੍ਰਕਾਰ ਦੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੀਖਿਆ ਵਿੱਚ ਵਧੀਆ ਨਤੀਜਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ, ਲਗਨ ਕਰਕੇ ਹੀ ਸੰਭਵ ਹੋ ਸਕਿਆ ਹੈ। ਇਸ ਮੌਕੇ ਸ: ਛੀਨਾ ਅਤੇ ਪ੍ਰਿੰ: ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅਗਾਂਹ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਸਟਾਫ ਮੈਂਬਰ ਡਾ. ਸ਼ਮਸ਼ੇਰ ਸਿੰਘ ਸਿੰਘ ਆਦਿ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply