ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਿਹਰੀਆਂ ਵਿਖੇ ਲਗਾਈ ਗਈ।ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵਧ ਰਹੀ ਸਫਲਤਾ ਲਈ ਸ੍ਰੀ ਯੁਕਤੀ ਗੋਇਲ ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਅਤੇ ਸ੍ਰੀ ਜਗਿੰਦਰ ਸਿੰਘ ਸਿਵਲ ਜੱਜ ਜੂਨੀਅਰ ਡਵੀਜਨ ਅੰਮ੍ਰਿਤਸਰ ਅਤੇ ਇਸ ਦੇ ਨਾਲ-ਨਾਲ ਸਬ ਤਹਿਸੀਲ ਬਾਬਾ ਬਕਾਲਾ ਵਿਖੇ ਮਿਸ ਨਵਦੀਪ ਗਿੱਲ, ਵਧੀਕ ਸਿਵਲ ਜੱਜ ਸੀਨੀਅਰ ਡਵੀਜਨ ਬਾਬਾ ਬਕਾਲਾ ਅਤੇ ਅਜਨਾਲਾ ਵਿਖੇ ਮਿਸ ਗੀਤਾ ਰਾਣੀ ਸਿਵਲ ਜੱਜ ਜੂਨੀਅਰ ਡਵੀਜਨ ਵੱਲੋਂ ਲੋਕ ਅਦਾਲਤ ਦੇ ਬੈਂਚ ਲਗਾਏ ਗਏ।ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ ੫੪੩ ਕੇਸ ਲਗਾਏ ਗਏ ਜਿਹਨਾਂ ਵਿੱਚੋਂ ੧੫੯ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਕੁੱਲ 3,74,01,777/- (ਤਿੰਨ ਕਰੌੜ ਚੌਹੱਤਰ ਲੱਖ ਇੱਕ ਹਜਾਰ ਸੱਤ ਸੋ ਸਤੱਤਰ) ਰੁਪਏ ਦੇ ਕੇਸਾਂ ਦੇ ਨਿਪਟਾਰੇ ਕੀਤੇ ਗਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media