Monday, July 8, 2024

ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਇੰਟਰ ਸਕੂਲ ਕਿੱਕ ਬਾਕਸਿੰਗ ਪ੍ਰਤੀਯੋਗਿਤਾ ਸ਼ੁਰੂ

PPN1308201610ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ ਬਿਊਰੋ)- ਕਿੱਕ ਬਾਕਸਿੰਗ ਤੇ ਬਾਕਸਿੰਗ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ਵਿਚ ਲੱਗੀ ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ‘ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ’ ਰਜਿ: ਅੰਮ੍ਰਿਤਸਰ ਦੇ ਪ੍ਰਧਾਨ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਜਨਰਲ ਸਕੱਤਰ ਕੋਚ ਬਲਦੇਵ ਰਾਜ ਤੇ ਕੋਚ ਬਲਜਿੰਦਰ ਸਿੰਘ ਮੱਟੂ ਦੇ ਬੇਮਿਸਾਲ ਪ੍ਰਬੰਧਾਂ ਹੇਠ ਲੜਕੇ-ਲੜਕੀਆਂ ਦੀ ਦੋ ਦਿਨਾਂ ਤੀਜੀ ਸਲਾਨਾ ਇੰਟਰ ਸਕੂਲ ਕਿੱਕ ਬਾਕਸਿੰਗ ਪ੍ਰਤੀਯੋਗਿਤਾ ਅੱਜ ਤੋਂ ਸ਼ੁਰੂ ਹੋ ਗਈ। ਪ੍ਰਭਾਕਰ ਸੀਨੀ: ਸੈਕੰ: ਸਕੂਲ ਜੀਟੀ ਰੋਡ ਛੇਹਰਟਾ ਵਿਖੇ ਆਯੋਜਤ ਇਸ ਖੇਡ ਪ੍ਰਤੀਯੋਗਿਤਾ ਦਾ ਸ਼ੁਭਾਰੰਭ ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ. ਕ੍ਰਿਸ਼ਨ ਗੋਪਾਲ ਪ੍ਰਭਾਕਰ, ਪ੍ਰਿੰ: ਰਜੇਸ਼ ਪ੍ਰਭਾਕਰ, ਭਾਜਪਾ ਆਗੂ ਅਵਿਨਾਸ਼ ਸ਼ੈਲਾ, ਅਕਾਲੀ ਆਗੂ ਵਿੱਕੀ ਚੀਦਾ ਆਦਿ ਦੇ ਵਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਕੀਤਾ ਗਿਆ। ਇਸ ਖੇਡ ਪ੍ਰਤੀਯੋਗਿਤਾ ਦੇ ਵਿਚ ਜਿਲੇ ਭਰ ਦੇ ਵੱਖ ਵੱਖ ਸਕੂਲਾਂ ਤੋਂ 200 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਦੋਰਾਨ ਅੰਡਰ 14,17,19 ਉਮਰ ਵਰਗ ਦੇ ਮਹਿਲਾ-ਪੁਰਸ਼ ਖਿਡਾਰੀਆਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ। ਇਸ ਦੋਰਾਨ ਅਸ਼ੀਸ਼ ਕੁਮਾਰ ਨੇ ਗੋਲਡ, ਨਿਖਿਲ ਕੁਮਾਰ ਨੇ ਸਿਲਵਰ ਤੇ ਰਜਿੰਦਰ ਕੁਮਾਰ ਨੇ ਬਰਾਊਂਜ ਮੈਡਲ ਹਾਸਲ ਕੀਤਾ। ਮਹਿਲਾਵਾਂ ਦੇ ਵਰਗ ਵਿਚ ਨਵਨੀਤ ਕੋਰ ਨੇ ਸੋਨਾ ਜਿੱਤਿਆ। ਇਸ ਸ਼ੁਭ ਅਵਸਰ ਤੇ ਕੋਚ ਰਾਜ ਕੁਮਾਰ ਸਾਹੂ, ਅਸ਼ੀਸ਼ ਕੁਮਾਰ, ਅਮਰਜੀਤ ਸਿੰਘ ਅੰਗੂ, ਆਰਤੀ, ਸੁਖਦੀਪ ਸਿੰਘ ਕੰਗ, ਵਿਕਾਸ ਕੁਮਾਰ ਹੈਰੀ, ਕੋਚ ਅਨੁਰਾਧਾ, ਕੋਚ ਗੁਰਮੇਲ ਸਿੰਘ, ਹਰਮੀਤ ਸਿੰਘ ਟਾਇਗਰ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply