Monday, July 1, 2024

ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਲਈ ਸਕੂਲਾਂ ਨੇ ਭਰੇ ਫਾਰਮ

ppn1911201602

ਸੰਦੌੜ, 19 ਨਵੰਬਰ (ਭੱਟ ਹਰਮਿੰਦਰ ਸਿੰਘ) – ਮਹਾਨ ਗਣਿਤ ਵਿਗਿਆਨੀ ਸ੍ਰੀ ਨਿਵਾਸਾ ਰਾਮਾਨੁਜਨ ਨੂੰ ਸਮਰਪਿਤ ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਵੱਲੋਂ ਸੁਰੂ ਕੀਤੇ ਗਏ ਜਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਦੀ ਪ੍ਰੀਖਿਆ ਲਈ ਬਲਾਕ ਮਲੇਰਕੋਟਲਾ ਦੇ ਵਿੱਚ ਵੱਡੀ ਗਿਣਤੀ ਦੇ ਸਕੂਲ ਫਾਰਮ ਭਰ ਕੇ ਪ੍ਰੀਖਿਆ ਨਾਲ ਜੁੜ ਗਏ ਹਨ।ਇਸ ਐਵਾਰਡ ਪ੍ਰੀਖਿਆ ਦੇ ਪ੍ਰਾਇਮਰੀ ਵਿੰਗ ਦੇ ਜਿਲ੍ਹਾ ਇੰਚਾਰਜ ਰਾਜੇਸ਼ ਰਿਖੀ ਪੰਜਗਰਾਈਆਂ ਨੇ ਅੱਜ ਅਧਿਆਪਕਾਂ ਨਾਲ ਪ੍ਰੀਖਿਆ ਸਬੰਧੀ ਰਾਬਤਾ ਕਰਨ ਉਪਰੰਤ ਦੱਸਿਆ ਕਿ ਇਹ ਪ੍ਰੀਖਿਆ ਸਿਰਫ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਹੀ ਹੈ ਇਸ ਨੂੰ ਸੁਰੂ ਕਰਨ ਦਾ ਮਕਸਦ ਵਿਦਿਆਰਥੀਆਂ ਦੀ ਗਣਿਤ ਦੇ ਵਿਸ਼ੇ ਵਿੱਚ ਰੁਚੀ ਨੂੰ ਵਧਾਉਣਾ ਹੈ। ਤਾਂ ਜੋ ਵਿਦਿਆਰਥੀ ਸੁਰੂ ਤੋਂ ਹੀ ਗਣਿਤ ਨਾਲ ਜੁੜ ਜਾਣ।ਉਹਨਾਂ ਦੱਸਿਆ ਕਿ ਜਿਲ੍ਹਾ ਕੋਆਰਡੀਨੇਟਰ ਪ੍ਰਵੇਸ਼ ਸੁਖਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਪ੍ਰਾਇਮਰੀ ਵਿੱਚ ਇਹ ਪ੍ਰੀਖਿਆ ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਲਈ ਹੈ ਅਤੇ ਉਸ ਤੋਂ ਉੱਪਰ ਛੇਵੀ ਤੋਂ ਅੱਠਵੀ ਤੇ ਨੌਵੀਂ ਤੇ ਦਸਵੀਂ ਕੁੱਲ ਤਿੰਨ ਗਰੁੱਪ ਬਣਾਏ ਗਏ ਹਨ ਜਿਹਨਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਨੂੰ ਨਕਦ ਇਨਾਮ ਤੇ ਐਵਾਰਡ ਅਤੇ ਅਗਲੀਆਂ 20 ਪੁਜੀਸ਼ਨਾਂ ਹਾੋਿਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਜਾਣਗੇ।
ਪ੍ਰੀਖਿਆ ਲਈ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ, ਸੰਦੌੜ, ਝੁਨੇਰ, ਦਸੌਦਾ ਸਿੰਘ ਵਾਲਾ, ਪੰਜਗਰਾਈਆਂ, ਅਲੀਪੁਰ, ਮਾਹਮਦਪੁਰ, ਈਸਾਪੁਰ, ਰੁੜਕਾ, ਇਲਤਫਾਤਪੁਰਾ, ਭੈਣੀ ਕੰਬੋਆ ਵਿਖੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਫਾਰਮ ਭਰ ਦਿੱਤੇ ਹਨ ਅਤੇ ਬਾਕੀ ਸਕੂਲ ਵੀ 18 ਦਸੰਬਰ ਨੂੰ ਹੋਣ ਵਾਲੀ ਇਸ ਪ੍ਰੀਖਿਆ ਲਈ ਫਾਰਮ ਭਰ ਰਹੇ ਹਨ।ਇਸ ਮੌਕੇ ਪ੍ਰਾਇਮਰੀ ਵਿੰਗ ਦੇ ਜਿਲ੍ਹਾ ਇੰਚਾਰਜ ਰਾਜੇਸ਼ ਰਿਖੀ, ਜਗਜੀਤਪਾਲ ਸਿੰਘ ਟਿੱਬਾ ਜੋਨਲ ਇੰਚਾਰਜ ਪ੍ਰੀਖਿਆ, ਮੈਡਮ ਬਿੰਦਰ ਕੌਰ, ਯਾਦਵਿੰਦਰ ਸਿੰਘ ਢੀਂਡਸਾ, ਹਰਪ੍ਰੀਤ ਸਿੰਘ ਸੰਦੌੜ, ਰਾਜ ਮੁਹੰਮਦ ਝੁਨੇਰ, ਜਸਵੀਰ ਸਿੰਘ ਬਾਪਲਾ, ਕਮਲਜੀਤ ਸਿੰਘ ਇੰਚਾਰਜ ਰੁੜਕਾ, ਗੁਰਪ੍ਰੀਤ ਸਿੰਘ, ਮੁਹੰਮਦ ਜਮੀਲ ਸਮੇਤ ਕਈ ਅਧਿਆਪਕ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply