Friday, July 5, 2024

ਬੈਂਕਾਂ ਵਿਚ ਪੁਰਾਣੇ ਨੋਟ ਜਮਾਂ ਕਰਵਾਉਣ ਦੀ ਮਿਆਦ ਖਤਮ

notes
ਧੂਰੀ, 31 ਦਸੰਬਰ (ਪ੍ਰਵੀਨ ਗਰਗ)- ਨੋਟਬੰਦੀ ਤੋਂ ਬਾਅਦ ਬੈਂਕਾਂ ੱਿਵਚ 500 ਅਤੇ 100 ਰੁਪਏ ਦੇ  ਪੁਰਾਣੇ ਨੋਟ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਦਾ ਨਿਯਮ ਅੱਜ ਬੰਦ ਹੋ ਗਿਆ ਹੈ।ਹੁਣ ਲੋਕਾਂ ਕੋਲ ਰਹਿ ਗਏ ਪੁਰਾਣੇ ਨੋਟ ਬਦਲਣ ਲਈ ਉਹਨਾਂ ਨੂੰ ਨਵੀਂਆਂ ਹਦਾਇਤਾਂ ਅਨੁਸਾਰ ਨੋਟ ਬਦਲਣ ਲਈ ਆਰ.ਬੀ.ਆਈ ਵੱਲੋਂ ਅਧਿਕਾਰਤ ਬੈਂਕਾਂ ਵਿੱਚ ਜਾ ਕੇ ਕੋਈ ਵਿਸ਼ੇਸ਼ ਕਾਰਨ ਦੱਸਣ ਉਪਰੰਤ ਹੀ ਪੁਰਾਣੇ ਨੋਟ ਖਾਤਿਆਂ ਵਿੱਚ ਜਮਾਂ੍ਹ ਕਰਵਾਏ ਜਾ ਸਕਦੇ ਹਨ। ਅੱਜ ਵੱਖ-ਵੱਖ ਬਰਾਂਚਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ‘ਤੇ ਪਤਾ ਲੱਗਾ ਕਿ ਅੱਜ ਪੁਰਾਣੇ ਨੋਟ ਜਮਾਂ੍ਹ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਨਾ-ਮਾਤਰ ਹੀ ਸੀ। ਸਟੇਟ ਬੈਂਕ ਆਫ ਇੰਡੀਆਂ ਧੂਰੀ ਬਰਾਂਚ ਦੇ ਮੈਨੇਜਰ ਸ਼੍ਰੀ ਰਾਜੇਸ਼ ਸੱਭਰਵਾਲ ਨੇ ਦੱਸਿਆ ਕਿ ਉਹਨਾਂ ਦੀ ਬਰਾਂਚ ਵਿੱਚ ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ 4 ਵਜੇ ਤੱਕ ਪੁਰਾਣੇ ਨੋਟ ਸਵੀਕਾਰ ਕੀਤੇ ਗਏ ਹਨ ਅਤੇ 63500 ਰੁਪਏ ਦੀ ਨਗਦੀ ਬੈਂਕ ਵਿੱਚ ਜਮਾਂ੍ਹ ਹੋਈ ਹੈ।ਇਸੇ ਤਰਾਂ ਓ.ਬੀ.ਸੀ ਬੈਂਕ ਦੇ ਮੈਨੇਜਰ ਰਤਨ ਚੰਦ ਡੋਗਰਾ ਨੇ ਦੱਸਿਆ ਕਿ ਉਹਨਾਂ ਦੀ ਬਰਾਂਚ ਵਿੱਚ ਵੀ ਲੱਗਪਗ 50 ਹਜ਼ਾਰ ਦੇ ਪੁਰਾਣੇ ਨੋਟ ਜਮਾਂ੍ਹ ਹੋਏ ਹਨ।ਐਸ.ਬੀ.ਆਈ ਦੇ ਮੈਨੇਜਰ ਰਾਜੇਸ਼ ਸੱਭਰਵਾਲ ਨੇ ਦੱਸਿਆ ਕਿ ਜਿੰਨਾਂ੍ਹ ਲੋਕਾਂ ਪਾਸ ਅਜੇ ਵੀ 500 ਅਤੇ 1000 ਦੇ ਪੁਰਾਣੇ ਨੋਟ ਕਿਸੇ ਕਾਰਨਵਸ਼ ਬੈਂਕ ਵਿੱਚ ਜਮਾਂ੍ਹ ਕਰਵਾਉਣ ਤੋਂ ਰਹਿ ਗਏ ਹਨ, ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਬਲਕਿ ਉਹਨਾਂ ਨੂੰ ਤੁਰੰਤ ਆਪਣੇ ਏਰੀਏ ਦੀਆਂ ਸਬੰਧਤ ਬੈਂਕਾਂ ਵਿੱਚ ਜਾ ਕੇ ਬੈਂਕ ਅਧਿਕਾਰੀਆਂ ਪਾਸੋਂ ਆਰ.ਬੀ.ਆਈ ਦੇ ਨਵੇਂ ਨਿਯਮਾਂ ਦੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਰ.ਬੀ.ਆਈ ਵੱਲੋਂ 31 ਮਾਰਚ ਤੱਕ ਪੁਰਾਣੇ ਨੋਟ ਸਵੀਕਾਰ ਕੀਤੇ ਜਾਣ ਦੀ ਯੋਜਨਾ ਸਰਕਾਰ ਵੱਲੋਂ ਬਣਾਈ ਹੋਈ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply