Friday, July 5, 2024

ਮਾਸਟਰ ਰਾਮ ਗੋਪਾਲ ਕੋਰਪਾਲ ਨਮਿਤ ਸ਼ਰਧਾਂਜਲੀ ਸਮਾਗਮ ਸਰੀ (ਕੈਨੇਡਾ) ਵਿੱਚ ਅੱਜ

ram-gopal-korpal
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੂਫ਼ੀ ਸੰਵਾਦ ਸੰਸਥਾ (ਰਜਿ:) ਅੰਮ੍ਰਿਤਸਰ ਦੇ ਸਰਪ੍ਰਸਤ ਕੈਨੇਡਾ ਨਿਵਾਸੀ ਮਾਸਟਰ ਰਾਮ ਗੋਪਾਲ ਕੋਰਪਾਲ ਇੱਕ ਉੱਘੇ ਸਿੱਖਿਆ ਸ਼ਾਸ਼ਤਰੀ ਹੋਣ ਦੇ ਨਾਲ-ਨਾਲ ਭਾਰਤ ਅਤੇ ਕੈਨੇਡਾ ਦੇ ਕਈ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਸੰਗਠਨਾਂ ਨਾਲ ਵੀ ਸਰਗਰਮੀ ਨਾਲ ਜੁੜੇ ਹੋੲੋ ਸਨ। ਆਪਣੀ ਜ਼ਿੰਦਗੀ ਸਮਾਜ ਸੇਵਾ ਦੇ ਹਿੱਸੇ ਲਾਉਣ ਵਾਲੇ ਮਾਸਟਰ ਜੀ ਨੂੰ ਪੰਜਾਬੀ, ਅੰਗ੍ਰੇਜ਼ੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਪੂਰੀ ਆਬੂਰੀਅਦਤ ਹਾਸਿਲ ਸੀ।ਉਹ ਪੰਜਾਬੀ, ਇਤਿਹਾਸ ਅਤੇ ਅੰਗਰੇਜ਼ੀ ਦੀਆਂ ਤਿੰਨ ਐਮ.ਏ. ਪਾਸ ਸਨ।ਉਹ ਭਾਵੇਂ ਲੁਧਿਆਣੇ ਜਿਲ੍ਹੇ ਦੇ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵਜੋਂ ਸੇਵਾ ਮੁਕਤ ਹੋਏ ਪ੍ਰੰਤੂ ਆਪਣੇ ਸ਼ਗਿਰਦਾਂ ਅਤੇ ਲੋਕਾਂ ਵਿੱਚ ਉਹ ‘ਮਾਸਟਰ ਜੀ’ ਕਰਕੇ ਹੀ ਮਕਬੂਲ ਸਨ।ਉਨ੍ਹਾਂ ਦੇ ਪੜ੍ਹਾਏ ਕਈ ਵਿਦਿਆਰਥੀ ਅੱਜ ਏ.ਡੀ.ਸੀ, ਐਸ.ਪੀ, ਡਾਕਟਰ ਅਤੇ ਇੰਜੀਨੀਅਰ ਸਮੇਤ ਕਈ ਉੱਚ ਪ੍ਰਸ਼ਾਸ਼ਨਿਕ ਅਹੁੱਦਿਆਂ ’ਤੇ ਤੈਨਾਤ ਹਨ।
ਮਾਸਟਰ ਰਾਮ ਗੋਪਾਲ ਕੋਰਪਾਲ ਜੀ ਸੀਨੀਅਰ ਪੰਜਾਬੀ ਪੱਤਰਕਾਰ ਡਾ. ਹਰਕੰਵਲ ਕੋਰਪਾਲ ਦੇ ਪਿਤਾ ਸਨ ਅਤੇ ਪਿਛਲੇ ਦੋ ਦਹਾਕਿਆਂ ਤੋਂ ਆਪਣੇ ਛੋਟੇ ਸਪੁੱਤਰ ਇੰਜੀਨੀਅਰ ਹਰੀ ਕੋਰਪਾਲ ਪਾਸ ਕੈਨੇਡਾ ਵਿੱਚ ਸਰੀ (ਬੀ.ਸੀ) ਵਿਖੇ ਰਹਿ ਰਹੇ ਸਨ।ਵਿਦਵਾਨ, ਦਰਵੇਸ਼ ਅਤੇ ਦਾਨੀ ਪੁਰਸ਼ ਮਾਸਟਰ ਰਾਮ ਗੋਪਾਲ ਕੋਰਪਾਲ, ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸਾਨੂੰ ਸਦਾ ਲਈ ਵਿਛੋੜਾ ਦੇ ਗਏ, ਦਾ ਸਰੀ (ਬੀ.ਸੀ) ਦੇ ਹਿੰਦੂ ਅਤੇ ਸਿੱਖ ਭਾਈਚਾਰੇ ਵਿੱਚ ਇੱਕੋ ਜਿਹਾ ਸਤਿਕਾਰ ਸੀ।ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਸ਼ਾਂਤੀ ਪਾਠ ਅਤੇ ਅੰਤਿਮ ਅਰਦਾਸ ਅੱਜ 7 ਜਨਵਰੀ ਨੂੰ ਸਰੀ (ਬੀ.ਸੀ) ਸਥਿਤ ਲਕਸ਼ਮੀ ਨਾਰਾਇਣ ਮੰਦਰ, 8321-140 ਸਟ੍ਰੀਟ ਵਿਖੇ ਹੋਵੇਗੀ, ਜਦਕਿ ਉਨ੍ਹਾਂ ਦੀ ਰੂਹਾਨੀ ਤਸਕੀਨ ਲਈ ਸੁਖਮਨੀ ਸਾਹਿਬ ਦਾ ਪਾਠ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ, ਯਾਰਕ ਸੈਂਟਰ, 7938-128 ਸਟ੍ਰੀਟ, ਸਰੀ (ਬੀ.ਸੀ) ਵਿਖੇ ਹੋਵੇਗਾ।ਇਸ ਮੌਕੇ ਉਨ੍ਹਾਂ ਦੇ ਦੋਸਤ, ਵਿਦਿਆਰਥੀ ਅਤੇ ਸਾਕ ਸੰਬੰਧੀ ਉਨ੍ਹਾਂ ਨੂੰ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply