Friday, July 5, 2024

ਸਰਕਾਰੀ ਮਿਡਲ ਸਕੂਲ ਭਗਵਾਨਪੁਰਾ ਵਿਖੇ ਦੋ ਐਨ.ਆਰ.ਆਈ ਭਰਾਵਾਂ ਦਾ ਵਿਸ਼ੇਸ਼ ਸਨਮਾਨ

ਸਮਰਾਲਾ 21 ਜਨਵਰੀ (ਪੰਜਾਬ ਪੋਸਟ-ਬਲਬੀਰ ਬੱਬੀ)- ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਭਗਵਾਨਪੁਰਾ ਵਿਖੇ ਇਸੇ ਪਿੰਡ ਦੇ ਵਸਨੀਕ ਹਰਭਜਨ ਸਿੰਘ ਬੁਆਲ  ਅਤੇ ਡਾ. ਨਿਰਮਲ ਸਿੰਘ ਬੁਆਲ ਜੋ ਪਿਛਲੇ ਲੰਬੇ ਤੋਂ ਅਮਰੀਕਾ ਵਿਖੇ ਰਹਿ ਰਹੇ ਹਨ, ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਬਦਲੇ ਉਨ੍ਹਾਂ ਨੂੰ ਸਮੂਹ ਸਕੂਲ ਸਟਾਫ ਵੱਲੋਂ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

PPN2101201701

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾ. ਪੁਖਰਾਜ ਸਿੰਘ ਘੁਲਾਲ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਭਰਾਵਾਂ ਨੇ ਹਮੇਸ਼ਾਂ ਸਕੂਲਾਂ ਦੀ ਬਿਹਤਰੀ ਲਈ ਪਿਛਲੇ ਲੰਬੇ ਸਮੇਂ ਤੋਂ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਕੰਮ ਕਰਦੇ ਆ ਰਹੇ ਹਨ। ਇਸ ਵਾਰ ਇਨ੍ਹਾਂ ਭਰਾਵਾਂ ਨੇ ਆਪਣੇ ਪੋਤਰੇ ਦੇ ਜਨਮ ਦੀ ਖੁਸ਼ੀ ਵਿੱਚ ਸਕੂਲ ਦੀ ਸਮੁੱਚੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਜਿਹੇ ਹੀ ਸਮਾਜਸੇਵੀ ਪ੍ਰਵਾਸੀ ਭਾਰਤੀਆਂ ਦੀ ਮੱਦਦ ਨਾਲ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਹੋ ਰਹੀ ਹੈ, ਜੋ ਕਿ ਇੱਕ ਬਹੁਤ ਹੀ ਪ੍ਰਸੰਸਾਯੋਗ ਕਦਮ ਹੈ। ਇਸ ਸਮਾਗਮ ਵਿੱਚ ਸਕੂਲ ਇੰਚਾਰਜ ਮੈਡਮ ਰਣਬੀਰ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
ਡਾ. ਨਿਰਮਲ ਸਿੰਘ ਨੇ ਬੱਚਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਸਾਨੂੰ ਪਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਕਮਜੋਰ ਵਰਗ ਦੇ ਬੱਚੇ ਪੜ੍ਹਦੇ ਹਨ, ਇਸ ਲਈ ਜੇਕਰ ਕੋਈ ਇਸ ਸਕੂਲ ਦਾ ਬੱਚਾ  ਡਾਕਟਰ ਬਣਨਾ ਚਾਹੁੰਦਾ ਹੈ ਤਾਂ ਪ੍ਰੀਮੈਡੀਕਲ ਤੋਂ ਬਾਅਦ ਦਾ ਸਾਰਾ ਖਰਚਾ ਉਹ ਬੱਚੇ ਨੂੰ ਆਪਣੇ ਵੱਲੋਂ ਦੇਣ ਲਈ ਤਿਆਰ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਅੱਗੇ ਤੋਂ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ।ਸਕੂਲ ਅਧਿਆਪਕ ਪ੍ਰਗਟ ਸਿੰਘ ਅਤੇ ਤੇਜਿੰਦਰਪਾਲ ਸਿੰਘ ਨੇ ਬੱਚਿਆਂ ਨੂੰ ਆਪਣੇ ਵੱਲੋਂ ਸਿਰ ਤੇ ਬੰਨਣ ਲਈ ਦਸਤਾਰਾਂ ਭੇਂਟ ਕੀਤੀਆਂ। ਸਮਾਗਮ ਦੇ ਅਖੀਰ ਵਿੱਚ ਹਰਭਜਨ ਸਿੰਘ ਬੁਆਲ ਅਤੇ ਡਾ. ਨਿਰਮਲ ਸਿੰਘ ਬੁਆਲ ਨੂੰ ਸਕੂਲ ਸਟਾਫ ਵੱਲੋਂ ਸਨਮਾਨਿਤ ਕਰਦੇ ਹੋਏ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਹਰਿੰਦਰਪਾਲ ਕੌਰ, ਮਾ. ਕੰਵਲਦੀਪ ਸਿੰਘ, ਮਾ. ਜਸਕਰਨ ਸਿੰਘ, ਮਾ. ਸਤਨਾਮ, ਪੀ. ਬੀ. ਸੀ. ਵਰਿੰਦਰ ਅਗਨੀਹੋਤਰੀ ਅਤੇ ਮਿਡਲ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply