Friday, July 5, 2024

ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੰਮਾਂ ’ਤੇ ਲਗਾਇਆ ਜਾਵੇ

Aujla Gurjeetਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਉਹ ਪਾਰਲੀਮੈਂਟ ਵਿਚ ਸੁਝਾਅ ਰਖਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਸਾਰਾ ਪੈਸਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੰਮਾਂ ’ਤੇ ਲਗਾਇਆ ਜਾਵੇ।ਔਜਲਾ ਨੇ ਕਿਹਾ ਕਿ ਬਾਦਲ ਪਰਵਾਰ ਅਤੇ ਮਜੀਠੀਆ ਪਰਿਵਾਰ ਸਮੇਤ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਕਾਮਧੇਨੂੰ ਗਾਂ ਸਮਝ ਰਖਿਆ ਹੈ ਜਦ ਦਿਲ ਕੀਤਾ ਅੰਨੇਵਾਹ ਫੰਡ ਕੱਢਵਾ ਲਏ।ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਵਿਚ ਇਹ ਵੀ ਸੁਝਾਅ ਰਖਣਗੇ ਕਿ ਸ਼੍ਰੋਮਣੀ ਕਮੇਟੀ ਦਾ ਸਾਰਾ ਕੰਮਕਾਰ ਗ਼ੈਰ ਸਿਆਸੀ ਲੋਕ ਚਲਾਉਣ ਅਤੇ ਕਿਸੇ ਵੀ ਸਿਆਸਤਦਾਨ ਨੂੰ ਇਹ ਅਧਿਕਾਰ ਨਾ ਹੋਵੇ ਕਿ ਉਹ ਕਮੇਟੀ ਦੇ ਕੰਮਕਾਰ ਵਿਚ ਦਖਲ ਅੰਦਾਜੀ ਕਰੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ 10 ਦੇ ਕਰੀਬ ਸਕੱਤਰ ਹੋਣ ਦੇ ਬਾਵਜੂਦ ਤਿੰਨ ਲੱਖ ਰੁਪਏ ਮਹੀਨੇ ’ਤੇ ਬਾਦਲ ਪਰਵਾਰ ਦੇ ਚਹੇਤੇ ਨੂੰ ਮੁੱਖ ਸਕੱਤਰ ਦੀ ਪੋਸਟ ’ਤੇ ਤੈਨਾਤ ਕੀਤਾ ਹੋਇਆ ਹੈ।ਇਥੇ ਹੀ ਬਸ ਨਹੀਂ, ਜਦ ਕਮੇਟੀ ਦਾ ਸਾਰਾ ਕੰਮ ਸਰਕਾਰੀ ਆਡੀਟਰ ਕਰਦੇ ਹਨ, ਫਿਰ ਵੀ ਸ਼੍ਰੋਮਣੀ ਕਮੇਟੀ ਦਾ ਕੰਮਕਾਰ ਆਡਿਟ ਕਰਨ ਲਈ ਬਾਦਲਾਂ ਦੇ ਚਹੇਤੇ ਕੋਹਲੀ ਐਸੋਸੀਏਟ ਨਾਮਕ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ। ਜਿਸ ਲਈ ਸ਼੍ਰੋਮਣੀ ਕਮੇਟੀ ਹਰ ਸਾਲ ਆਡਿਟ ਕਰਨ ਲਈ 50 ਲੱਖ ਰੁਪਏ ਦੀ ਭਾਰੀ ਰਕਮ ਅਦਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਕਮੇਟੀ ਨੇ ਗੁਰੂ ਘਰ ਦੀਆਂ ਜਮੀਨਾਂ ਵੀ ਬਾਦਲ ਪਰਿਵਾਰ ਕੋਲ ਗਿਰਵੀ ਰਖ ਦਿੱਤੀਆਂ ਹਨ। ਜਿਸ ਦਾ ਮੂੰਹ ਬੋਲਦਾ ਸਬੂਤ ਸ੍ਰੀ ਗੁਰੂ ਰਾਮਦਾਸ ਮੈਡੀਕਲ ਇਸਟੀਚਿਉਟ ਆਫ ਸਾਇੰਸ ਵੱਲਾ ਅਤੇ ਮੀਰੀ ਪੀਰੀ ਟ੍ਰੱਸਟ ਸ਼ਾਹਬਾਦ ਮਾਰਕੰਡਾ ਹਰਿਆਣਾ ਹੈ।ਉਨ੍ਹਾਂ ਕਿਹਾ ਕਿ ਬਾਦਲ ਦੇ ਲਿਫਾਫੇ ਵਿਚੋਂ ਨਿਕਲੀ ਪਰਚੀ ਤੋਂ ਬਾਅਦ ਬਣੇ ਪ੍ਰਧਾਨ ਬਿਨਾ ਕਿਸੇ ਹੀਲ ਹੁੱਜ਼ਤ ਦੇ ਆਪਣੇ ਆਕਾਵਾਂ ਦੇ ਕਹਿਣ ’ਤੇ ਦਸਤਖਤ ਕਰਦੇ ਹਨ ਤੇ ਗੁਰੂ ਘਰ ਦੀ ਗੋਲਕ ਨੂੰ ਸੰਨ ਲਗਾਉਾਂਦੇ ਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਗੁਰੂ ਘਰ ਦੀਆਂ ਪ੍ਰੰਪਰਾਵਾਂ ਨੂੰ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ।ਜਿੰਮੇਵਾਰ ਅਹੁਦਿਆਂ ’ਤੇ ਬੈਠੀਆਂ ਧਾਰਮਿਕ ਸ਼ਖਸ਼ੀਅਤਾਂ ਨਾਲ ਵੀ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਆਗੂਆਂ ਦੀ ਮਨਮਰਜ਼ੀ ਦੇ ਵਿਅਕਤੀ ਅਹੁਦਿਆਂ ’ਤੇ ਬਿਰਾਜਮਾਨ ਹਨ।ਹਰ ਅਧਿਕਾਰੀ ਜਾਂ ਕਰਮਚਾਰੀ ਦੇ ਪਿੱਛੇ ਕੋਈ ਨਾ ਕੋਈ ਅਕਾਲੀ ਆਗੂ ਚੱਟਾਨ ਬਣ ਕੇ ਖੜਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਪੰਥ ਹੀ ਨਹੀਂ ਹਰ ਇਨਸਾਨ ਨੂੰ ਝੰਜੋੜ ਕੇ ਰਖ ਦਿੱਤਾ ਪਰ ਕਿਸੇ ਵੀ ਅਕਾਲੀ ਦੇ ਕੰਨ ’ਤੇ ਜੂੰ ਨਹੀ ਸਰਕੀ।ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਭਾਲ ਕਰਕੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਤਾਂ ਅੱਜ ਪੰਜਾਬ ਦੇ ਹਾਲਾਤ ਬਦਤਰ ਨਾ ਹੁੰਦੇ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰਾਂ ਲਈ ਗੁਰੂ ਘਰ ਦੇ ਲੰਗਰਾਂ ਵਿਚੋਂ ਰਾਸ਼ਨ ਤੇ ਪੱਕਿਆ ਲੰਗਰ ਵੀ ਭੇਜਿਆ ਜਾ ਰਿਹਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply