Monday, July 8, 2024

ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਗੁ. ਸਤਿਸੰਗ ਸਭਾ ਦੇ ਨਵੇਂ ਹਾਲ ਦਾ ਲੈਂਟਰ ਪਾਇਆ ਗਿਆ

ਜੋੜਾ ਘਰ, ਲੰਗਰ ਹਾਲ ਤੇ ਡਿਸਪੈਂਸਰੀ ਜਲਦੀ ਤਿਆਰ ਕੀਤੀ ਜਾਵੇਗੀ – ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 22 ਫਰਵਰੀ (ਪ੍ਰੀਤਮ ਸਿੰਘ)  ਸਥਾਨਕ ਬਜਾਰ ਲੁਹਾਰਾਂ ਸਥਿਤ ਗੁ. ਸਤਿਸੰਗ ਸਭਾ ਨਵੇਂ ਹਾਲ ਦੀ ਸੇਵਾ ਗੁ. ਕਮੇਟੀ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ ਗਈ।ਜਿਸ ਦਾ ਬੀਤੇ ਦਿਨੀ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ।PPN2202201707ਭਾਈ ਗੁਰਇਕਬਾਲ ਸਿੰਘ, ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਨੂੰ ਦੇਖਦੇ ਹੋਏ ਗੁ. ਸਾਹਿਬ ਦੇ ਨਾਲ ਲੱਗਦੇ ਮਕਾਨ ਖਰੀਦੇ ਗਏ ਸੀ।ਉਹਨਾਂ ਮਕਾਨਾਂ ਦੀ ਜਗ੍ਹਾ ਨੂੰ ਪਲੇਨ ਕਰਕੇ ਉਥੇ ਸੰਗਤਾਂ ਦੀ ਸਹੂਲਤਾ ਲਈ ਜੋੜਾ ਘਰ, ਡਿਸਪੈਂਸਰੀ ਹਾਲ, ਲੰਗਰ ਹਾਲ ਅਤੇ ਬਾਥਰੂਮ ਤਿਆਰ ਕੀਤੇ ਜਾਣਗੇ।ਜਿਸ ਦਾ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ ਹੈ।ਭਾਈ ਗੁਰਇਕਬਾਲ ਸਿੰਘ ਨੇ ਦਸਿਆ ਕਿ ਬੜੀ ਜਲਦੀ ਇਸ ਬਿਲਡਿੰਗ ਵਿੱਚ ਲੰਗਰ ਹਾਲ, ਡਿਸਪੈਂਸਰੀ ਹਾਲ, ਜੋੜਾ ਘਰ ਅਤੇ ਬਾਥਰੂਮ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੇ ਜਾਣਗੇ।
ਇਸ ਮੌਕੇ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੰਗਤਾਂ ਤੋਂ ਇਲਾਵਾ ਚੀਮਾ ਬਾਠ, ਚੋਬਾਲ, ਵੀਰਮ, ਪਿੰਡ ਧੁਨ, ਸ਼ੁੱਕਰਚੱਕ, ਚਾਟੀਵਿੰਡ ਪਿੰਡ, ਹੋਠੀਆਂ ਦੀਆ ਸੰਗਤਾਂ ਨੇ ਵੀ ਲੈਂਟਰ ਪਾਉਣ ਦੀ ਸੇਵਾ ਨਿਭਾਈ।ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਗੁ. ਸਤਿਸੰਗ ਸਭਾ ਵਿਖੇ ਹਰ ਬੁੱਧਵਾਰ ਤੇ ਵੀਰਵਾਰ ਨੂੰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਜਾਂਦੇ ਹਨ।ਜਿਸ ਵਿੱਚ ਭਾਈ ਗੁਰਇਕਬਾਲ ਸਿੰਘ ਕੀਰਤਨ ਦੀਆਂ ਹਾਜਰੀਆਂ ਲਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।ਇਸ ਮੌਕੇ ਹਰਵਿੰਦਰ ਸਿੰਘ ਪਿਆਰੇ, ਭਾਈ ਜਗਤਾਰ ਸਿੰਘ ਗ੍ਰੰਥੀ, ਪ੍ਰਿਤਪਾਲ ਸਿੰਘ ਬੀਬੀ ਕੌਲਾਂ ਜੀ ਸੰਗਤ ਨਿਵਾਸ, ਸੁੱਖਾ ਸਿੰਘ ਪਹੁਵਿੰਡ ਸਾਹਿਬ, ਲਵਲੀ ਵੀਰ, ਬੀਬੀ ਅਮਰਜੀਤ ਕੌਰ ਨੇ ਵੀ ਸੇਵਾਵਾਂ ਦੀਆਂ ਹਾਜਰੀਆਂ ਲਗਾਈਆਂ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply