Monday, July 8, 2024

ਚੀਫ ਖਾਲਸਾ ਦੀਵਾਨ ਦਾ ਵਫਦ ਪੰਜਾਬ ਅਤੇ ਪੰਜਾਬੀਅਤ ਦੇ ਪ੍ਰਤੀਕ ਕਿਲ੍ਹਾ ਗੋਬਿੰਦਗੜ੍ਹ ਪੁੱਜਾ

PPN0303201708ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗੁਵਾਈ ਹੇਠ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰ  ਪੰਜਾਬ ਅਤੇ ਪੰਜਾਬੀਅਤ ਦੇ ਪ੍ਰਤੀਕ ਕਿਲ੍ਹਾ ਗੋਬਿੰਦਗੜ੍ਹ ਪੁੱਜਾ ਪੰਜਾਬ ਦੇ ਅਮੀਰ ਵਿਰਸੇ ਅਤੇ ਪੰਜਾਬੀਆਂ ਦੇ ਦੁੱਖਾਂ ਦਰਦਾਂ ਦੀਆਂ ਕਈ ਅਣਕਹੀਆਂ ਕਹਾਣੀਆਂ ਨੂੰ ਲੁਕੋਈ ਬੈਠਾ ਕਿਲ੍ਹਾ ਗੋਬਿੰਦਗੜ੍ਹ ਦਾ ਵਿਸ਼ਾਲ ਇਤਿਹਾਸਕ ਨਲਵਾ ਗੇਟ, ਤੋਸ਼ਾਖਾਨਾ, ਪੁਰਾਣੇ ਸਮੇਂ ਦੇ ਦੁਰਲਭ ਸ਼ਸਤਰਾਂ ਨਾਲ ਸੁਸੱਜਿਤ ਮਿਉਜ਼ੀਅਮ ਅਤੇ ਦਰਬਾਰ ਹਾਲ ਵਿਸ਼ੇਸ਼ ਖਿੱਚ ਦੇ ਕੇਂਦਰ ਰਹੇ।ਵਿਰਾਸਤੀ ਰੰਗ ਨਾਲ ਰੰਗੇ ਕਿਲ੍ਹਾ ਗੋਬਿੰਦਗੜ੍ਹ ਵਿਖੇ 7 ਧ ਸ਼ੋਅ ਅਤੇ ਲੇਜਰ ਸ਼ੋਅ ਰਾਹੀਂ ਗੁਰੂਆਂ ਦੀ ਧਰਤੀ ਅੰਮ੍ਰਿਤਸਰ ਦੀ ਹੋਂਦ, ਇਸ ਦੇ ਦਰਸ਼ਨ ਇਸ਼ਨਾਨ, ਦੇਗ ਤੇਗ ਫਤਿਹ ਦੀ ਵਾਰਤਾ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਸੀ ਠਾਠ, ਉਹਨਾਂ ਦੀ ਬਹਾਦੁਰੀ, ਪੰਜਾਬੀਆਂ ਦਾ ਦੇਸ਼ ਦੀ ਅਜ਼ਾਦੀ ਦਾ ਸੰਘਰਸ਼ ਤੇ ਅਖੀਰ ਦੇਸ਼ ਦੀ ਅਖੰਡਤਾ ਦੇ ਕਈ ਲੁਕਵੇ ਕਿਸਿਆਂ ਦੀ ਸਜੀਵ ਪੇਸ਼ਕਾਰੀ ਕੀਤੀ ਗਈ।
ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਪੰਜਾਬ ਸਰਕਾਰ ਵਲੋਂ ਇਤਿਹਾਸਕ ਧਰੋਹਰ ਕਿਲ੍ਹਾ ਗੋਬਿੰਦਗੜ੍ਹ ਦੀ ਸਾਂਭ ਸੰਭਾਲ ਅਤੇ ਇਸ ਰਾਹੀਂ ਸੈਲਾਨੀਆਂ ਨੂੰ ਪੰਜਾਬੀਆਂ ਦੇ ਸ਼ਹਾਦਤਾਂ ਭਰੇ ਇਤਿਹਾਸ ਤੋਂ ਰੁ-ਬ-ਰੁ ਕਰਵਾਉਣ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ 7ਧ ਅਤੇ ਲੇਜਰ ਸ਼ੌਅ ਸੰਚਾਲਿਤ ਕਰਨ ਵਾਲੇ ਕਲਾਕਾਰਾਂ ਦੀ ਪ੍ਰਸ਼ੰਸਾ ਕਰਦਿਆਂ  ਕਿਹਾ ਕਿ ਜਦੋਂ ਬੱਚਿਆਂ ਨੂੰ ਅਪਣੇ ਗੌਰਵਮਈ ਵਿਰਸੇ ਤੇ ਇਤਿਹਾਸ ਨੂੰ ਤਕਨੀਕੀ ਰੂਪਾਂਤਰਣ ਦੇ ਕੇ 7 ਧ ਅਤੇ ਲੇਜਰ ਸ਼ੋਅ ਨਾਲ ਬੜੀ ਖੂਬਸੂਰਤੀ ਨਾਲ ਵਿਖਾਇਆ ਜਾਂਦਾ ਹੈ ਤਾਂ ਉਹ ਕਿਤਾਬਾਂ ਨਾਲੋ ਕਿਤੇ ਵੱਧ ਗਿਆਨ ਵਧਾਉਣ ਵਾਲਾ ਹੁੰਦਾ ਹੈ।
ਉਹਨਾਂ ਪ੍ਰਿੰਸੀਪਲਾਂ ਨੂੰ ਕਿਹਾ ਕਿ ਸਕੂਲ ਦੇ ਬਚਿਆਂ ਨੂੰ ਪੰਜਾਬ ਦੀ ਗੌਰਵ ਗਾਥਾ ਤੋਂ ਜਾਣੂ ਕਰਵਾਉਣ ਦੇ ਮਨੋਰਥ ਨਾਲ ਕਿਲਾ ਗੋਬਿੰਦ ਗੜ੍ਹ ਦਾ ਵਿਦਿਅਕ ਦੌਰਾ ਆਯੋਜਿਤ ਕਰਨ।ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਕਿਲਾ ਗੋਬਿੰਦਗੜ੍ਹ ਦੇ ਅਧਿਕਾਰੀਆਂ ਵਲੋਂ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਹਰਜੀਤ ਸਿੰਘ ਚੱਢਾ, ਹਰਮਿੰਦਰ ਸਿੰਘ, ਰਜਿੰਦਰ ਸਿੰਘ ਮਰਵਾਹਾ, ਹਰਜਤਿ ਸਿੰਘ, ਸੰਤੋਖ ਸਿੰਘ ਸੇਠੀ, ਸ਼੍ਰੀਮਤੀ ਹਰਬੰਸ ਕੌਰ, ਡਾ: ਧਰਮਵੀਰ ਸਿੰਘ, ਹਰਪਾਲ ਸਿੰਘ ਵਾਲੀਆ ਤੇ ਵੱਖ ਵੱਖ ਸੀ.ਕੇ.ਡੀ ਅਦਾਰਿਆਂ ਦੇ ਪ੍ਰਿਸੀਪਲ ਵੀ ਮੌਜੂਦ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply