Tuesday, April 30, 2024

ਕਹਾਣੀ ਸ੍ਰੰਗ੍ਰਹਿ `ਜ਼ਮੀਰ` ਲੋਕ ਅਰਪਣ

ਭੀਖੀ, 11 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਵਿੱਚ ਕਨੇਡਾ ਦੀ ਵਸਨੀਕ ਕਹਾਣੀਕਾਰ ਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ਜ਼ਮੀਰ ਲੋਕਅਰਪਣ ਕੀਤਾ ਗਿਆ।ਲਾਇਬਰੇਰੀ ਇੰਚਾਰਜ ਰਮਨਦੀਪ ਖੀਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਅਜੋਕੇ ਪੀਡੇ ਦੌਰ ਵਿੱਚ ਨਰੋਈ ਮਾਨਸਿਕਤਾ ਲਈ ਕਿਤਾਬਾਂ ਨਾਲ ਜੁੜਨਾ ਸਮੇਂ ਦੀ ਮੰਗ ਹੈ ਅਤੇ ਨੌਜਵਾਨਾਂ ਨੂੰ ਸਾਹਿਤ ਵੱਲ ਉਤਸ਼ਾਹਿਤ ਕਰਨ ਲਈ ਉਨਾਂ ਆਪਣੇ ਪਿੰਡ ਵਿੱਚ ਇਹ ਲਾਇਬ੍ਰੇਰੀ ਸਥਾਪਿਤ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਕਿਤਾਬੀ ਸੱਭਿਆਚਾਰ ਘਰ-ਘਰ ਤੱਕ ਪੁੱਜ ਸਕੇ।ਪੁਸਤਕ `ਜ਼ਮੀਰ` ਬਾਰੇ ਗੱਲਬਾਤ ਕਰਦਿਆਂ ਲਵਪ੍ਰੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿਚਲੀਆਂ ਤੇਰਾਂ ਕਹਾਣੀਆਂ ਪੰਜਾਬ ਅਤੇ ਕਨੇਡਾ ਦੇ ਪੰਜਾਬੀ ਸੱਭਿਅਕ ਅਤੇ ਅਸੱਭਿਅਕ ਰਿਸ਼ਤਿਆਂ ਨੂੰ ਬਿਆਨ ਕਰਦੀਆਂ ਹਨ।ਵਿਦੇਸ਼ ਦੀ ਧਰਤੀ ’ਤ ਵੱਸਦਿਆਂ ਕਹਾਣੀਕਾਰ ਦੇ ਜ਼ਿਹਨ ਅੰਦਰ ਪੰਜਾਬੀਅਤ ਲਈ ਅਥਾਹ ਮੋਹ ਹੈ, ਅਜਿਹੀਆਂ ਪੁਸਤਕਾਂ ਨੂੰ `ਜੀ ਆਇਆਂ` ਕਹਿਣਾ ਬਣਦਾ ਹੈ।
ਇਸ ਮੌਕੇ ਸਤਨਾਮ ਸਿੰਘ ਨੈਸ਼ਨਲ ਯੂਥ ਵਲੰਟੀਅਰ, ਸਮਨਦੀਪ ਖੀਵਾ, ਪ੍ਰਧਾਨ ਸੰਦੀਪ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ, ਕਾਲਾ ਸਿੰਘ, ਮਨਜਿੰਦਰ ਸਿੰਘ, ਹਰਮਨ ਸਿੰਘ, ਹਰਮੇਸ਼ ਸਿੰਘ, ਬਲਵੀਰ ਸਿੰਘ ਆਦਿ ਲਾਇਬ੍ਰੇਰੀ ਦੇ ਅਹੁੱਦੇਦਾਰ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply