Tuesday, April 30, 2024

ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਸੀ. ਬੀ. ਐੱਸ. ਈ 12ਵੀਂ ਨਤੀਜਿਆਂ ਵਿੱਚ ਮਾਰੀ ਬਾਜ਼ੀ

PPN2505201510

ਅੰਮ੍ਰਿਤਸਰ, 25 ਮਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਵੱਲੋਂ 12ਵੀਂ ਬੋਰਡ ਦੇ ਐਲਾਨੇ ਗਏ ਨਤੀਜੇ ਵਿੱਚ ਵਧੀਆ ਕਾਰਗੁਜ਼ਾਰੀ ਦਾ ਸਬੂਤ ਪੇਸ਼ ਕਰਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਵਿਦਿਆਰਥੀ ਗੁਰਮਸ਼ਾਕ ਸਿੰਘ ਨੇ ਨਾਨ ਮੈਡੀਕਲ ਗਰੁੱਪ ਵਿੱਚ 95.6 ਪ੍ਰਤੀਸ਼ਤ ਨਾਲ ਸਕੂਲ ਵਿੱਚ ਪਹਿਲਾਂ, ਜਦ ਕਿ ਪ੍ਰਭਾ ਰਸ਼ਮੀ ਨੇ 95.2 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਨਵਕਿਰਨਦੀਪ ਕੌਰ ਨੇ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਆਪਣੇ ਜਾਰੀ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਇਸ ਤੋਂ ਇਲਾਵਾ ਕਿਰਨਬੀਰ ਕੌਰ ਨੇ ਬਾਇਓਲੋਜੀ ਵਿੱਚ 92.4 ਪ੍ਰਤੀਸ਼ਤ, ਅਬਦੁਲ ਨੇ 91.4 ਪ੍ਰਤੀਸ਼ਤ, ਸਾਕਸ਼ੀ ਸਹਿਗਲ ਨੇ 92.4 ਪ੍ਰਤੀਸ਼ਤ, ਸਿਮਰਨਪ੍ਰੀਤ ਸਿੰਘ 92 ਪ੍ਰਤੀਸ਼ਤ ਅਤੇ ਗੀਤਾਂਜ਼ਲੀ ਗੁਲਾਟੀ ਨੇ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੇ ਮਿਊਂਜਿਕ (ਵਾਕਲ) 100 ਪ੍ਰਤੀਸ਼ਤ, ਫ਼ਿਜ਼ੀਕਲ ਐਜ਼ੂਕੇਸ਼ਨ ਤੇ ਅਕਾਊਂਟ 99, ਪੇਟਿੰਗ 98, ਗਣਿਤ ਤੇ ਬਿਜਨੈਂਸ ਸਟੱਡੀ 97, ਅੰਗਰੇਜ਼ੀ, ਫ਼ਿਜੀਕਸ, ਕਮਿਸਟਰੀ, ਬਾਇਓਲੋਜੀ 95, ਇਨਫ਼ੋਮੇਟਸ ਪ੍ਰੈਕਟਿਸ ਤੇ ਇਕਨਾਮਿਕਸ 93 ਅੰਕਾਂ ਨਾਲ ਇਮਤਿਹਾਨ ਪਾਸ ਕੀਤਾ ਹੈ।
ਇਨ੍ਹਾਂ ਤਿੰਨਾਂ ਵਿਦਿਆਰਥੀਆਂ ਨੇ ਫ਼ਿਜੀਕਸ, ਕਮਿਸਟਰੀ ਅਤੇ ਗਣਿਤ ਵਿੱਚ ਕ੍ਰਮਵਾਰ 95.6 ਪ੍ਰਤੀਸ਼ਤ ਅਤੇ 95 ਪ੍ਰਤੀਸ਼ਤ ਅੰਕ ਹਾਸਲ ਕੀਤੇ। ਡਾ. ਬਰਾੜ ਨੇ ਕਿਹਾ ਕਿ ਜੇ. ਈ. ਈ. (ਮੇਨ) ਵਿੱਚ ਪ੍ਰਭਸਿਮਰਨਦੀਪ ਸਿੰਘ ਨੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
ਉਨ੍ਹਾਂ ਨੇ ਇਸ ਚੰਗੇ ਨਤੀਜੇ ਲਈ ਵਿਦਿਆਰਥੀ ਅਤੇ ਸਮੂੰਹ ਅਧਿਆਪਕ ਸਟਾਫ਼ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਦੁਆਰਾ ਕਮਜ਼ੋਰ ਬੱਚਿਆਂ ਲਈ ਵੀ ਖਾਸ ਕਲਾਸਾਂ ਲਗਾਈਆਂ ਗਈਆਂ ਤਾਂ ਕਿ ਜੋ ਉਨ੍ਹਾਂ ਨੂੰ ਹੋਰ ਬੱਚਿਆਂ ਦੇ ਲਾਇਕ ਬਣਾਇਆ ਜਾ ਸਕੇ। ਉਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਚੰਗੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply