Friday, July 5, 2024

ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਕੈਰੀਅਰ ਤੇ ਗਾਈਡੈਂਸ ਕੌਂਸਲਿੰਗ ਬਾਰੇ ਸੈਮੀਨਾਰ

PPN1810201506

ਮਾਲੇਰਕੋਟਲਾ (ਸੰਦੌੜ) – 18 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਦੀ ਪ੍ਰਗਤੀਸ਼ੀਲ ਅਤੇ ਗਤੀਸ਼ੀਲਯੋਗ ਅਗਵਾਈ ਅਧੀਨ ਕੈਰੀਅਰ ਅਤੇ ਗਾਈਡੈਂਸ ਕੌਂਸਲਿੰਗ ਦੇ ਅੰਤਰਗਤ ਰੋਜ਼ਗਾਰ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਚਰਨਜੀਤ ਸਿੰਘ ਰੋਜ਼ਗਾਰ ਅਫਸਰ ਮਾਲੇਰਕੋਟਲਾ, ਡਾ.ਕੇ.ਜੀ. ਗੋਇਲ ਵੈਟਰਨਰੀ ਅਫਸਰ ਮਾਲੇਰਕੋਟਲਾ ਅਤੇ ਰਾਮ ਅਵਤਾਰ ਬਾਂਸਲ, ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਟੀਸ ਸੰਗਰੂਰ ਨੇ ਭਾਗ ਲਿਆ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਆਏ ਸਾਰੇ ਰਿਸੋਰਸ ਪਰਸਨਜ਼ ਨੂੰ ਜੀ ਆਇਆ ਆਖਿਆ। ਚਰਨਜੀਤ ਸਿੰਘ ਰੋਜ਼ਗਾਰ ਅਫਸਰ ਮਾਲੇਰਕੋਟਲਾ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਰੋਜ਼ਗਾਰ ਅਵਸਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਖਬਾਰ ਅਤੇ ਮੈਗਜ਼ੀਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਡਾ.ਕੇ.ਜੀ ਗੋਇਲ ਵੈਟਰਨਰੀ ਅਫਸਰ ਮਾਲੇਰਕੋਟਲਾ ਨੇ ਵੀ ਸਵੈ-ਰੋਜ਼ਗਾਰ ਕਿੱਤਿਆਂ ਜਿਵੇਂ ਕਿ ਡਾਇਰੀ ਫਾਰਮਿੰਗ, ਮੁਰਗੀ ਪਾਲਣ ਅਤੇ ਗੋਟਰੀ ਫਾਰਮਿੰਗ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਭਾਈ ਗੁਰਦਾਸ ਗਰੁੱਪ ਆਫ ਇੰਸਟੀਚੂਟਸ ਸੰਗਰੂਰ ਦੇ ਰਜਿਸਟਰਾਰ ਰਾਮ ਅਵਤਾਰ ਬਾਂਸਲ ਦੁਆਰਾ ਵਿਦਿਆਰਥੀਆਂ ਨੂੰ ਅਧੁਨਿਕ ਯੁੱਗ ਵਿੱਚ ਆਪਣੀਆਂ ਸਕਿੱਲਜ਼ ਅਤੇ ਗਿਆਨ ਨੂੰ ਵਿਕਸਤ ਕਰਨ ਤੇ ਜ਼ੋਰ ਦਿੱਤਾ। ਅੰਤ ਵਿੱਚ ਪ੍ਰੋ.ਅਬਦੁਲ ਰਸ਼ੀਦ ਨੇ ਆਏ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰੋ.ਤਨਵੀਰ ਅਲੀ ਖਾਨ, ਪ੍ਰੋ.ਸਰਲਾ ਮਿੱਤਲ ਅਤੇ ਪ੍ਰੋ. ਗਿਰਦਾਰੀ ਲਾਲ ਵੀ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply