Monday, July 8, 2024

ਬੀ. ਬੀ. ਕੇ ਡੀ. ਏ. ਵੀ ਕਾਲਜ ਵਿਖੇ ਸੁਆਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ‘ਤੇ ਲੈਕਚਰ

PPN1301201619ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਸੁਆਮੀ ਦਯਾਨੰਦ ਵਿਦਿਆ ਕੇਂਦਰ ਵਲੋਂ ਮਹਾਨ ਚਿੰਤਕ ਤੇ ਯੁੱਗ ਪੁਰਸ਼ ਸੁਆਮੀ ਵਿਵੇਕਾਨੰਦ ਜੀ ਦੇ 153ਵੇਂ ਜਨਮ ਦਿਵਸ ਮੌਕੇ ਉੱਤੇ ਇਕ ਲੈਕਚਰ ਕਰਵਾਇਆ ਗਿਆ।ਇਸ ਲੈਕਚਰ ਵਿੱਚ ਪ੍ਰਿੰਸੀਪਲ ਰਜਨੀ ਡੋਗਰਾ ਮੁੱਖ ਮਹਿਮਾਨ ਵਜੋਂ ਪਹੁੰਚੇ। ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮੁੱਖ ਮਹਿਮਾਨ ਪ੍ਰਿੰਸੀਪਲ ਰਜਨੀ ਡੋਗਰਾ (ਸੇਂਟ ਸਾਰੰਗਧਰ ਸੀਨੀਅਰ ਸੈਕੰਡਰੀ ਸਕੂਲ) ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ। ਪ੍ਰੋ. ਮਨਜੋਤ ਸੰਧੂ, ਪ੍ਰੋ. ਨੀਤਾ ਧਵਨ, ਪ੍ਰੋ. ਅਨੀਤਾ ਨਰੇਂਦਰ ਤੇ ਪ੍ਰੋ. ਰਸ਼ਮੀ ਕਾਲੀਆ ਨੇ ਵੀ ਗੁਲਦਸਤੇ ਨਾਲ ਸੁਆਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਭਾਸ਼ਨ ਵਿੱਚ ਆਖਿਆ ਕਿ ਸੁਆਮੀ ਵਿਵੇਕਾਨੰਦ ਜੀ ਯੁਵਾ ਨੌਜਵਾਨ ਪੀੜ੍ਹੀ ਦੇ ਪ੍ਰੇਰਨਾ ਸ੍ਰੋਤ ਹਨ।ਉਹਨਾਂ ਨੇ ਕਿਹਾ ਕਿ ਸਵਾਮੀ ਜੀ ਦੇ ਸਿਧਾਂਤਾਂ ਦਾ ਕੇਂਦਰ ਬਿੰਦੂ ਭਾਰਤੀ ਸੰਸਕ੍ਰਿਤੀ ਵਿਸ਼ਵ ਪੱਧਰੀ ਵਿਸਥਾਰ, ਮੌਲਿਕ ਚਿੰਤਨ, ਧਾਰਮਿਕ ਏਕਤਾ, ਆਤਮ ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੈ।
ਮੁੱਖ ਮਹਿਮਾਨ ਪ੍ਰਿੰਸੀਪਲ ਰਜਨੀ ਡੋਗਰਾ ਨੇ ਕਰਮਯੋਗੀ ਅਤੇ ਸਨਿਆਸੀ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਤੇ ਵਿਚਾਰਧਾਰਾ ਦੇ ਵਿਭਿੰਨ ਪੱਖਾਂ ਦੀ ਜਾਣਕਾਰੀ ਜਿਵੇਂ ਪਰਉਪਕਾਰ, ਮਾਨਵਤਾਵਾਦੀ, ਅਧਿਆਤਮਕ, ਸਿੱਖਿਆਤਮਕ ਤੇ ਦਾਰਸ਼ਨਿਕ ਵਿਚਾਰਾਂ ਨੂੰ ਵਿਦਿਆਰਥਣਾਂ ਨਾਲ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ।ਉਹਨਾਂ ਨੇ ਦਸਿਆ ਕਿ ਸਵਾਮੀ ਜੀ ਨੇ ਭਾਰਤੀ ਯੋਗ, ਧਿਆਨ ਤੇ ਵੇਦਾਂਤ ਨੂੰ ਵਿਸ਼ਵਪੱਧਰ ਤੇ ਪ੍ਰਚਾਰਿਆ ਤੇ ਪ੍ਰਸਾਰਿਆ। ਯੁੱਗ ਪੁਰਸ਼ ਵਿਵੇਕਾਨੰਦ ਜੀ ਅਨੁਸਾਰ ਸਿੱਖਿਆ ਮਨੁੱਖੀ ਜੀਵਨ ਦਾ ਇੱਕ ਮਹਾਨ ਉਦੇਸ਼ ਹੈ।ਉਹਨਾਂ ਨੇ ਇਸਤਰੀ ਸਿੱਖਿਆ ਤੇ ਸੰਸਕਾਰਾਂ ਨੂੰ ਰਾਸ਼ਟਰ ਦਾ ਮਹੱਤਵਪੂਰਨ ਆਧਾਰ ਦੱਸਿਆ ਹੈ ਅਤੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੁਆਮੀ ਜੀ ਦੀਆਂ ਮੁੱਲਵਾਨ ਸਿੱਖਿਆਵਾਂ ਅਪਣਾ ਕੇ ਸਮਾਜ ਦੀਆਂ ਅਨੇਕਾਂ ਬੁਰਾਈਆਂ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਅੰਤ ‘ਚ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ। ਪ੍ਰੋ. ਰੇਨੂੰ ਭੰਡਾਰੀ ਜੀ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਕਾਲਜ ਦਾ ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਸ਼ਾਮਿਲ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply