Monday, July 8, 2024

ਕੇਜਰੀਵਾਲ ਵੱਲੋ ਦਿੱਲੀ ‘ਚ ਲਾਗੂ ਕੀਤੀਆਂ ਲੋਕ ਪੱਖੀ ਨੀਤੀਆਂ ਤੋ ਪੰਜਾਬੀ ਪ੍ਰਭਾਵਿਤ – ਐਡਵੋਕੇਟ ਢਿੱਲੋਂ

PPN1402201609
ਪੱਟੀ 14 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਨੂੰ ਬਚਾਉਣ ਲਈ ਮੈ ਅਤੇ ਮੇਰਾ ਪ੍ਰਵਿਾਰ ਅਰਵਿੰਦਰ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨਾਲ ਹਾ ਸੁਰੂ ਕੀਤੀ ਮੁਹਿੰਮ ਤਹਿਤ ਜਗੀਰ ਸਿੰਘ ਦੇ ਗ੍ਰਹਿ ਗੰਡੀਵਿੰਡ ਦੀਆ ਬਹਿਕਾ ਤੇ ਵਿਸ਼ਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ,ਵਲੰਟੀਅਰ ਮਾਸਟਰ ਗੁਰਦਿਆਲ ਸਿੰਘ “ਆਪ” ਦੇ ਜੋਨ ਵਿੱਤ ਸੱਕਤਰ ਹਰਭਜਨ ਸਿੰਘ ਪੱਟੀ ਅਤੇ ਚੈਂਚਲ ਸਿੰਘ ਨਦੋਹਰ ਆਦਿ ਆਗੂਆ ਨੇ ਸਬੋਧਨ ਕੀਤਾ।
ਐਡਵੋਕੇਟ ਢਿੱਲੋਂ ਨੇ ਸਬੋਧਨ ਕਰਦਿਆ ਦੱਸੀਆ ਕਿ ਆਪ ਵੱਲੋ ਸ਼ੁਰੂ ਕੀਤੀ ਗਈ ਪ੍ਰਵਿਾਰ ਜੋੜੋ ਮੁਹਿੰਮ ਨੂੰੰ ਪਿੰਡਾ ਅੰਦਰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੇਜਰੀਵਾਲ ਵੱਲੋ ਦਿੱਲੀ ਅੰਦਰ ਲਾਗੂ ਕੀਤੀਆ ਲੋਕ ਪੱਖੀ ਨੀਤੀਆ ਤੋ ਪੰਜਾਬ ਵਾਸੀ ਬਹੁਤ ਪ੍ਰਭਾਵਤ ਹਨ। ਉਹਨਾ ਦੱਸਿਆ ਕਿ ਪੰਜਾਬੀ ਅੱਣਖੀ ਹਨ ਦੇਸ਼ ਦੀ ਅਜ਼ਾਦੀ ਮੋਕੇ ਲੜੀਆ ਗਈਆ ਲੜਾਈਆ ਵਿੱਚ ਵੀ ਪੰਜਾਬੀਆ ਨੇ ਮੋਹਰੀ ਰੋਲ ਨਿਭਾਇਆ।ਹੁਣ ਸਿਆਸੀ ਸਿਸਟਮ ਬਦਲਣ ਵਾਸਤੇ ਕੇਜਰੀਵਾਲ ਵੱਲੋ ਲੜਾਈ ਲੜੀ ਜਾ ਰਹੀ,ਜਿਸ ਵਿੱਚ ਪੰਜਾਬੀਆ ਨੇ ਚਾਰ ਲੋਕ ਸਭਾ ਉਮੀਦਵਾਰਾਂ ਨੂੰ ਦਿੱਲੀ ਦਰਬਾਰ ਦੀਆ ਦਲਹੀਜਾ ਪਾਰ ਕਰਵਾਈਆ। ਇਸੇ ਤਰਾਂ 2017 ਦੇ ਅਸੈਬਾਲੀ ਇਲੈਕਸ਼ਨਾ ਵਿੱਚ ਵੀ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਜਿਤਾਅ ਕੇ ਐਸਬਲੀ ਦੀਆ ਦਲਹੀਜਾ ਪਾਰ ਕਰਵਾਕੇ ਨਵਾ ਇਤਿਹਾਸ ਰਚਨਗਏ ।ਮੀਟਿੰਗ ਦੇ ਅਖੀਰ ਪਿੰਡ ਦੇ ਦੋ ਬੂਥਾ ਦੇ ਮੈਬਰਾ ਦੀਆ ਕਮੇਟੀ ਚੁਣੀਆ ਗਈਆ ਜਿਸ ਵਿੱਚ ਲਖਬੀਰ ਸਿੰਘ,ਨਾਰਿਬ ਸਿੰਘ,ਗੁਰਪ੍ਰੀਤ ਸਿੰਘ,ਜਰਨੈਲ ਸਿੰਘ,ਗੁਰਮੇਲ ਸਿੰਘ,ਕੁਲਵਿੰਦਰ ਸਿੰਘ,ਪ੍ਰਕਾਸ਼ ਸਿੰਘ,ਅਕਾਸ਼ਦੀਪ ਸਿੰਘ ਅਤੇ ਹੀਰਾ ਸਿੰਘ ਮੈਬਰ ਚੁਣੇ ਗਏ ਜਿਨ੍ਹਾ ਨੇ ਲਖਬੀਰ ਸਿੰਘ ਨੂੰ ਬੂਥ ਨੰਬਰ 1 ਅਤੇ ਹੀਰਾ ਸਿੰਘ ਨੂੰ ਬੂਥ ਨੰਬਰ 2 ਦਾ ਇੰਚਾਰਜ ਚੁਣ ਲਿਆ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply