Monday, July 8, 2024

ਕੌਂਸਲ ਪ੍ਰਧਾਨ ਨੇ ‘ਸੰਗਤ ਦਰਸ਼ਨ’ ਕਰਕੇ ਕੀਤਾ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ

PPN2402201612

ਮਾਲੇਰਕੋਟਲਾ, 24 ਫਰਵਰੀ (ਹਰਮਿੰਦਰ ਸਿੰਘ ਭੱਟ)- ਸਥਾਨਕ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਵੱਲੋਂ ਸ਼ਹਿਰ ਦੇ ਲੋਕਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਨੇੜੇ ਤੋਂ ਜਾਨਣ ਅਤੇ ਉਹਨਾਂ ਦਾ ਤੁਰੰਤ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਦੇ ਚੱਲਦਿਆਂ ਅੱਜ ਨਗਰ ਕੌਂਸਲ ਤੇ ਪੰਜਾਬ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਵਾਰਡ ਨੰਬਰ-1 ਅਤੇ 2 ਦਾ ਸੰਗਤ ਦਰਸ਼ਨ ਕੀਤਾ ਗਿਆ।ਦੋਵੇਂ ਵਾਰਡਾਂ ਦੇ ਸੈਂਕੜੇ ਲੋਕਾਂ ਨੇ ਮੁਹੱਲਾ ਗਰੀਬ ਨਗਰੀ ਵਿਖੇ ਪੁੱਜੇ ਕੌਂਸਲ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ ਨੂੰ ਦੱਸਿਆ ਕਿ ਵਿਕਾਸ ਪੱਖੋਂ ਅਤਿ ਪੱਛੜ ਚੁੱਕੇ ਉਹਨਾਂ ਦੇ ਮੁਹੱਲਿਆਂ ਤੇ ਗਲੀਆਂ ਦੀ ਸਫਾਈ ਨਾ-ਮਾਤਰ ਹੀ ਹੋ ਰਹੀ ਹੈ ਜਦ ਕਿ ਨਾਲੀਆਂ ਦੇ ਗੰਦੇ ਪਾਣੀ ਦੇ ਓਵਰ ਫਲੋਅ ਨੇ ਚੱਲਣਾ ਫਿਰਣਾ ਵੀ ਮੁਸ਼ਕਿਲ ਕਰ ਰੱਖਿਆ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਇਸਮਾਇਲ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਹਰ ਸੰਭਵ ਬਣਦੀਆਂ ਮੁਢਲੀਆਂ ਸਹੂਲਤਾਂ ਪ੍ਰਦਾਨ ਹੋਣਗੀਆਂ ਅਤੇ ਅਣਗਹਿਲੀ ਕਰਨ ਵਾਲੇ ਕਿਸੇ ਵੀ ਮੁਲਾਜ਼ਮ ਬਖਸ਼ਿਆ ਨਹੀਂ ਜਾਵੇਗਾ।ਉਹਨਾਂ ਕਿਹਾ ਕਿ ਰੋਜ਼ਾਨਾਂ ਮੁਹੱਲਿਆਂ ,ਗਲੀਆਂ ਅਤੇ ਨਾਲੀਆਂ ਦੀ ਸਫਾਈ ਕੌਂਸਲ ਦੇ ਸਫਾਈ ਸੇਵਕ ਕਰਨੀ ਯਕੀਨੀ ਬਨਾਉਣ।ਪੀਣ ਵਾਲੇ ਸਾਫ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਅਗਲੇ ਕੁੱਝ ਦਿਨਾਂ ਵਿਚ ਰਹਿੰਦੇ ਖੇਤਰਾਂ ਵਿਚ ਪਾਇਪ ਲਾਇਨਾਂ ਪਾਈਆਂ ਜਾ ਰਹੀਆਂ ਹਨਬ ਜਿਸ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।ਅੱਜ ਹੋਏ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਵਧੇਰੇ ਕੇਸ ਸਰਕਾਰੀ ਤੇ ਵਕਫ ਬੋਰਡ ਦੀਆਂ ਪੈਨਸ਼ਨਾਂ ਨਾ ਮਿਲਣ ਦੇ ਸੁਨਣ ਨੂੰ ਮਿਲੇ ਜਿਸ ‘ਤੇ ਕੌਂਸਲ ਪ੍ਰਧਾਨ ਨੇ ਹਰ ਤਰ੍ਹਾਂ ਦੀਆਂ ਪੈਨਸ਼ਨਾਂ ਦੇ ਕੇਸਾਂ ਨੂੰ ਨਿਪਟਾਉਣ ਸਬੰਧੀ 15 ਮਾਰਚ ਤੱਕ ਦਾ ਸਮਾਂ ਦੇ ਦਿੱਤਾ।ਦੋਵੇਂ ਵਾਰਡਾਂ ਦੀਆਂ ਗਲੀਆਂ ਵਿਚੋਂ ਲੰਘਦੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉੱਚਾ ਕਰਨ ਅਤੇ ਖਸਤਾਹਾਲ ਤਾਰਾਂ ਨੂੰ ਬਦਲਣ ਦੀ ਮੰਗ ਕੀਤੀ ਗਈ ਜਿਸ ਨੂੰ ਤੁਰੰਤ ਪਾਵਰਕੌਮ ਦੇ ਜੂਨੀਅਰ ਇੰਜਨੀਅਰ ਪਰਮਿੰਦਰ ਸਿੰਘ ਨੇ ਆਪਣੇ ਅਮਲੇ ਨੂੰ ਮੌਕੇ ਤੇ ਲੈ ਕੇ ਹੱਲ ਕਰ ਦਿੱਤਾ।ਚੇਤੇ ਰਹੇ ਕਿ ਇਹ ਸੰਗਤ ਦਰਸ਼ਨ ਪ੍ਰੋਗਰਾਮ ਖੌਂਸਲ ਦੇ ਸਾਰੇ 33 ਵਾਰਡਾਂ ਵਿਚ ਨਿਰਵਿਘਨ ਕੀਤੇ ਜਾਣਗੇ ਅਤੇ ਉਸ ਤੋਂ ਬਾਦ ਪੰਜਾਬ ਦੀ ਸੰਸਦੀ ਸਕੱਤਰ ਤੇ ਸਥਾਨਕ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਵੱਲੋਂ ਹਰ ਵਾਰਡ ਵਿਚ ਜਾ ਕੇ ਲੋਕਾਂ ਦੀਆਂ ਸ਼ਿਕਾਇਤਾਂ ”ਸੰਗਤ ਦਰਸ਼ਨ” ਦੌਰਾਨ ਸੁਣੀਆਂ ਜਾਣਗੀਆਂ ਜਿਸ ਦੇ ਚੱਲਦਿਆਂ ਨਗਰ ਕੌਂਸਲ ਤੇ ਪੰਜਾਬ ਪਾਵਰਕੌਮ ਵੱਲੋਂ ਪਹਿਲਾਂ ਤੋਂ ਹੀ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਜਨਤਾ ਦੇ ਰੋਸ ਨੂੰ ਖਤਮ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ।ਅੱਜ ਕੀਤੇ ਜਾ ਰਹੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਵਾਰਡ ਨੰਬਰ 1 ਦੇ ਕੌਂਸਲਰ ਸ਼ਮਾ ਫਰਾਜ਼ੀ ਦੇ ਪਤੀ ਸਰਫਰਾਜ਼ ਅਹਿਮਦ ਫਰਾਜੀ,ਵਾਰਡ ਨੰਬਰ 2 ਦੇ ਕੌਂਸਲਰ ਮੁਹੰਮਦ ਨਦੀਮ, ਕੌਂਸਲ ਦੇ ਸੈਨੇਟਰੀ ਵਿਭਾਗ ਦੇ ਸ਼ਹਿਜ਼ਾਦ ਹੁਸੈਨ,ਸਟਰੀਟ ਲਾਇਟ ਵਿਭਾਗ ਦੇ ਚਰਨਜੀਤ ਸਿੰਘ ਰਾਏ,ਪਾਵਰਕੌਮ ਦੇ ਜੂਨੀਅਰ ਇੰਜਨੀਅਰ ਪਰਮਿੰਦਰ ਸਿੰਘ,ਅਕਾਲੀ ਆਗੂ ਗੁਲਜ਼ਾਰ ਮੁਹੰਮਦ, ਮੁਹੰਮਦ ਯਾਸੀਨ,ਮੁਹੰਮਦ ਯਾਕੂਬ ਅਤੇ ਭੋਲਾ ਸੰਗਰੂਰ ਵਾਲਾ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply