Monday, July 1, 2024

ਮਾਣਕਪੁਰਾ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਸ਼ੁਰੂ

ਮਾਣਕਪੁਰਾ ਬਣਿਆ ਦੁਨੀਆ ਦਾ ਦੂਜਾ ਆਨਲਾਈਨ ਪਿੰਡ

PPN2902201620

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਨੇੜਲੇ ਪਿੰਡ ਮਾਣਕਪੁਰਾ ਵਿਖੇ ਪਿੰਡ ਦੇ ਨੋਜਵਾਨਾਂ ਵੱਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਦਿਆਂ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਚੱਲਦੇ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਪਿੰਡ ਮਾਣਕਪੁਰਾ ਵਿਖੇ ਕੀਤਾ ਗਿਆ।ਜਿਸ ਦੀ ਸ਼ੁਰੂਆਤ ਗਿਆਨੀ ਨਿਰਮਲ ਸਿੰਘ ਜੀ ਹੱੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਸ੍ਰੀ ਅਮ੍ਰਿਤਸਰ ਵਾਲਿਆ ਨੇ ਅਰਦਾਸ ਕਰਕੇ ਕੀਤੀ।ਇਸ ਮੌਕੇ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਣਕਪੁਰਾ ਦੁਨੀਆਂ ਦਾ ਦੂਜਾ ਪਿੰਡ ਬਣ ਗਿਆ ਹੈ, ਜਿੱਥੇ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਦਾ ਸ਼ਬਦ ਕੀਰਤਨ ਚਲਦਾ ਰਹਿੰਦਾ ਹੈ।ਉਹਨਾਂ ਦੱਸਿਆ ਕਿ ਪਿੰਡ ਦੀ ਲਾਇਬ੍ਰੇਰੀ ਵਿਚ ਇਸ ਦਾ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਥੋਂ ਇਸ ਦਾ ਪ੍ਰਸਾਰਣ ਸਾਰੇ ਪਿੰਡ ਵਿਚ ਲੱਗੇ ਸਪੀਕਰਾਂ ਵਿਚ ਕੀਤਾ ਜਾਂਦਾ ਹੈ ਜਿਸ ਨਾਲ ਹਰ ਪਿੰਦ ਵਾਸੀ ਆਪਣੇ ਗਰ ਵਿਚ ਹੀ ਸਾਰਾ ਦਿਨ ਗੁਰਬਾਣੀ ਦਾ ਆਨੰਦ ਮਾਣ ਰਹੇ ਹਨ।ਇਸ ਮੌਕੇ ਪਿੰਡ ਵਾਸੀਆਂ ਨਾਲ ਗਲਬਾਤ ਦੌਰਾਨ ਉਹਨਾਂ ਦੱਸਿਆ ਕਿ ਪਿੰਦ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਯੋਗ ਹੈ ਪਹਿਲਾਂ ਅਸੀਂ ਦਿਨ ਦਾ ਵਿਹਲਾ ਸਮਾਂ ਖਾਲੀ ਹੀ ਬਤੀਤ ਕਰਦੇ ਸੀ ਪਰ ਹੁਣ ਸਾਡਾ ਸਾਰਾ ਖਾਲੀ ਸਮਾਂ ਪ੍ਰਮਾਤਮਾ ਦੀ ਗੁਰਬਾਣੀ ਸੁਣ ਕੇ ਸਫਲਾ ਹੋ ਰਿਹਾ ਹੈ।ਪਿੰਡ ਦੇ ਸਰਪੰਚ ਸੁਖਵੰਤ ਸਿੰਘ ਨੇ ਨੋਜਵਾਨਾਂ ਦੇ ਇਸ ਕੰੰਮ ਦੀ ਸ਼ਲਾਘਾ ਕੀਤੀ।ਇਹਨਾਂ ਕਾਰਜਾਂ ਵਿਚ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਦੀ, ਗੁਰਪਾਲ ਸਿੰਘ, ਦਿਲਬਾਗ ਸਿੰਘ, ਗੋਲਡੀ, ਅਮਨਦੀਪ ਸਿੰਘ ਨੇ ਖੂਬ ਸੇਵਾ ਨਿਭਾਈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply