Monday, July 1, 2024

ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁਖੀ ਨੇ ਕੀਤੀ ਸਮੂਹ ਕੋਸਲਰਾਂ ਨਾਲ ਮੀਟਿੰਗ

U
U

ਪੱਟੀ, 29 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ) – ਪੁਲਸ ਥਾਣਾ ਪੱਟੀ ਵਿਖੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਸ਼ਹਿਰ ਦੇ ਸਮੂਹ ਕੋਸਲਰਾਂ ਨਾਲ ਮੀਟਿੰਗ ਕੀਤੀ। ਉਨਾਂ ਕੋਸਲਰਾਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਆਪਣੇ ਆਪਣੇ ਵਾਰਡ ਵਿਚ ਕਿਰਾਏ ਤੇ ਰਹਿ ਰਏ ਲੋਕਾਂ ਬਾਰੇ ਤਫਤੀਸ਼ ਕਰਕੇ ਥਾਣੇ ਨੋਟ ਜ਼ਰੂਰ ਕਰਵਾਉਣ। ਥਾਣਾ ਮੁੱਖੀ ਨੇ ਦੁਕਾਨਾਂ ਤੇ ਕੰਮ ਕਰਦੇ ਲੋਕਾਂ ਬਾਰੇ ਵੀ ਦੁਕਾਨਦਾਰਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਕਿਹਾ। ਉਨਾਂ ਨੇ ਦੱਸਿਆ ਕਿ ਪੱਟੀ ਸ਼ਹਿਰ ਅੰਦਰ ਰਾਤ ਦੀ ਗਸ਼ਤ ਲਈ ਪੀ ਸੀ ਆਰ ਟੀਮਾਂ ਵਧਾ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਬੈਂਕਾਂ ਦੇ ਬਾਹਰ ਤੇ ਏ ਟੀ ਐਮ ਦੀ ਸੁਰਖਿਆ ਲਈ ਪੱਕੇ ਮੋਰਚੇ ਜਲਦ ਬਣਾਏ ਜਾ ਰਹੇ ਹਨ। ਥਾਣਾ ਮੁੱਖੀ ਸਮੂਹ ਦੁਕਾਨ ਦਾਰਾਂ ਤੇ ਘਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਰਾਤ ਸਮੇਂ ਘਰ ਦੇ ਬਾਹਰ ਤੇ ਦੁਕਾਨਾਂ ਦੇ ਬਾਹਰ ਬਲਬ ਜ਼ਰੂਰ ਜਗਾਉਣ। ਉਨਾਂ ਸਮੂਹ ਵਾਰਡ ਕੋਸਲਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਪਣੀ ਵਾਰਡ ਵਿਚ ਰਹਿੰਦੇ ਕਿਰਾਏਦਾਰਾਂ ਤੇ ਪਰਵਾਸੀ ਮਜ਼ਦੁਰਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਤਾਂ ਕਿ ਸ਼ਹਿਰ ਵਿਚ ਅਪਰਾਧ ਘੱਟ ਕੀਤਾ ਜਾ ਸਕੇ। ਉਨਾਂ ਸਮੂਹ ਸ਼ਹਿਰ ਵਾਸੀਆਂ ਤੇ ਦੁਕਾਨ ਦਾਰਾਂ ਨੂੰ ਚਿਅਵਾਨੀ ਦਿੱਤੀ ਅਗਰ 15 ਦਿਨਾਂ ਦੇ ਅੰਦਰ ਅਹਿਜਾ ਨਾ ਕੀਤਾ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ, ਗੁਰਚਰਨ ਸਿੰਘ ਚੰਨ ਮੀਤ ਪ੍ਰਧਾਨ, ਕੰਵਲਪ੍ਰੀਤ ਸਿੰਘ, ਅਜੇ ਕੁਮਾਰ ਪ੍ਰਧਾਨ, ਰਣਜੀਤ ਸਿੰਘ ਸੋਨੂੰ, ਲਖਬੀਰ ਲੁਹਾਰਿਆ, ਬੀਬੀ ਬਚਨੋ, ਬੀਬੀ ਸ਼ੁਦੇਸ਼ ਰਾਣੀ, ਜਸਬੀਰ ਜੱਸ, ਜਗਦੀਪ ਪਿ੍ਰੰਸ, ਭਜਨ ਸਿੰਘ, ਅਮਰੀਕ ਸਿੰਘ ਖਾਰਾ, ਰਾਜਨਪ੍ਰੀਤ ਸਿੰਘ, ਰਸ਼ਪਾਲ ਬੇਦੀ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply