Friday, July 5, 2024

ਅਨਿਲ ਜੋਸ਼ੀ ਨੇ ਅੱਜ ਕੀਤਾ ਪਹਿਲਾ ਵਿਸ਼ਵ ਪੱਧਰੀ ਸੰਗੀਤਕ ਫੁਆਰਾ ਲੋਕਾਂ ਨੂੰ ਸਮਰਪਿਤ

PPN0503201606

PPN0503201607
ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਿਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਜੋਸ਼ੀ ਨੇ ਕੰਪਨੀ ਬਾਗ ਵਿੱਚ 1 ਕਰੋੜ ਦੀ ਲਾਗਤ ਬਣਿਆ ਪੰਜਾਬ ਦਾ ਪਹਿਲਾ ਵਿਸ਼ਵ ਪੱਧਰੀ ਸੰਗੀਤਕ ਫੁਆਰਾ ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਫੁਆਰਾ ਸ਼ਹਿਰ ਵਾਸੀਆਂ ਨੂੰ ਇਕ ਤੋਹਫਾ ਹੈ ਇਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਬਹੁਤ ਹੀ ਲਾਮਿਸਾਲ ਤੇ ਜਾਣਕਾਰੀ ਭਰਪੂਰ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ‘ਚ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਕਾਸ ਦੀਆਂ ਮੰਜਲਾਂ ਨੂੰ ਸਰ ਕਰ ਜਾਵੇਗਾ ।ਵਿਕਾਸ ਕਾਰਜ ਚੱਲ ਰਹੇ ਹਨ ਕੁਝ ਤਾਂ ਪੂਰੇ ਹੋ ਗਏ ਹਨ ਬਾਕੀ ਟਾਈਮ ਸਿਰ ਪੂਰੇ ਹੋ ਜਾਣਗੇ । ਹੋਰਨਾਂ ਤੋ ਇਲਾਵਾ ਇਸ ਮੌਕੇ ‘ਤੇ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ, ਗੁਰਪ੍ਰਤਾਪ ਸਿੰਘ ਟਿੱਕਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ, ਪ੍ਰਿ: ਜਗਦੀਸ਼ ਸਿੰਘ, ਸੁਰਿੰਦਰ ਸਿੰਘ ਅਰੋੜਾ,ਕੌਸਲਰ ਮਾਨਚ ਤਨੇਜਾ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply