Monday, July 1, 2024

ਸੈਨਾ ਵਿੱਚ ਭਰਤੀ ਦੇ ਲਿਖਤੀ ਟੈਸਟ ਲਈ ਮੁਫ਼ਤ ਕੋਚਿੰਗ ਕਲਾਸ 4 ਅਪ੍ਰੈਲ ਤੋਂ

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੱਬੜੀ ਰੈਲੀ ਵਿਚ ਮੈਡੀਕਲ ਫਿੱਟ ਨੌਜਵਾਨਾਂ ਲਈ ਸੀ-ਪਾਈਟ ਕੈਂਪ, ਆਈ. ਟੀ. ਆਈ ਰਣੀਕੇ, ਅੰਮ੍ਰਿਤਸਰ ਵਿਖੇ ਲਿਖਤੀ ਇਮਤਿਹਾਨ ਵਾਸਤੇ ਮੁਫ਼ਤ ਕੋਚਿੰਗ ਕਲਾਸ ਮਿਤੀ 4 ਅਪ੍ਰੈਲ 2016 ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸੀ-ਪਾਈਟ ਕੈਂਪ ਰਣੀਕੇ ਦੇ ਕੈਂਪ ਐਡਜੂਟੈਂਟ/ਟ੍ਰੇਨਿੰਗ ਅਫ਼ਸਰ ਮੇਜਰ ਦਲਬੀਰ ਸਿੰਘ ਨੇ ਦੱਸਿਆ ਕਿ ਸੈਨਾ ਦੀ ਭਰਤੀ ਰੈਲੀ ਦਾ ਲਿਖਤੀ ਟੈਸਟ 24 ਅਪ੍ਰੈਲ 2016 ਨੂੰ ਹੋਣਾ ਹੈ। ਉਨ੍ਹਾਂ ਕਿਹਾ ਕਿ ਦਾਖ਼ਲਾ ਲੈਣ ਦੇ ਚਾਹਵਾਨ ਨੌਜਵਾਨ ਲਿਖਤੀ ਟੈਸਟ ਦੀ ਮੁਫ਼ਤ ਕੋਚਿੰਗ ਲਈ ਦਸਵੀਂ ਜਮਾਤ ਦਾ ਅਸਲ ਸਰਟੀਫਿਕੇਟ ਅਤੇ ਰੈਜ਼ੀਡੈਂਸ ਸਰਟੀਫਿਕੇਟ ਦੀ ਫੋਟੋ ਕਾਪੀ ਲੈ ਕੇ ਮਿਤੀ 4 ਅਪ੍ਰੈਲ 2016 ਨੂੰ ਸਵੇਰੇ 9 ਵਜੇ ਸੀ-ਪਾਈਟ ਕੈਂਪ ਆਈ. ਟੀ. ਆਈ ਰਣੀਕੇ, ਅੰਮ੍ਰਿਤਸਰ ਪਹੁੰਚਣ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਰਿਹਾਇਸ਼, ਖਾਣਾ ਅਤੇ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply