Monday, July 8, 2024

ਰਾਜ ਸਰਕਾਰ ਦਾ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਲ ਪੂਰਾ ਧਿਆਨ- ਮਜੀਠੀਆ

ਪਿੰਡ ਭੰਗਾਲੀ ਕਲਾਂ ਅਤੇ ਭੰਗਾਲੀ ਖੁਰਦ ਨੂੰ 1.18 ਕਰੋੜ ਰੁਪੈ ਗਰਾਂਟ

PPN0804201617ਮਜੀਠਾ/ ਜੈਤੀਪੁਰ, 8 ਅਪ੍ਰੈਲ (ਪ.ਪ)- ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵਲ਼ੋਂ ਵਿਕਾਸ ਕਾਰਜਾਂ ਦੀ ਝੜੀ ਲਗਾਉਦਿਆਂ ਪਿੰਡ ਭੰਗਾਲੀ ਕਲਾਂ ਅਤੇ ਭੰਗਾਲੀ ਖੁਰਦ ਵਿਖੇ ਦਰਜਨ ਨੀਂਹ ਪੱਥਰ ਰਖੇ , ਅਤੇ ਵਿਕਾਸ ਕਾਰਜਾਂ ਲਈ ਦੋਹਾਂ ਪਿੰਡਾਂ ਨੂੰ 1.18 ਕਰੋੜ ਰੁਪੈ ਗਰਾਂਟ ਦਿਤੀ ਗਈ।
ਉਹਨਾਂ ਕਿਹਾ ਕਿ ਰਾਜ ਸਰਕਾਰ ਦਿਹਾਤੀ ਖੇਤਰ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਤੇ ਵਿਕਾਸ ਵਲ ਪੂਰਾ ਧਿਆਨ ਦੇ ਰਹੀ ਹੈ। ਪਿੰਡਾਂ ਦੇ ਵਿਕਾਸ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਹਨਾਂ ਕਿਹਾ ਕਿ ਹਲਕੇ ਦਾ ਵਿਕਾਸ ਕਰਾਉਣਾ ਉਸ ਦਾ ਪ੍ਰਮੁਖ ਟੀਚਾ ਹੈ। ਇਸ ਨੂੰ ਹੋਰ ਗਤੀ ਦੇ ਕੇ ਪੰਜਾਬ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਸਰਪੰਚ ਮੁਕੇਸ਼ ਨੰਦਾ, ਐਕਸੀਅਨ ਮਨਿੰਦਰਪਾਲ ਸਿੰਘ, ਮੈਂਬਰ ਬਲਾਕ ਸੰਮਤੀ ਚੰਦਰ ਮੋਹਨ ਸਿੰਘ, ਡਾ: ਅਨੋਖ ਸਿੰਘ, ਕਾਰਜ ਸਿੰਘ, ਜੈ ਨੰਦਾ, ਹਰਪਾਲ ਸਰਪੰਚ, ਕਾਕਾ , ਸੁਲੱਖਣ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਸ੍ਰੀ ਪ੍ਰੀਤਮ ਦਾਸ, ਬਲਬੀਰ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ ਐਸ ਡੀ ਓ, ਬਲਾਕ ਵਿਕਾਸ ਅਫ਼ਸਰ ਸ੍ਰੀਮਤੀ ਜ਼ੀਨਤ ਖਹਿਰਾ ਆਦਿ ਵੀ ਮੌਜੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply