Friday, July 5, 2024

ਬਾਬਾ ਬੁੱਢਾ ਸਾਹਿਬ ਹੱਡੀਆਂ ਦੇ ਕਲੀਨਿਕ ਦਾ ਹੋਇਆ ਉਦਘਾਟਨ

PPN1004201608ਪੱਟੀ, 10 ਅਪ੍ਰੈਲ (ਅਵਤਾਰ ਢਿੱਲੋਂ, ਰਣਜੀਤ ਮਾਹਲਾ)- ਸਥਾਨਕ ਧੰਨ-ਧੰਨ ਬਾਬਾ ਬੁੱਢਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਲੋਕ ਸੇਵਾ ਦੇ ਮੰਤਵ ਨੂੰ ਮੁੱਖ ਰੱਖਦਿਆਂ ਖੋਲ੍ਹੇ ਗਏ ਬਾਬਾ ਬੁੱਢਾ ਸਾਹਿਬ ਹੱਡੀਆਂ ਦੇ ਕਲੀਨਿਕ ਦਾ ਸ਼ੁਭ ਆਰੰਭ ਗਿਆਨੀ ਸਰੂਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਭੱਠ ਸਾਹਿਬ ਅਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ ਅਕਾਲੀ ਦਲ, ਵਿਨੋਦ ਕੁਮਾਰ ਸ਼ਰਮਾ ਪ੍ਰਧਾਨ ਖੂਨਦਾਨ ਕਮੇਟੀ, ਪ੍ਰਿੰਸੀ: ਮੁਕੇਸ਼ ਚੰਦਰ ਜੋਸ਼ੀ, ਭਗਵੰਤ ਸਿੰਘ ਅਤੇ ਡਾ: ਦੇਸਰਾਜ ਬਧਵਾਰ ਵਿਸ਼ੇਸ਼ੇ ਤੌਰ ‘ਤੇ ਪਹੁੰਚੇ। ਕਲੀਨਿਕ ਦੇ ਉਦਾਘਨ ਮੌਕੇ ਪ੍ਰੀਤ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਹੱਡੀਆਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਗੁਰਮੀਤ ਸਿੰਘ, ਡਾ: ਜੇ.ਐਸ ਗਰੋਵਰ (ਸਰਜਨ), ਡਾ: ਸਰਬਜੀਤ ਕੌਰ (ਏ.ਐਨ.ਐਮ) ਵੱਲੋਂ ਮਰੀਜਾਂ ਦਾ ਚੈਕਅਪ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕੁੱਲ 310 ਮਰੀਜਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਅਜਮੇਰ ਸਿੰਘ, ਗੁਰਮੀਤ ਸਿੰਘ, ਜਗਦੀਪ ਸਿੰਘ ਪੇਂਟਰ, ਸੰਤੋਖ ਸਿੰਘ, ਹਰਪਾਲ ਸਿੰਘ, ਓਂਕਾਰ ਸਿੰਘ, ਹਰਦੀਪ ਸਿੰਘ, ਅਰਜਨ ਸਿੰਘ, ਗੁਰਦੀਪ ਸਿੰਘ, ਕੰਵਲਜੀਤ ਸਿੰਘ ਆਦਿ ਹਾਜ਼ਿਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply