Friday, July 5, 2024

ਪਰਵਾਸੀ ਲੇਖਕ ਸੁਰਿੰਦਰ ਸਿੰਘ ਪਾਮਾ ਦੀ ਮਲਕੀਅਤ “ਸੁਹਲ’ ਨਾਲ ਮੁਲਾਕਾਤ

PPN2404201602ਗੁਰਦਾਸਪੁਰ, 24 ਅਪ੍ਰੈਲ (ਸੁਹਲ)- ਕਨੇਡਾ ਦੇ ਸਾਹਿਤਕਾਰ ਤੇ ਪੱਤਰਕਾਰ ਸੁਰਿੰਦਰ ਸਿੰਘ ਪਾਮਾ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੇ ਪ੍ਰਧਾਨ ਮਲਕੀਅਤ ਸਿੰਘ ‘ਸੁਹਲ” ਨੂੰ ਮਿਲਣ ਵਾਸਤੇ ਵਿਸ਼ੇਸ ਤੌਰ ‘ਤੇ “ਸੁਹਲ” ਦੇ ਗ੍ਰਹਿ ਵਿਖੇ ਪਹੁੰਚੇ ਅਤੇ ਕੁੱਝ ਸਮੇਂ ਵਿਚ ਕਈ ਸਾਹਿਤਕ ਵਿਚਾਰ ਵਟਾਂਦਰੇ ਕੀਤੇ।ਪਰਵਾਸੀ ਲੇਖਕਾਂ ਨੂੰ ਆਪਣੀ ਮਾਂ ਬੋਲੀ ਲਿਖਣ ਦੇ ਉਤਸ਼ਾਹ ਬਾਰੇ ਪਾਮਾ ਨੇ ਖੁਲ੍ਹੀ ਚਰਚਾ ਕਰਦਿਆਂ ਸਾਹਿਤਕ ਮੁੱਦੇ ਵਿਚਾਰੇ ਅਤੇ ਪੰਜਾਬੀ ਮਾਂ ਬੋਲੀ ਦੀ ਅਜੋਕੀ ਸਥਿਤੀ ਬਾਰੇ ਗੱਲਬਾਤ ਕੀਤੀ।ਪਾਮਾ ਓਥੋਂ ਪੰਜਾਬੀ ਵਿਚ ਚੇਤਨਾ ਨਾਮ ਦਾ ਸਾਹਿਤਕ ਮੈਗਜ਼ੀਨ ਵੀ ਕੱਢਦੇ ਰਹੇ ਅਤੇ ਬਹੁਤ ਹੀ ਵਧੀਆ ਦੋ ਪੁਸਤਕਾਂ ‘ਮੇਰੀ ਅੱਖਰਮਾਲਾ ਚੇਤਨਾ’ ਅਤੇ ‘ਨਜ਼ਰ ਲਗੀ ਮਹਾਂ ਪੰਜਾਬ ਨੂੰ’ ਲਿਖੀਆਂ, ਜੋ ਮਲਕੀਅਤ “ਸੁਹਲ” ਨੂੰ ਭੇਟਾ ਕੀਤੀਆਂ ਗਈਆਂ।ਉਨ੍ਹਾਂ ਦੇ ਇਸ ਸਾਹਿਤਕ ਉਪਰਾਲੇ ਤੋਂ ਖੁਸ਼ੀ ਪਰਗਟ ਕਰਦੇ ਹੋਏ ਡਾ: ਮਲਕੀਅਤ “ਸੁਹਲ’ ਨੇ ਸੁਰਿੰਦਰ ਪਾਮਾ ਨੂੰ ਆਪਣੀਆਂ ਪੁਸਤਕਾਂ ਵਿਚੋਂ ‘ਮੱਘਦੇ ਅੱਖ਼ਰ’ ਮਹਿਰਮ ਦਿਲਾਂ ਦੇ’ ‘ਸੱਜਣਾ ਬਾਝ ਹਨੇਰਾ’ ‘ਸ਼ਹੀਦ ਬੀਬੀ ਸੁੰਦਰੀ’ ਤੇ ‘ਕੁਲਵੰਤੀ ਰੁੱਤ ਬਸੰਤੀ’ ਭੇਟ ਕਰਕੇ ਉਹਨਾਂ ਦੇ ਸਾਹਿਤਕ ਸਫਰ ਨੂੰ ਜਾਰੀ ਰੱਖਣ ਦੀ ਕਾਮਨਾ ਕੀਤੀ। ਅਖੀਰ ਵਿਚ“ਸੁਹਲ” ਨੇ ਆਪਣੇ ਅਤੇ ਮਹਿਰਮ ਸਾਹਿਤ ਸਭਾ ਵਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply