Friday, July 5, 2024

ਡੀ.ਵਾਰਮਿੰਗ ਡੇਅ ‘ਤੇੇ ਬੱਚਿਆਂ ਨੂੰ ਐਲਬੈਂਡਾਜੋਲ ਦੀਆਂ ਗੋਲੀਆਂ ਬਾਰੇ ਚਾਨਣਾ ਪਾਇਆ

PPN2904201602ਬਠਿੰਡਾ, 29 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ.ਐਮ.ਓ ਡਾ. ਸਰਬਜੀਤ ਸਿੰਘ ਸੀ.ਐਚ.ਸੀ ਸੰਗਤ ਦੀ ਯੋਗ ਅਗਵਾਈ ਹੇਠ ਸੰਗਤ ਬਲਾਕ ਦੇ ਅਧੀਨ ਆਉਦੇ ਸਕੁਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ 1 ਤੋਂ 9 ਸਾਲ ਦੇ ਬੱਚਿਆ ਨੂੰ ਨੈਸ਼ਨਲ ਡੀ.ਵਾਰਮਿੰਗ ਡੇ ਤੇ ਐਲਬੈਂਡਾਜੋਲ ਦੀਆਂ ਗੋਲੀਆਂ ਖਵਾਉਣ ਉਪਰੰਤ ਸਕੂਲਾਂ ਅਤੇ ਆਂਗਣਵਾੜੀਆਂ ਵਿਚ ਬੱਚਿਆ ਨੂੰ ਐਲਬੈਂਡਾਜੋਲ ਗੋਲੀ ਦੀ ਮੱਹਤਤਾ ਅਤੇ ਪੇਟ ਦੇ ਕੀੜਿਆਂ ਦਾ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਬਾਰੇ ਦੱਸਿਆ ਗਿਆ ਇਸ ਵਿਚ ਇਹ ਵੀ ਦੱਸਿਆ ਗਿਆ ਕੇ ਜੇ ਬੱਚਾ ਐਲਬੈਂਡਾਜੋਲ ਦੀ ਗੋਲੀ ਖਾਂਦਾ ਹੈ ਤਾਂ ਉਸ ਨੂੰ ਖੂਨ ਦੀ ਘਾਟ ਨਹੀ ਹੁੰਦੀ ਅਤੇ ਖਾਂਦੀ ਹੋਈ ਖੁਰਾਕ ਬੱਚੇ ਨੂੰ ਲੱਗਦੀ ਹੈ।ਬੱਚਿਆ ਦਾ ਪੜਾਈ ਵਿਚ ਮਨ ਲਗਦਾ ਹੈ ਅਤੇ ਦੇਸ਼ ਦੀ ਸਾਖਰਤਾ ਵਿਚ ਵੀ ਵਾਧਾ ਹੁੰਦਾ ਹੈ ਅਤੇ ਤੰਦਰੁਸਤ ਬੱੱਚਾ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤੱਰਕੀ ਵਿਚ ਵੀ ਵਾਧਾ ਕਰਦਾ ਹੈ।ਇਸ ਅਭਿਆਨ ਵਿਚ ਸਕੂਲ ਹੈਲਥ ਸਟਾਫ ਡਾ.ਨਵਪ੍ਰੀਤ ਸਿੰਘ, ਡਾ. ਮੰਜੂ ਬਾਲਾ, ਚੇਤਨ ਸਿੰੰਘ ਫਾਰਮਾਸਿਸਟ, ਜਗਮੀਤ ਸਿੰਘ ਫਾਰਮਾਸਿਸਟ, ਅਰਵਿੰਦਰ ਕੌਰ ਸਟਾਫ ਨਰਸ ਅਤੇ ਅਧਿਆਪਕ, ਆਂਗਣਵਾੜੀ ਵਰਕਰ ਏ.ਐਨ.ਐਮ ਆਸ਼ਾ ਵਰਕਰ ਨੇ ਸਹਿਯੋਗ ਦਿੱਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply