Monday, July 8, 2024

ਟੈੱਟ ਪਾਸ ਬੀ. ਐਡ ਬੇਰੁਜਗਾਰ ਅਧਿਆਪਕ ਯੂਨੀਅਨ ਵੱਲੋਂ ਸੂਬਾ ਪੱਧਰੀ ਮਹਾਂ ਰੋੋੋਸ ਲਲਕਾਰ ਰੈਲੀ ਭਲਕੇ

PPN0906201606

ਬਠਿੰਡਾ, 9 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੇਰੁਜਗਾਰ ਬੀ. ਐਡ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਚਿਲਡਰਨ ਪਾਰਕ ਬਠਿੰਡਾ ਵਿਖੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿਚ ਹੋਈ ਜਿਸ ਵਿਚ ਪੰਜਾਬ ਦੀ ਸਮੁਚੀ ਸੂਬਾ ਕਮੈਟੀ ਮੈਂਬਰ, ਸਾਰੇ ਜਿਲ੍ਹਾ ਪ੍ਰਧਾਨ ਹਾਜ਼ਰ ਸਨ। ਇਸ ਦੌਰਾਨ ਯੂਨੀਅਨ ਆਗੂਆਂ ਨੇ ਕਿਹਾ ਕਿ ਯੂਨੀਅਨ ਵੱਲੋ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਬੀਤੀ 8 ਮਈ ਨੂੰ ਲਹਿਰਾ ਧੂਰਕੋਟ, ਰਾਮਪੁਰਾ ਫੂਲ (ਬਠਿੰਡਾ) ਵਿਖੇ ਸੂਬਾ ਪੱਧਰੀ ਮਹਾਂ ਰੋਸ ਰੈਲੀ ਕੀਤੀ ਗਈ ਸੀ ਜਿਸ ਦੌਰਾਨ ਬੇਰੋਜਗਾਰ ਅਧਿਾਆਪਕਾਂ ਨੇ ਟੈਂਕੀ ਤੇ ਚੜ੍ਹ ਕੇ ਅਤੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਧਰਨੇ ਦੌਰਾਨ ਫਾਜਿਲਕਾ ਦੇ ਸੰਦੀਪ ਕੁਮਾਰ ਦੀ 8 ਮਹੀਨਿਆਂ ਦੀ ਨੰਨ੍ਹੀ ਪਰੀ ਜਪਨੀਤ ਕੌਰ ਦੀ ਮੌਤ ਵੀ ਹੋ ਗਈ ਸੀ ਜਿਸ ਤੇ ਡੀ. ਸੀ. ਬਠਿੰਡਾ ਸ੍ਰੀ ਬਸੰਤ ਗਰਗ ਨੇ ਜਥੇਬੰਦੀ ਦੀ ਮੁੱਖ ਮੰਤਰੀ ਸ: ਪ੍ਰਕਾਸ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ 16 ਮਈ ਨੂੰ ਪੈਨਲ ਮੀਟਿੰਗ ਕਰਾਉਣ ਦਾ ਲਿਖਤੀ ਪੱਤਰ ਦੇ ਕੇ ਇਹ ਧਰਨਾ ਸਮਾਪਤ ਕਰਾਵਾਇਆ ਸੀ, ਪ੍ਰੰਤੂ ਹੁਣ ਪੂਰਾ ਮਹੀਨਾ ਬੀਤਣ ਦੇ ਬਾਅਦ ਵੀ ਇਹ ਮੀਟਿੰਗ ਨਹੀਂ ਕਰਵਾਈ ਗਈ ਜਿਸ ਕਾਰਨ ਬੇਰੁਜਗਾਰ ਅਧਿਆਪਕਾਂ ਵਿਚ ਰੋਸ ਦੀ ਭਾਰੀ ਲਹਿਰ ਪੈਦਾ ਹੋ ਚੁੱਕੀ ਹੈੈ। ਜਥੇਬੰਦੀ ਵਲੋਂ ਭਲਕੇ 11 ਜੂਨ ਆਪਣੇ ਪਰਿਵਾਰਾਂ ਸਮੇਤ ਸੂਬਾ ਪੱਧਰੀ ਮਹਾਂ ਰੋਸ ਲਲਕਾਰ ਰੈਲੀ ਕੀਤੀ ਜਾ ਰਹੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਪਾਸ ਬੇਰੁਜਗਾਰ ਬੀ. ਐਡ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਮੁੱਖ ਮੰਤਰੀ ਜੀ ਅਸੀਂ ਐਮ. ਏ., ਬੀ. ਐਡ. ਐਮ. ਫਿਲ, ਪੀ. ਐੱਚ. ਡੀ. ਵਰਗੀਆਂ ਉੱਚ ਡਿਗਰੀਆਂ ਪਾਸ ਹੋਣ ਅਤੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਮੁਤਾਬਕ 2011 ਤੋਂ ਟੈੱਟ ਵੀ ਪਾਸ ਕੀਤਾ ਹੈ ਫਿਰ ਵੀ ਸਾਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾ ਰਹੀ ।ਇਕ ਪਾਸੇ ਪੰਜਾਬ ਸਰਕਾਰ ਪੰਜਾਬ ਦੇ ਪੜ੍ਹੇ ਲਿਖੇ ਚਾਲੀ ਲੱਖ ਤੋਂ ਵਧੇਰੇ ਬੇਰੁਜਗਾਰਾਂ ਨੂੰ ਨੌਕਰੀਆਂ ਦੇਣ ਲਈ ਅਖ਼ਬਾਰਾਂ ਵਿਚ ਇੱਕ ਲੱਖ ਵੀਹ ਹਜ਼ਾਰ (1,20,000) ਬੇਰੋਜਗਾਰਾਂ ਨੂੰ ਨੌਕਰੀਆਂ ਦੇਣ ਲਈ ਵੱਖ-ਵੱਖ ਅਖ਼ਬਾਰਾਂ ਵਿਚ ਸਰਕਾਰੀ ਰੁਪਏ ਲਗਾ ਕੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਬਿਲਕੁਲ ਨਿਰੀ ਝੂਠੀ ਬਿਆਨਬਾਜੀ ਕਰ ਕੇ ਪੰਜਾਬ ਦੇ ਨੌਜਵਾਨਾਂ ਅਤੇ ਬੁੱਧੀਮਾਨ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਦੂਜੇ ਪਾਸੇ ਉਹ 2011 ਤੋਂ ਲੈ ਕਿ ਪਛਲੇ ਪੰਜ ਸਾਲਾ ਦੇ ਲੰਮੇ ਸਮੇ ਤੋਂ ਆਪਣੇ ਹੱਕੀ ਰੋਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਇਸ ਦੌਰਾਨ ਨੌਕਰੀਆਂ ਨਾ ਮਿਲਣ ਕਰਕੇ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਟੀ. ਈ. ਟੀ. ਪ੍ਰੀਖਿਆ ਪਾਸ ਬੇਰੁਜਗਾਰਾਂ ਵਿਚੋਂ ਨੌਕਰੀ ਦੀ ਊਡੀਕ ਵਿੱਚ 2000 ਤੋਂ ਵਧੇਰੇ ਬੇਰੁਜਗਾਰ ਓਵਰਏਜ ਵੀ ਹੋ ਚੁੱਕੇ ਹਨ ਅਤੇ 2011 ਵਿਚ ਪੰਜਾਬ ਵਿਚ ਪਹਿਲੀ ਵਾਰੀ ਲਈ ਗਈ ਟੀ. ਈ. ਟੀ. ਪ੍ਰੀਖਿਆ ਪਾਸ ਕਰਨ ਵਾਲੇ 10,000 ਤੋਂ ਵਧੇਰੇ ਬੇਰੁਜਗਾਰਾਂ ਦੀ ਟੀ. ਈ. ਟੀ. ਪ੍ਰੀਖਿਆ ਦੀ ਮਿਆਦ ਵੀ ਹੁਣ ਤਾਂ ਖਤਮ ਹੋਣ ਦੇ ਨੇੜੇ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਵੰਬਰ 2015 ਵਿਚ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆ ਕੱਡੀਆਂ ਗਈਆਂ 6,050 ਆਸਾਮੀਆਂ ਦੀ ਗਿਣਤੀ ਵਧਾ ਕਿ ਘੱਟੋਂ ਘੱਟ 20,000 ਕਰਨ, ਵਿਸ਼ਾਵਾਰ ਪ੍ਰੀਖਿਆ ਜਲਦੀ ਲੈ ਕੇ ਭਰਤੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ, ਵਿਸ਼ਾਵਾਰ ਪ੍ਰੀਖਿਆ ਵਿਚੋਂ 50% ਅੰਕ ਪ੍ਰਾਪਤ ਕਰਨ ਦੀ ਸ਼ਰਤ ਹਟਾਉਣ ਅਤੇ ਓਵਰਏਜ ਹੋ ਚੁੱਕੇ ਬੇਰੁਜਗਾਰਾਂ ਨੂੰ ਨੌਕਰੀ ਦੇਣ ਦੀ ਜੋਰਦਾਰ ਸ਼ਬਦਾਂ ਚ ਮੰਗ ਕੀਤੀ।ਇਸ ਮੌਕੇ ਸੂਬਾ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੀਨੀਅਰ ਮੀਤ ਪ੍ਰਧਾਨ ਅਮਨਿੰਦਰ ਸਿੰਘ ਕੁਠਾਲਾ, ਮੀਤ ਪ੍ਰਧਾਨ ਅਜੈ ਕੁਮਾਰ ਹੁਸਿਆਰਪੁਰ, ਮੀਤ ਪ੍ਰਧਾਨ ਵਿਕਾਸ ਰਾਮਪੁਰਾ, ਜਨਰਲ ਸਕੱਤਰ ਮਨਜਿੰਦਰ ਜਲੰਧਰ, ਮੈਡਮ ਕਮਲੇਸ ਕਪੂਰਥਲਾ, ਨਵੀਨ ਬੋਹਾ, ਕੁਲਵੰਤ ਮੁਕਤਸਰ, ਹਰਪ੍ਰੀਤ ਸਿੰਘ ਫਰੀਦਕੋਟ, ਰਾਕੇਸ਼ ਫਾਜਿਲਕਾ, ਸ਼ਾਮ ਕੁਮਾਰ ਪਾਤੜਾਂ, ਬਲਵਿੰਦਰ ਭੁੱਕਲ ਸੰਗਰੂਰ, ਭਗਵੰਤ ਸਿੰਘ ਪਟਿਆਲਾ, ਬਿਕਰਮਜੀਤ ਸਿੰਘ ਅਮ੍ਰਿਤਸਰ, ਗੁਰਪ੍ਰੀਤ ਸਿੰਘ ਤਰਨਤਾਰਨ, ਮੈਡਮ ਪੂਨਮ ਨਵਾਂ ਸ਼ਹਿਰ, ਅਵਤਾਰ ਸਿੰਘ ਲੁਧਿਆਣਾ, ਸੁਖਵੀਰ ਕੌਰ ਪਟਿਆਲਾ, ਆਦਿ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਬੇਰੁਜਗਾਰ ਅਧਿਆਪਕ ਆਗੂ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply