Saturday, July 27, 2024

ਪੰਜਾਬ

ਸੁਸਾਇਟੀ ਵਲੋਂ ਸ਼ਾਮ ਦੇ ਸਮੇਂ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 5 ਮਈ (ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਵੇਰੇ ਦੇ ਸਮਾਗਮ ਤੋਂ ਇਲਾਵਾ ਸ਼ਾਮ ਨੂੰ ਨਾਨਕ ਨਾਮ ਲੇਵਾ ਹਿੰਦੂ ਪਰਿਵਾਰ ਸੁਰੇਸ਼ ਬਾਂਸਲ ਦੇ ਗ੍ਰਹਿ ਬਸੰਤ ਬਿਹਾਰ ਵਿਖੇ, ਗਲੀ ਨੰਬਰ 11 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਸੋਦਰ ਰਾਹਿਰਸ ਦੇ ਪਾਠ ਤੋਂ …

Read More »

ਮਾਨਯੋਗ ਜਿਲਾ ਅਦਾਲਤ ਵਲੋਂ ਜੋਸ਼ੀ ਦੇ ਗੈਰ ਜਮਾਨਤੀ ਵਾਰੰਟ ਜਾਰੀ

ਅੰਮ੍ਰਿਤਸਰ, 5  ਮਈ ( ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ  ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਹੱਤਕ ਇੱਜ਼ਤ ਦੇ ਤਿੰਨ ਮਾਮਲਿਆਂ ਵਿੱਚ ਅੱਜ ਪੇਸ਼ ਨਾ ਹੋਣ ‘ਤੇ ਮਾਨਯੋਗ ਜਿਲਾ ਅਦਾਲਤ ਵਲੋਂ ਉਨਾਂ ਦੇ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ ।ਸ੍ਰੀ ਜੋਸ਼ੀ ਵਲੋਂ ਇਤਰਾਜ਼ਯੋਗ ਸ਼ਬਦ ਵਰਤਣ ਦੇ ਦੋਸ਼ਾਂ ਤਹਿਤ ਵਿਨੀਤ ਮਹਾਜਨ ਨੇ ਉਨਾਂ ਖਿਲਾਫ ਦੀ ਦੋ ਮਾਮਲੇ ਦਰਜ ਕਰਵਾਏ ਸਨ …

Read More »

ਦਰਦਨਾਕ ਸੜਕ ਹਾਦਸੇ ‘ਚ ਪੰਜ ਨੌਜਵਾਨਾਂ ਦੀ ਮੌਤ- ਅਣਗਹਿਲੀ ਵਰਤਣ ਦੇ ਦੋਸ਼ ਵਿੱਚ ਥਾਣਾ ਮੁਖੀ ਮੁਅੱਤਲ

ਅੰਮ੍ਰਿਤਸਰ, 5 ਮਈ (ਸੁਖਬੀਰ ਸਿੰਘ)-   ਜਦ ਤੋਂ ਕਿਚਲੂ ‘ਤੇ ਫਲਾਈ ਓਵਰ ਬਰਿਜ ਬਣਿਆ ਹੈ, ਇਸ ਦੀ ਗਲਤ ਬਣਤਰ ਕਾਰਣ ਰੋਜਾਨਾ ਕਈ ਛੋਟੇ-ਮੋਟੇ ਹਾਦਸੇ ਵਾਪਰਦੇ ਰਹਿੰਦੇ ਹਨ, ਲੇਕਿਨ ਬੀਤੀ ਰਾਤ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਨਾਲ 30-30  ਸਾਲਾਂ ਦੇ ਪੰਜ ਨੌਜਵਾਨਾਂ ਦੀ ਦੁਖਦਾਈ ਮੌਤ ਹੋ ਗਈ।ਅੰਮ੍ਰਿਤਸਰ ਤੋਂ ਅਜਨਾਲਾ ਰੋਡ ਵੱਲ ਜਾ ਰਹੀ ਇੱਕ ਤੇਜ ਰਫਤਾਰ ਕਾਰ ਦੇ ਪੁੱਲ ਉਤਰਦਿਆਂ …

Read More »

ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ- ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 5 ਮਈ (ਦੀਪ ਦਵਿੰਦਰ ਸਿੰਘ)-   ਪੰਜਾਬੀ ਲੇਖਕਾਂ ਦੀ ਬਹੁਵਕਾਰੀ ਸੰਸਥਾ ਪੰਜਾਬੀ ਸਾਹਿਤ ਲੁਧਿਆਣਾ ਦੀ ਹੋਈ ਜਨਰਲ ਬਾਡੀ ਦੀ ਚੋਣ ਵਿੱਚ ਭੂਪਿੰਦਰ ਸਿੰਘ ਸੰਧੂ ਦੀ ਅਤ੍ਰਿੰਗ ਬੋਰਡ ਦੇ ਮੈਂਬਰ ਵੱਜੋਂ ਹੋਈ ਚੋਣ ਲਈ ਲੇਖਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਥਾਨਕ ਵਿਰਸਾ ਵਿਹਾਰ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸ਼੍ਰੋਮਣੀ ਸ਼ਾਇਰ ਪ੍ਰਮਿੰਦਰਜੀਤ, ਕਹਾਣੀਕਾਰ ਦੀਪ …

Read More »

ਕਿਸੇ ਵੀ ਪੱਤਰਕਾਰ ਨਾਲ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ- ਜਸਬੀਰ ਸਿੰਘ ਪੱਟੀ

                ਪੇਡ ਨਿਊਜ ਦੀ ਜਾਂਚ ਸੀ.ਬੀ.ਆਈ ਤੋ ਕਰਵਾਈ ਜਾਵੇ ਅੰਮ੍ਰਿਤਸਰ,  5 ਮਈ (ਸੁਖਬੀਰ ਸਿੰਘ) ਚੰਡੀਗੜ ਪੰਜਾਬ ਯੂਨੀਅਨ ਆਫ ਜਰਨਲਿਸਟ ਦੀ ਇੱਕ ਹੰਗਾਮੀ ਮੀਟਿੰਗ ਅੱਜ ਵਿਰਸਾ ਵਿਹਾਰ ਵਿਖੇਹੋਈ ਜੋ ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਪੱਤਰਕਾਰ ਦਵਿੰਦਰਪਾਲ ਸਿੰਘ ਦੇ ਘਰ ਤੇ ਹੋਏ ਹਮਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਗਈ ਕਿ …

Read More »

ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਮਾਡਲ ਕਲਾਸ ਇਨਾਮ ਵੰਡ ਸਮਾਰੋਹ

ਅੰਮ੍ਰਿਤਸਰ, 5 ਮਈ (ਪ੍ਰੀਤਮ ਸਿੰਘ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਚੌਥੀ ਕਲਾਸ ਦੇ ਵਿਦਿਆਰਥੀਆਂ ਲਈ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਰਹਿਨੁਮਾਈ ਹੇਠ ‘ਮਾਡਲ ਕਲਾਸ ਪੇਸ਼ਕਾਰੀ’ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਦਾ ਮੁੱਖ ਮਨੋਰਥ ਵਿਦਿਆਰਥੀਆਂ ‘ਚ ਲੁਕੀ ਪ੍ਰਤਿਭਾ ਨੂੰ ਮਾਪੇ, ਅਧਿਆਪਕ ਤੇ ਉੱਚ ਮੰਚ ‘ਤੇ ਪੇਸ਼ਕਾਰੀ ਕਰਕੇ ਉਸ ‘ਚ ਨਿਖਾਰ ਲਿਆਉਣਾ ਸੀ। ਇਸ ਦੌਰਾਨ ਵੱਖ-ਵੱਖ ਪ੍ਰੋਗਰਾਮਾਂ ‘ਚ ਅਵੱਲ ਰਹੇ ਵਿਦਿਆਰਥੀਆਂ …

Read More »

ਡਿਪਟੀ ਕਮਿਸ਼ਨਰ ਰਵੀ ਭਗਤ ਵਲੋਂ ਵੋਟਾਂ ਦੀ ਗਿਣਤੀ ਲਈ ਬਣਾਏ ਕੇਂਦਰਾਂ ਦਾ ਨਿਰੀਖਣ

ਅੰਮ੍ਰਿਤਸਰ, 5  ਮਈ  (ਸੁਖਬੀਰ ਸਿੰਘ)- ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਵਲੋਂ ਲੋਕ ਸਭਾਂ ਦੀਆਂ ਚੋਣਾਂ ਸਬੰਧੀ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਰਵੀ ਭਗਤ ਵਲੋਂ ਮੈਡੀਕਲ ਕਾਲਜ ਅਤੇ ਖਾਲਸਾ ਕਾਲਜ ਵਿਖੇ ਰੱਖੀਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਖਤ ਨਿਗਰਾਨੀ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ …

Read More »

ਮੰਚ ਨੇ ਕਹਾਣੀ ਦਰਬਾਰ ਕਰਵਾਇਆ- ਗਿੱਲ, ਧੰਜਲ ਅਤੇ ਅਣਖੀ ਨੇ ਸੁਣਾਈਆਂ ਕਹਾਣੀਆਂ

ਅੰਮ੍ਰਿਤਸਰ, ੫ ਮਈ (ਦੀਪ ਦਵਿੰਦਰ ਸਿੰਘ) –  ਕਹਾਣੀ ਮੰਚ ਅੰਮ੍ਰਿਤਸਰ ਵੱਲੋਂ ਮਹੀਨੇਵਾਰ ਕਹਾਣੀ ਦਰਬਾਰ ਦਾ ਆਯੋਜਨ ਵਿਰਸ ਵਿਹਾਰ ਅੰਮ੍ਰਿਤਸਰ ਵਿਖੇ ਕੀਤਾ ਗਿਆ। ਕਹਾਣੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਕਾਬਲ ਸਿੰਘ ਸੰਧੂ, ਹਰਭਜਨ ਖੇਮਕਰਨੀ ਅਤੇ ਮਨਮੋਹਨ ਸਿੰਘ ਬਾਸਰਕੇ ਸ਼ਾਮਿਲ ਸਨ। ਸਟੇਜ਼ ਸੰਚਾਲਣ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਪਹਿਲੀ ਕਹਾਣੀ ਪੇਸ਼ ਕਰਨ ਲਈ ਕੁਲਵੰਤ ਸਿੰਘ ਅਣਖੀ ਨੂੰ ਸੱਦਾ ਦਿੱਤਾ। ਜਿਨ੍ਹਾਂ ਨੇ …

Read More »

ਦੋਸ਼ੀ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ – ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 4 ਮਈ (ਪ੍ਰੀਤਮ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਛੇੜ-ਛਾੜ ਕਰਨ ਵਾਲੇ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖ਼ਤ ਕਾਰਵਾਈ ਕਰੇਗੀ। ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਮਨਦੀਪ ਸਰੋਆ ਉਰਫ਼ ਦੀਪ ਕੁਮਾਰ ਨੇ ਫੇਸ ਬੁੱਕ ਤੇ ਸੱਚਖੰਡ ਸ੍ਰੀ ਹਰਿਮੰਦਰ …

Read More »