Wednesday, June 18, 2025
Breaking News

ਪੰਜਾਬ

ਲੋਕਾਂ ਨੂੰ ਡੇਂਗੂ  ਦੇ ਪ੍ਰਤੀ ਕੀਤਾ ਜਾਗਰੂਕ

ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਦਿਸ਼ਾਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਸੀਨੀਅਰ ਮੇਡੀਕਲ ਅਧਿਕਾਰੀ ਡਾ .  ਬਲਜੀਤ ਸਿੰਘ  ਦੀ ਅਗਵਾਈ ਵਿੱਚ ਢਾਣੀ ਰੇਸ਼ਮ ਸਿੰਘ  ਅਤੇ ਹੌਜ ਖਾਸ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ਜਿੱਥੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੁਆਰਾ ਆਏ ਹੋਏ ਬੀਈਈ ਮਨਬੀਰ ਸਿੰਘ  ਨੇ ਕੈਂਪ ਵਿੱਚ ਸ਼ਾਮਿਲ ਪਿੰਡ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਡੇਂਗੂ …

Read More »

ਵਿਕਾਸ ਮਹੇਂਦਰੂ ਖਤਰੀ  ਸਭਾ ਪੰਜਾਬ  ਦੇ ਕਾਰਜਕਾਰੀ ਮੈਂਬਰ ਨਿਯੁੱਕਤ

ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) – ਫਾਜਿਲਕਾ ਵਾਸੀ ਵਿਕਾਸ ਮਹੇਂਦਰੂ ਨੂੰ ਖਤਰੀ ਸਭਾ ਪੰਜਾਬ ਦੀ ਕਾਰਜਕਾਰਿਣੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।  ਸ਼੍ਰੀ ਮਹੇਂਦਰੂ ਦੀ ਨਿਉਕਤੀ ਖਤਰੀ  ਸਭਾ ਪੰਜਾਬ  ਦੇ ਸੀਨੀਅਰ ਉਪ-ਪ੍ਰਧਾਨ ਸੁਦਰਸ਼ਨ ਬਹਿਲ  ਨੇ ਰਾਜਸੀ ਪ੍ਰਧਾਨ ਦੀ ਸਹਮਤੀ ਨਾਲ ਕੀਤੀ ਹੈ ।  ਸ਼੍ਰੀ ਮਹੇਂਦਰੂ ਇਸਤੋਂ ਪਹਿਲਾਂ ਸ਼੍ਰੀ ਦੁਰਗਾ ਕੇਂਟਰ ਯੂਨੀਅਨ ਫਾਜਿਲਕਾ,  ਟਰਾਂਸਪੋਰਟ  ਐਸੋਸਿਏਸ਼ਨ ਫਾਜਿਲਕਾ  ਦੇ ਪ੍ਰਧਾਨ ਅਤੇ ਭਾਜਪਾ  ਦੇ …

Read More »

ਖੁਦੀ ਕੋ ਕਰ ਬੁਲੰਦ ਇਤਨਾ ਕੇ, ਹਰ ਤਹਿਜੀਬ ਸੇ ਪਹਿਲੇ….

ਸਰੀਰਕ ਪੱਖ ਤੋਂ ਅਪਾਹਜ ਗੁਰਮੀਤ ਸਿੰਘ ਬਣ ਰਿਹਾ ਲੋਕਾਂ ਦਾ ਸਹਾਰਾ ਫਾਜਿਲਕਾ, 8  ਜੁਲਾਈ (ਵਿਨੀਤ ਅਰੋੜਾ) –  ਸਮਾਜ ਸੇਵਾ ਦੇ ਕੰਮਾਂ ਵਿਚ ਚੰਗੀ ਸੋਚ ਨੂੰ ਪ੍ਰਣਾਏ ਲੋਕ ਬਹੁਤ ਕੁਝ ਚੰਗਾ ਕਰ ਰਹੇ ਹਨ। ਇਸ ਤਰ੍ਹਾਂ ਦੀ ਸੋਚ ਵਿਚ ਅੱਗੇ ਵੱਧ ਰਿਹਾ ਪਿੰਡ ਹੌਜ ਗੰਧੜ ਦਾ ਸਮਾਜ ਸੇਵੀ ਬਾਬਾ ਗੁਰਮੀਤ ਸਿੰਘ ਬੇਸ਼ੱਕ ਇੱਕ ਆਮ ਇਨਸ਼ਾਨ ਘੱਟ ਪੜ੍ਹਿਆ, ਸਰੀਰਕ ਪੱਖੋ ਅਪਾਹਿਜ, ਆਰਥਿਕ ਤੰਗੀ …

Read More »

ਲਾਇੰਸ ਕਲੱਬ ਵਿਸ਼ਾਲ ਨੇ ਸਕੂਲ ਨੂੰ ਦਿੱਤੀਆਂ ਪਾਣੀ ਦੀ ਟੈਂਕੀਆਂ

ਫਾਜਿਲਕਾ, 8 ਜੁਲਾਈ (ਵਿਨੀਤ ਅਰੋੜਾ) – ਅੰਤਰਾਸ਼ਟਰੀ ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰੀ ਸੀਨੀਅਰ ਸੈਕੇਂਡਰੀ ਮਾਡਲ ਸਕੂਲ ਨੇ ਬੱਚਿਆਂ ਨੂੰ ਪੀਣ ਦਾ ਪਾਣੀ ਇਕੱਠੇ ਕਰਣ ਲਈ ਟੈਂਕੀਆਂ ਉਪਲੱਬਧ ਕਰਵਾਈਆਂ ।ਕਲੱਬ  ਦੇ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ  ਦੀ ਅਗਵਾਈ ਵਿੱਚ ਹੋਏ ਇੱਕ ਸਾਦੇ ਸਮਾਰੋਹ ਵਿੱਚ ਇਸਦਾ ਉਦਘਾਟਨ ਸਕੂਲ  ਦੇ ਪ੍ਰਿੰਸੀਪਲ ਸ਼੍ਰੀ …

Read More »

ਚੀਫ਼ ਖ਼ਾਲਸਾ ਦੀਵਾਨ ਵੱਲੋਂ ਅਲੌਕਿਕ ਕੀਰਤਨ ਦਰਬਾਰ ਦੀਆਂ ਤਿਆਰੀਆਂ ਸਬੰਧੀ ਮੀਟਿੰਗ 

ਅੰਮ੍ਰਿਤਸਰ,  8  ਜੁਲਾਈ (ਜਗਦੀਪ ਸਿੰਘ ਸੱਗੂ)-  ਸਿੱਖ ਜਗਤ ਦੀ ਪ੍ਰਮੁੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ 27  ਜੁਲਾਈ 2014 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ । ਇਸ ਦਿਨ ਦੀਵਾਨ ਦੇ ਪ੍ਰਮੁੱਖ ਸਕੂਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ …

Read More »

ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਡੀ. ਸੀ. ਨੂੰ ਮੰਗ ਪੱਤਰ ਦਿੱਤਾ ਅੰਮ੍ਰਿਤਸਰ,  8 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਸਿਰਸਾ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸਿੱਖਾਂ ਨੂੰ ਵੰਡਣ ਦੀਆਂ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਵਿਰੁੱਧ ਸੰਗਤਾਂ ਨੂੰ ਜਾਗਰੂਕ ਕੀਤਾ।ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ …

Read More »

ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

ਜੰਡਿਆਲਾ ਗੁਰੂ, 8  ਜੁਲਾਈ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ਦੇ ਵਾਰਡ ਨੰਬਰ 6 ਵਿੱਚ ਨਲਕੇ ਵਾਲੀ ਗਲੀ ਦੇ ਨਜਦੀਕ ਕਾਫ਼ੀ ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਾਣੀ ਦੀ ਸਪਲਾਈ ਬੰਦ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਪੈਰਾ ਲੀਗਲ ਵਲੰਟੀਅਰਜ਼ ਨੂੰ ਟ੍ਰੇਨਿੰਗ ਖ਼ਤਮ – ਸ਼ਨਾਖਤੀ ਕਾਰਡ ਜਾਰੀ  

ਬਠਿੰਡਾ, 8  ਜੁਲਾਈ (ਜਸਵਿੰਦਰ ਸਿੰਘ ਜੱਸੀ)-  ਨੈਸ਼ਨਲ ਪਲਾਨ ਐਕਸ਼ਨ ਅਨੁਸਾਰ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਪੈਰਾ ਲੀਗਲ ਵਲੰਟੀਅਰਜ਼ ਬਣਨ ਵਾਸਤੇ ਜੋ ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਵਿਚੋਂ 23   ਪੈਰਾ ਲੀਗਲ ਵਲੰਟੀਅਰਜ਼ ਨੂੰ ਸਲੈਕਟ ਕਰਕੇ ਮਿਤੀ 7.7.2014 ਅਤੇ 8.7.2014 ਦੋ ਦਿਨਾਂ ਦੀ ਟ੍ਰੇਨਿੰਗ …

Read More »

ਜ਼ਿਲ੍ਹਾ ਪ੍ਰੀਸ਼ਦ ਦੇ ਸਕੂਲ ਮੁੱਖੀਆਂ ਦਾ ਇੱਕ ਰੋਜ਼ਾ ਸੈਮੀਨਾਰ ਹੋਇਆ ਸੰਪੰਨ

ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ)- ਜ਼ਿਲਾ੍ਹ ਪ੍ਰੀਸ਼ਦ ਬਠਿੰਡਾ ਦੇ ਅੰਤਰਗਤ ਚਲਦੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਸੋਨਾਲੀ ਗਿਰਿ ਦੇ ਨਿਰਦੇਸ਼ਾ ਹੇਠ ਡੀ ਈ ਓ ਜ਼ਿਲ੍ਹਾ ਪ੍ਰੀਸ਼ਦ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਲ਼੍ਹੇ ਦੇ ਵੱਖ ਵੱਖ ਬਲਾਕਾਂ ਨਾਲ ਸਬੰਧਿਤ ਸਕੂਲ ਮੁਖੀਆਂ ਦੇ ਇੱਕ ਦਿਨਾਂ ਸੈਮੀਨਾਰ ਦੇ ਦੂਸਰੇ ਪੜਾਅ ਵਿੱਚ ਬਲਾਕ ਸੰਗਤ …

Read More »

ਬਠਿੰਡਾ ਦੇ ਪੰਜ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਕੌਮੀ ਪੁਰਸਕਾਰ ਵਿਜੇਤਾ 53 ਬੱਚਿਆਂ ਦਾ ਏ. ਡੀ. ਸੀ ਵਲੋਂ ਸਨਮਾਨ

ਬਠਿੰਡਾ, 8  ਜੁਲਾਈ (ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹੇ ਦੇ ਵੱਖ ਵੱਖ ਪੰਜ ਪਾ੍ਰਇਮਰੀ ਸਕੂਲਾਂ ਦੇ ਕੌਮੀ ਅਵਾਰਡ ਵਿਜੇਤਾ ਬਣੇ ਕੁੱਲ ੫੩ ਬੱਚਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਬਠਿੰਡਾ ਸ਼੍ਰੀਮਤੀ ਸੋਨਾਲੀ ਗਿਰੀ ਨੇ ਜ਼ਿਲ੍ਹਾ ਪ੍ਰੀਸ਼ਦ ਵਿਖੇ ਅਧਿਆਪਕਾਂ ਦੇ ਸੈਮੀਨਾਰ ਮੌਕੇ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਮਲਕਾਣਾ ਦੇ ਰਣਜੀਤ ਸਿੰਘ ਬਰਾੜ ਦੀ ਅਗਵਾਈ ਹੇਠ 6 ਬੱਚਿਆਂ, ਲਾਲੇਆਣਾ ਦੇ ਬੂਟਾ ਸਿੰਘ ਦੀ ਅਗਵਾਈ ਵਿੱਚ 12  ਬੱਚਿਆਂ ਅਤੇ ਜ਼ਿਲ੍ਹਾ ਪੀ੍ਰਸ਼ਦ …

Read More »