ਤਸਵੀਰ ਅਵਤਾਰ ਸਿੰਘ ਕੈਂਥ ਬਠਿੰਡਾ, 30 ਜੂਨ (ਜਸਵਿੰਦਰ ਸਿੰਘ ਜੱਸੀ)- ਸਥਾਨਕ ਭਾਈ ਮਤੀ ਦਾਸ ਨਗਰ ਵਿਖੇ ਰਾਤ ਸਮੇਂ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਪਾਈ ਜਾ ਰਹੀ ਹਾਈਪਾਵਰ ਬਿਜਲੀ ਤਾਰ ਉਸਦੇ ਹੇਠਾਂ ਲੰਘ ਰਹੀਆਂ 66 ਕੇ ਵੀ ਤਾਰਾਂ ਤੇ ਡਿੱਗਣ ਨਾਲ ਕਰੀਬ ਦਸ ਘਰ ਮੌਤ ਦੇ ਮੂੰਹ ਵਿੱਚੋਂ ਹੀ ਬਚੇ, ਮੁਹੱਲਾ ਨਿਵਾਸੀ ਲੰਬੇਂ ਸਮੇਂ ਤੋਂ ਇਹ ਲਾਈਨ ਅਬਾਦੀ ਤੋਂ ਬਾਹਰ …
Read More »ਪੰਜਾਬ
ਹਿੰਦੂ ਸਿੱਖ ਵੈਲਫੇਅਰ ਸੋਸਾਇਟੀ ਵਲੋਂ ਮਾਂ ਚਿੰਤਪੂਰਨੀ ਤੇ ਡੇਰਾ ਬਾਬਾ ਵਡਭਾਗ ਸਿੰਘ ਦੇ ਦਰਸ਼ਨਾਂ ਲਈ 31ਵਾਂ ਜਥਾ ਰਵਾਨਾ
ਅੰਮ੍ਰਿਤਸਰ, 30 ਜੂਨ ( ਸਾਜਨ/ਸੁਖਬੀਰ)- ਸਥਾਨਕ ਚੀਲ ਮੰਡੀ ਸਥਿਤ ਗੱਲੀ ਡੱਬਕਰਾਂ ਵਿਖੇ ਹਿੰਦੂ ਸਿੱਖ ਵੈਲਫੇਅਰ ਸੋਸਾਇਟੀ ਵਲੋਂ ਮਾਂ ਚਿੰਤਪੂਰਨੀ ਅਤੇ ਡੇਰਾ ਬਾਬਾ ਵੜਬਾਗ ਸਿੰਘ ਦੇ ਦਰਸ਼ਨਾਂ ਲਈ ਜਤਿੰਦਰ ਸੋਨੀਆਂ ਦੀ ਅਗਵਾਈ ਵਿੱਚ ਹਰ ਮਹੀਨੇ ਦੀ ਤਰਾਂ 70 ਦੇ ਕਰੀਬ ਸ਼ਰਧਾਲੂਆਂ ਦੀ 31ਵੀਂ ਯਾਤਰਾ ਦਾ ਜਥਾ ਸਵੇਰੇ 7-00 ਵਜੇ ਮਾਂ ਚਿੰਤਪੂਰਨੀ ਦੇ ਜੈਕਾਰੀਆਂ ਦੇ ਨਾਲ ਰਵਾਨਾ ਹੋਇਆ।ਜਿਸ ਵਿੱਚ ਵਿਸ਼ੇਸ਼ ਤੋਰ ਭੀਮਸੈਨ …
Read More »ਤੁਗਲਕ ਦੀ ਸਫ਼ਲ ਪੇਸ਼ਕਾਰੀ ਨੇ ਕੀਲੇ ਦਰਸ਼ਕ
ਅੰਮ੍ਰਿਤਸਰ, 30 ਜੂਨ (ਦੀਪ ਦਵਿੰਦਰ)- ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਹਿਯੋਗ ਨਾਲ ਆਯੋਜਿਤ ਥੀਏਟਰ ਵਰਕਸ਼ਾਪ ਦੌਰਾਨ ਤਿਆਰ ਕੀਤੇ ਨਾਟਕ ਮੇਲੇ ਦੇ ਪਹਿਲੇ ਦਿਨ ਹਿੰਦੁਸਤਾਨ ਦੇ ਨਾਮਵਰ ਨਾਟਕਕਾਰ ਤੇ ਅਦਾਕਾਰ ਗਿਰੀਸ਼ ਕਰਨਾਡ ਦੇ ਲਿਖੇ ਨਾਟਕ ਦਾ ਮੰਚਣ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫ਼ਲਤਾ ਪੂਰਵਕ ਕੀਤਾ ਗਿਆ। ਅੱਜ ਤੋਂ 60 ਸਾਲ ਪਹਿਲਾਂ ਲਿਖੇ ਨਾਟਕ ਵਿੱਚ ਮੁਹੰਮਦ-ਬਿਨ-ਤੁਗਲਕ …
Read More »ਦੀਪ ਦਵਿੰਦਰ ਸਿੰਘ ਲੜਨਗੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ
ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) – ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਨਵੀਂ ਟੀਮ ‘ਚ ਕਹਾਣੀਕਾਰ ਦੀਪ ਦਵਿੰਦਰ ਸਿੰਘ ਸਾਂਝੇ ਪ੍ਰਗਤੀਸ਼ੀਲ ਮੋਰਚੇ ਦੇ ਪੈਨਲ ‘ਚ ਮੀਤ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਹਨ। ਕੇਂਦਰੀ ਸਭਾ ਦੀ 13 ਜੁਲਾਈ ਐਤਵਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਇਸ ਚੋਣ ਵਿੱਚ ਇਸੇ ਪੈਨਲ …
Read More »ਇਰਾਕ ‘ਚ ਫਸੇ ਨੌਜਵਾਨਾਂ ਦੇ ਹਰੇਕ ਪਰਿਵਾਰ ਨੂੰ ਦਿੱਲੀ ਤੇ ਸ਼੍ਰੋਮਣੀ ਕਮੇਟੀ ਦੇਵੇਗੀ 60-60 ਹਜ਼ਾਰ ਸਹਾਇਤਾ
ਤਲਬੀਰ ਗਿੱਲ ਅਤੇ ਐਡਵੋਕੇਟ ਸਿਆਲਕਾ ਦਾ ਵੱਡਾ ਉਪਰਾਲਾ- ਪ੍ਰੋ: ਸਰਚਾਂਦ ਸਿੰਘ ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ)- ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾ ਦੇ ਪਰਿਵਾਰਕ ਮੈਂਬਰਾਂ ਨੂੰ ਦਰਪੇਸ਼ ਮਾਲੀ ਔਕੜਾਂ ਨੂੰ ਮੱਦੇਨਜ਼ਰ ਰੱਖਦਿਆਂ ਕਲ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀ ਤਰਫ਼ੋਂ ਹਰੇਕ ਪਰਿਵਾਰ ਨੂੰ 60000ਰੁਪੈ ਸਹਾਇਤਾ ਰਾਸ਼ੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਜਾਣਕਾਰੀ …
Read More »ਚੌਕ ਬਾਬਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਦੁਕਾਨਾਂ ਦਾ ਕਬਜਾ ਲੈਣ ਮੌਕੇ ਲੜਾਈ- ਤਲਵਾਰਾਂ ਚੱਲੀਆਂ ਕਈ ਜਖਮੀ
ਅੰਮ੍ਰਿਤਸਰ 30 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਂਕ ਬਾਬਾ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੁਆਰਾ ਚੱਲ ਰਹੀ ਸਰਾਂ ਦੀ ਕਾਰ ਸੇਵਾ ਦੌਰਾਨ ਦੁਕਾਨਾਂ ਦੇ ਲਏ ਜਾ ਰਹੇ ਕਬਜੇ ਸਮੇ ਦੁਕਾਨਦਾਰਾਂ ਵਲੋਂ ਹੋਏ ਵਿਰੋਧ ਕਾਰਣ ਸ਼੍ਰੌਮਣੀ ਕਮੇਟੀ ਮੁਲਾਜਮਾਂ ਸਮੇਤ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ …
Read More »ਵਿਰਸਾ ਵਿਹਾਰ ‘ਚ 8ਵਾਂ ਪੰਜਾਬੀ ਰੰਗਮੰਚ ਉਤਸਵ ਅੱਜ ਤੋਂ
ਅੰਮ੍ਰਿਤਸਰ, 29 ਜੂਨ (ਦੀਪ ਦਵਿੰਦਰ)- ਮੰਚ ਰੰਗਮੰਚ ਅੰਮ੍ਰਿਤਸਰ, ਵਿਰਸਾ ਵਿਹਾਰ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਵੱਲੋਂ ਲਗਾਈ 14 ਵੀਂ ਥੀਏਟਰ ਵਰਕਸ਼ਾਪ ਵਿਚ ਪੂਰੇ ਪੰਜਾਬ ਭਰ ਚੋਂ ਆਏ ਵਿਦਿਆਰਥੀਆਂ ਤੇ ਸਥਾਨਕ ਨਾਮੀਂ ਰੰਗਕਰਮੀਆਂ ਵੱਲੋਂ ਇਕ ਮਹੀਨੇ ਦੀ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਏ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਹ ਪੰਜਾਬੀ ਰੰਗਮੰਚ ਉਤਸਵ 30 ਜੂਨ ਤੋਂ ਲੈ …
Read More »ਸ਼੍ਰੋਮਣੀ ਕਮੇਟੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ
ਅੰਮ੍ਰਿਤਸਰ, 29 ਜੂਨ (ਗੁਰਪ੍ਰੀਤ ਸਿੰਘ) – ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਂਬਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੀ ੧੭੫ ਵੀਂ ਸਲਾਨਾ ਯਾਦ ਮਨਾਈ ਗਈ। ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਪਰਸੋਂਂ ਤੋਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ …
Read More »