ਚਾਨਣ ਲਈ ਚਾਨਣ ਹਾਂ ਹਨੇਰਿਆਂ ਲਈ ਘੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਨਜ਼ਰ ਅੰਦਾਜ਼ ਕਰਦੇ ਹਾਂ ਟਲਜੇਂ ਤਾਂ ਚੰਗਾ। ਪਾਉਣਾ ‘ਤੇ ਆਉਂਦਾ ਏ ਸਾਨੂੰ ਵੀ ਪੰਗਾ। ਚੰਗਿਆਂ ਲਈ ਚੰਗੇ ਹਾਂ ਭੈੜਿਆਂ ਲਈ ਧੁੱਪ ਹਾਂ। ਮੂਰਖ ਨਹੀਂ ਹਾਂ, ਵੈਸੇ ਹੀ ਚੁੱਪ ਹਾਂ। ਭੀੜ ‘ਚ ਵੜ ਕੇ ਕਦੇ ਮਾਰਦੇ ਨਹੀਂ ਮੋਢੇ। ਨਜਾਇਜ਼ ਕੋਈ ਅੜਾਵੇ ਠਿੱਬੀ ਭੰਨ ਦਈਏ ਗੋਡੇ। ਰਗ …
Read More »ਸਾਹਿਤ ਤੇ ਸੱਭਿਆਚਾਰ
ਰੁੱਖ਼ ਲਾਓ
ਜ਼ਿੰਦਗ਼ੀ ਦਾ ਜੇ ਲੈਣਾ ਸੁੱਖ। ਆਉ ਮਿਲ ਕੇ, ਲਾਈਏ ਰੁੱਖ਼। ਰੁੱਖ਼ਾਂ ਦੇ ਸਾਹ ਤੇ ਸਾਡੇ ਸਾਹ ਕਦੇ ਵੀ ਹੁੰਦੇ ਨਹੀਂ ਬੇਮੁੱਖ਼। ਰੁੱਖ਼ਾਂ ਨੂੰ ਵੀ ਲੋੜ ਹੈ ਸਾਡੀ ਇੱਕੋ ਜਿਹੀ ਦੋਵਾਂ ਦੀ ਭੁੱਖ। ਸਾਡੇ ਸਾਹਾਂ ਦੇ ਰਖਵਾਲੇ ਸਾਂਝੇ ਸਾਡੇ ਸੁੱਖ਼ ਤੇ ਦੁੱਖ। ਪਿੱਪਲ-ਬੋਹੜ ਬੜੇ ਪਵਿਤਰ ਉਮਰਾਂ ਦੇ ਨਾਲ ਜਾਂਦੇ ਝੁਕ। ਤਪਸ਼ ਬੜੀ ਹੈ ਧਰਤੀ ਉੱਤੇ ਪਰ! ਰੁੱਖ਼ਾਂ ਦੀ ਛਾਂ ਪ੍ਰਮੁੱਖ। ਭਵਿੱਖ …
Read More »ਰੋਮਾਂਸ, ਇਮੋਸ਼ਨ ਤੇ ਸ਼ਰਾਰਤਾਂ ਭਰਪੂਰ ਫ਼ਿਲਮ ‘ਸ਼ੱਕਰਪਾਰੇ’
ਮੌਜ਼ੂਦਾ ਦੌਰ ਦੇ ਸਿਨਮੇ ਵਿੱਚ ਨਿੱਤ ਦਿਨ ਬਦਲਾਅ ਨਜ਼ਰ ਆ ਰਿਹਾ ਹੈ।ਨਵੇਂ ਵਿਸ਼ਿਆਂ ਦੇ ਨਾਲ-ਨਾਲ ਨਵੇਂ ਖੂਬਸੂਰਤ ਕਲਾਵਾਨ ਚਿਹਰੇ ਪੰਜਾਬੀ ਪਰਦੇ ਦਾ ਸਿੰਗਾਰ ਬਣਨ ਜਾ ਰਹੇ ਹਨ।ਅਜਿਹੀ ਹੀ ਨਵੇਂ ਵਿਸ਼ੇ ਦੀ ਫਿਲਮ ਹੈ ‘ਸ਼ੱਕਰਪਾਰੇ’ ਜੋ ਬਹੁਤ ਜਲਦ ਪੰਜਾਬੀ ਦਰਸ਼ਕਾਂ ਦਾ ਮਨੋਰੰਜ਼ਨ ਕਰਨ ਆ ਰਹੀ ਹੈ।ਇਸ ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਜਾਰੀ ਕੀਤਾ ਗਿਆ ਹੈ।ਜਿਸ …
Read More »ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ
ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸੱਧਰਾਂ। ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ। ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ, ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ। ਕਿੱਥੇ ਗਈਆਂ ਸਾਂਝਾਂ ‘ਤੇ ਮੁਹੱਬਤਾਂ ਪੁਰਾਣੀਆਂ। ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ। ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ। ਤੀਆਂ ਤ੍ਰਿੰਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ। ਵਿਰਸਾ ਭੁੱਲ ਕੇ …
Read More »ਗੁੱਝੇ ਭੇਦ
ਦੁਨੀਆਂ ਵਾਂਗ ਸਮੁੰਦਰ ਦੇ, ਇਹਦੇ ਭੇਦ ਗੁੱਝੇ ਹੀ ਰਹਿਣੇ ਨੇ ਕੋਈ ਚੰਗਾ ਤੇ ਕੋਈ ਮੰਦਾ ਏ ਇਹ ਫ਼ਰਕ ਸਦਾ ਹੀ ਰਹਿਣੇ ਨੇ। ਕਿਧਰੇ ਕੋਈ ਪਰਉਪਕਾਰੀ ਏ ਕਈ ਜਾਲਮ ਬੜੇ ਟੁੱਟ-ਪੈਣੇ ਨੇ ਭਾਵੇਂ ਚੜ੍ ਜਾ ਕਿਤੇ ਪਹਾੜਾਂ ਤੇ ਕਈ ਮੰਦੇ ਕੋਲ ਆ ਬਹਿਣੇ ਨੇ। ਨਾ ਕਿਸਮਤ ਦਾ ਕੋਈ ਝਗੜਾ ਏ ਸ਼ੁੱਭ ਕਰਮ ਬੀਜ਼ਣੇ ਪੈਣੇ ਨੇ ਜ਼ਿੰਦਗੀ ਦੀ ਖੇਡ ਅਨੋਖੀ ਏ ਕਈ …
Read More »ਢਾਈ ਦਰਿਆ
ਵੰਡਿਆ ਜਦੋਂ ਪੰਜਾਬ ਨੂੰ, ਰਹਿ ਗਏ ਢਾਈ ਦਰਿਆ। ਜੋ ਨਿੱਤ ਬੇੜੀ ਸੀ ਪਾਂਵਦੇ, ਉਹ ਕਿੱਥੇ ਗਏ ਮਲਾਹ। ਦੋ ਕੰਢ੍ਹੇ ਭਰੀਆਂ ਬੇੜੀਆਂ, ਪਨਾਹੀਆਂ ਭਰਿਆ ਪੂਰ। ਅੱਧ ਵਿਚ ਹੁੰਦੇ ਮੇਲ ਸੀ, ਦਰਿਆ ਦਾ ਕੰਢ੍ਹਾ ਦੂਰ। ਰਾਵੀ ਦੀ ਹਿੱਕ ਚੀਰ ਕੇ, ਉਹਦੇ ਟੋਟੇ ਕੀਤੇ ਦੋ। ਕਾਲੀਆਂ ਰਾਤਾਂ ਵੇਖ ਕੇ, ਮੇਰੇ ਦਿਲ ਨੂੰ ਪੈਂਦੇ ਡੋਅ। ਪਾਣੀ ਤੇ ਲੀਕਾਂ ਪੈ ਗਈਆਂ ਸਭ ਦੀ ਮੁੱਠ ਵਿਚ …
Read More »ਪਾਣੀ
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ ਹੌਲੀ ਹੌਲੀ ਕਰਕੇ ਮੁੱਕ ਜਾਊ ਕਹਾਣੀ ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉਡ ਜਾਣੀ ਨਿੰਮਾਂ, ਬੋਹੜਾਂ ਤੇ ਪਿੱਪਲਾਂ ਦੀ ਹੋਈ ਗੱਲ ਪੁਰਾਣੀ ਪਿੰਡਾਂ ਦੀਆਂ ਸੱਥਾਂ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ ਪਿੱਪਲੀਂ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ ਚਰਖੇ …
Read More »ਸੱਚ
ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। ਉਹ ਤਾਂ ਬਾਹਲਾ ਤੜਫੇ ਯਾਰੋ ਜਿਸ ਨੂੰ ਸੱਚ ਤੋਂ ਰਾੜ੍ਹਾ ਲਗਦਾ। ਸੱਚ ਕਹਿੰਦਾ ਮੈਂ ਮੌਤ ਵਿਆਹੂੰ ਇਹ ਵੀ ਅੜ੍ਹਬੀ ਲਾੜਾ …
Read More »ਇਹ ਅਸੂਲ ਅਜ਼ੀਜ਼ ਹੈ
ਨਿਰੰਤਰਤਾ ਜ਼ਿੰਦਗੀ ਦੇ ਲਗਭਗ ਹਰ ਪਹਿਲੂ ਵਿੱਚ ਵਿਚਰ ਰਿਹਾ ਇੱਕ ਅਸੂਲ ਹੈ।ਜੁੜਨਾ ਸੌਖਾ ਪਰ ਜੁੜੇ ਰਹਿਣਾ ਬਹੁਤ ਔਖਾ ਹੁੰਦਾ ਹੈ।ਸਿਰਫ਼ ਖਿ਼ਆਲਾਂ ਨਾਲ਼ ਕਦੇ ਵੀ ਤੁਸੀਂ ਜਿੱਤ ਨਹੀਂ ਹਾਸਿਲ ਕਰ ਸਕਦੇ।ਇੱਕ ਨਿਰੰਤਰਤਾ ਬਣਾਈ ਰੱਖਣੀ ਪੈਂਦੀ ਹੈ ਜਿਵੇਂ ਪਾਣੀ ਦਿੰਦੇ ਰਹੋ ਤਾਂ ਰੁੱਖ ਖਿੜਿਆ ਰਵੇਗਾ।ਭਾਵੇਂ ਤੁਹਾਡੇ ਸੁਪਨੇ ਨੇ ਭਾਵੇਂ ਰਿਸ਼਼ਤੇ ਨੇ ਭਾਵੇਂ ਰੱਬ ਸਿਰਫ਼ ਕਹਿਣ ਜਾਂ …
Read More »ਇਤਿਹਾਸਕ ਪਿੰਡ ਚੀਚਾ
ਚੀਚਾ ਪਿੰਡ ਅੰਮ੍ਰਿਤਸਰ ਤੋਂ ਲਗਭਗ 15 ਕਿਲੋਮੀਟਰ ਦੂਰ ਹੈ।ਇਹ ਪਿੰਡ ਭਕਨੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਦੱਖਣ ਵੱਲ ਹੈ, ਜੋ ਬਹੁਤ ਪੁਰਾਣਾ ਤੇ ਵੱਡਾ ਪਿੰਡ ਹੈ।ਇਸ ਦੇ ਨਾਂ ਬਾਰੇ ਪਿਤਾ ਪੁਰਖੀ ਕੁਰਸੀਨਾਮੇ ਦੇ ਡੂੰਘੇ ਅਧਿਐਨ ਉਪਰੰਤ ਇਹ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਜਿਸ ਦਾ ਨਾਂ ਚੀਚਾ ਸੀ।ਉਸ ਦੇ ਨਾਂ ‘ਤੇ ਹੀ ਇਸ …
Read More »