Sunday, May 19, 2024

Daily Archives: April 13, 2019

ਗੁ. ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿਖੇ ਖਾਲਸਾ ਸਾਜਣਾ ਦਿਵਸ ਮਨਾਉਣ ਲਈ ਜਥਾ ਰਵਾਨਾ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 839 ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ’ਚ ਰਵਾਨਾ ਕੀਤਾ ਗਿਆ।ਕਮੇਟੀ ਵੱਲੋਂ ਪਾਕਿਸਤਾਨ ਭੇਜੇ ਗਏ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖ਼ਾਲਸਾ ਕਰ ਰਹੇ ਹਨ, ਜਦਕਿ ਉਪ ਲੀਡਰ ਵਜੋਂ ਬੀਬੀ ਨਰਿੰਦਰ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ.ਸੈ.ਪਬਲਿਕ ਸਕੂਲ ਵਿਖੇ ਵਿਸਾਖੀ ਨੂੰ ਸਮਰਪਿਤ ਸੈਮੀਨਾਰ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਵਿਖੇ ਵਿਸਾਖੀ ਦੇ ਦਿਹਾੜੇ ਨਾਲ ਸੰਬੰਧਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਧਾਰਮਿਕ ਸਿੱਖਿਆ ਦੇ ਅਧਿਆਪਕ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਦਿਹਾੜੇ ਨਾਲ ਸੰਬੰਧਤ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਇਆ।ਉਹਨਾਂ ਨੇ 1699 ਈ: ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ …

Read More »

ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ।ਉਤਰੀ ਭਾਰਤ ਖਾਸ ਕਰਕੇ ਪੰਜਾਬ ਦਾ ਇਹ ਇੱਕ ਅਹਿਮ ਤਿਉਹਾਰ ਹੈ ਜਿਸ ਦੀ ਧਾਰਮਿਕ, ਇਤਿਹਾਸਕ ਤੇ ਸਮਾਜਿਕ ਮਹਤੱਤਾ ਹੈ।ਸਵੇਰ ਦੀ ਸਭਾ `ਚ ਵਿਦਿਆਰਥੀਆਂ ਵਲੋਂ ਵਿਸਾਖੀ ਤਿਉਹਾਰ ਨਾਲ ਸਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਜਿਸ ਦੌਰਾਨ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਕਲਾ ਪ੍ਰਤੀਯੋਗਤਾ `ਚ ਜੇਤੂ ਜਿੱਤਿਆ ਨਕਦ ਇਨਾਮ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ 31 ਮਾਰਚ ਨੂੰ ਰਾਜ ਪੱਧਰ `ਤੇ ਆਯੋਜਿਤ ਪ੍ਰਤੀਯੋਗਤਾ `ਚ ਡੀ.ਏ.ਵੀ ਇੰਨਰਨੈਸ਼ਨਲ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਆਨਿਆ ਬਜੋਰੀਆ ਨੇ ਬਿਹਤਰੀਨ ਕਲਾ ਸਦਕਾ `ਪੀਸ ਆਫ ਨੇਚਰ` ਵਿਸ਼ੇ ਲਈ ਦੂਸਰਾ ਪੁਰਸਕਾਰ ਹਾਸਲ ਕੀਤਾ ਹੈ।ਸਾਰੇ ਪ੍ਰਤੀਯੋਗੀਆਂ ਵਿਚ ਸਭ ਤੋਂ ਛੋਟੀ ਉਮਰ ਦੀ ਹੋਣਹਾਰ ਵਿਦਿਆਰਥਣ ਆਨਿਆ ਬਜੋਰੀਆ …

Read More »

ਸੋਨੂ ਸੋਹਲ ਦਾ ਯੂਥ ਅਕਾਲੀ ਦਲ ਜਾਂ ਮਜੀਠੀਆ ਨਾਲ ਕੋਈ ਸੰਬੰਧ ਨਹੀਂ – ਸਰਚਾਂਦ ਸਿੰਘ

ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਮਾਝੇ ਨਾਲ ਸੰਬੰਧਿਤ ਸੀਨੀਅਰ ਆਗੂਆਂ ਵਲੋਂ ਅੱਜ ਕਾਂਗਰਸ ਵਿਚ ਸ਼ਾਮਿਲ ਕੀਤੇ ਗਏ ਅਮਰਦੀਪ ਸਿੰਘ ਸੋਨੂੰ ਸੋਹਲ ਨਾਮੀ ਵਿਅਕਤੀ ਦਾ ਯੂਥ ਅਕਾਲੀ ਦਲ ਜਾਂ ਮਜੀਠੀਆ ਨਾਲ ਕੋਈ ਸੰਬੰਧ ਨਹੀਂ।ਮਜੀਠੀਆ ਦੇ ਦਫਤਰ ਤੋਂ ਜਾਰੀ ਬਿਆਨ ’ਚ ਪੋ੍ਰ.  ਸਰਚਾਂਦ ਸਿੰਘ ਨੇ ਕਿਹਾ ਹੈ ਕਿ ਮਾਝੇ ਦੇ ਯੂਥ ਅਕਾਲੀ ਦਲ ਦਾ ਜਥੇਬੰਦਕ …

Read More »

ਕਾਂਗਰਸ ਦੇ ਹੋਏ ਮਜੀਠੀਆ ਦੇ ਸਿਆਸੀ ਸਕੱਤਰ ਸੋਨੂੰ ਸੋਹਲ

ਬੁਲਾਰੀਆ ਨੇ ਬਣਾਇਆ ਆਪਣਾ ਸਿਆਸੀ ਸਕੱਤਰ ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਾ ਜਦ ਮਾਝੇ ਦੇ ਸੀਨੀਅਰ ਅਕਾਲੀ ਆਗੂ ਤੇ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਤੇ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਮਰਦੀਪ ਸਿੰਘ ਸੋਨੂੰ ਸੋਹਲ ਕਾਂਗਰਸ ਵਿੱਚ ਸ਼ਾਮਲ ਹੋ ਗਏ।ਪੰਜਾਬ ਦੇ …

Read More »

ਮਾਨਸਾ ਦੇ ਮੁੰਡੇ ਨੇ ਏਸ਼ੀਅਨ ਖੇਡਾਂ `ਚ ਜਿੱਤੇ 3 ਗੋਲਡ ਮੈਡਲ

ਭੀਖੀ/ਮਾਨਸਾ, 12 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਰੋਇੰਗ ਖੇਡਾਂ ਵਿੱਚ ਵਿਦੇਸ਼ਾਂ ਦੀ ਧਰਤੀ `ਤੇ ਗੋਲਡ ਮੈਡਲ ਜਿੱਤਣ ਵਾਲੇ ਅੰਤਰਰਾਸ਼ਟਰੀ ਖਿਡਾਰੀ  ਸਵਰਨ ਸਿੰਘ ਵਿਰਕ ਦੇ ਪਿੰਡ ਦਲੇਲ ਵਾਲਾ ਦੇ ਟਰੱਕਾਂ `ਤੇ ਕੰਡਕਟਰੀ ਕਰਨ ਵਾਲੇ ਅੱਠਵੀਂ ਪਾਸ ਇੱਕ ਨੌਜਵਾਨ ਸ਼ਗਨਦੀਪ ਸਿੰਘ ਨੇ ਬੈਂਕਾਕ ਵਿੱਚ 27 ਤੋਂ 31 ਮਾਰਚ ਤੱਕ ਹੋਈਆਂ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ 3 ਗੋਲਡ ਮੈਡਲ ਜਿੱਤੇ ਹਨ।ਉਸ …

Read More »

ਜਲ੍ਹਿਆਂ ਵਾਲਾ ਬਾਗ

            ਜੱਲਿਆਂ ਵਾਲੇ ਬਾਗ ਨੇ ਹੋਕਾ, ਦਿੱਤਾ ਆਣ ਜ਼ਮੀਰਾਂ ਦਾ ਡੁੱਲਿਆ ਜਿਸਦੀ ਮਿੱਟੀ ਉਤੇ, ਖੂਨ ਬਹਾਦਰ ਵੀਰਾਂ ਦਾ॥ ਚੇਤੇ ਵਿਚੋਂ ਕਿਵੇਂ ਭੁਲਾਵਾਂ, ਮੈਂ ਉਸ ਲਾਲ ਵਿਸਾਖੀ ਨੂੰ ਜਿਸਨੇ ਸੀ ਇਤਿਹਾਸ ਬਦਲਿਆ, ਕੌਮ ਦੀਆਂ ਤਕਦੀਰਾਂ ਦਾ॥ ਹੱਕਾਂ ਉੱਤੇ ਜਦ ਵੀ ਡਾਕੇ, ਹਾਕਮ ਆ ਕੇ ਮਾਰ ਗਿਆ ਰੰਗ ਹੋਰ ਵੀ ਗੂੜ੍ਹਾ ਹੋਇਆ, ਅਣਖ ਦੀਆਂ ਤਸਵੀਰਾਂ ਦਾ॥ ਜਲ੍ਹਿਆਂ …

Read More »