Friday, October 18, 2024

Monthly Archives: July 2023

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ

ਅੰਮ੍ਰਿਤਸਰ 16 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਪ੍ਰੀਤ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ ਭਾਈ ਸਰਵਣ ਸਿੰਘ …

Read More »

ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੀ ਮਾਸਿਕ ਮੀਟਿੰਗ ਹੋਈ

ਰਿਜ਼ਨ ਚੇਅਰਪਰਸਨ ਲਾਇਨ ਰਾਜਨ ਬਹਿਲ ਅਤੇ ਜ਼ੋਨ ਚੇਅਰਮੈਨ ਮਨਦੀਪ ਸਿੰਘ ਪੁੱਜੇ ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ) – ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ ਟੈਂਪਲ ਦੀ ਮਾਸਿਕ (ਮਹੀਨਾਵਾਰ) ਮੀਟਿੰਗ ਸਥਾਨਕ ਲਾਇਨਜ਼ ਭਵਨ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ‘ਚ ਲਾਇਨਜ਼ ਮੈਂਬਰ ਸ਼ਾਮਲ ਹੋਏ।ਮੀਟਿੰਗ ਦੀ ਕਾਰਵਾਈ ਪ੍ਰਧਾਨ ਲਾਇਨ ਮਨਦੀਪ ਸਿੰਘ ਨੇ ਸ਼ੁਰੂ ਕਰਵਾਈ, ਜਦਕਿ ਪ੍ਰਧਾਨਗੀ ਨਵੇਂ ਬਣੇ ਪ੍ਰਧਾਨ ਲਾਇਨ ਕੰਵਰਦੀਪ ਸਿੰਘ ਸਿੱਧੂ ਨੇ ਕੀਤੀ …

Read More »

ਜਨਮ ਦਿਨ ਮੁਬਾਰਕ – ਜਸ਼ਨ ਸਿੰਘ ਧਾਲੀਵਾਲ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਬਲਜੀਤ ਸਿੰਘ ਧਾਲੀਵਾਲ ਪਿਤਾ ਅਤੇ ਮਾਤਾ ਪੰਮੀ ਕੌਰ ਵਾਸੀ ਪਿੰਡ ਬਾਹਮਣੀ ਵਾਲਾ ਜਿਲ੍ਹਾ ਸੰਗਰੂਰ ਵਲੋਂ ਹੋਣਹਾਰ ਬੇਟੇ ਜਸ਼ਨ ਸਿੰਘ ਧਾਲੀਵਾਲ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

Read More »

ਨਾਰਾਇਣਗੜ੍ਹ ਡਰੇਨ ਤੇ ਬਣੀ ਪੁਲੀ ਨੂੰ 11 ਫੁੱਟ ਤੋਂ ਵਧਾ ਕੇ 23 ਫੁੱਟ ਕੀਤਾ ਜਾਵੇਗਾ ਚੋੜ੍ਹਾ – ਲੋਕ ਨਿਰਮਾਣ ਮੰਤਰੀ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਆਪੋ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਡਰੇਨਾਂ ਦੀ ਸਫਾਈ ਕਰਵਾਈ ਜਾ ਰਹੀ ਹੈ ਤਾਂ ਜੋ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਨਾਂ ਸਬਦਾਂ ਦਾ …

Read More »

ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਹੜ੍ਹ ਪੀੜਤ ਬੱਚਿਆਂ ਲਈ ਭੇਜੀਆਂ ਦਵਾਈਆਂ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਨੇ ਸਿਵਲ ਹਸਪਤਾਲ ਸੰਗਰੂਰ ਵਿਖੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਵਿਕਾਸ ਧੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੂਨਕ ਵਿਖੇ ਹੜ੍ਹ ਪ੍ਰਭਾਵਿਤ ਬੱਚਿਆਂ ਲਈ ਦਵਾਈਆਂ ਦਿੱਤੀਆਂ ਗਈਆਂ।ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਇੰਜ: ਸੁਖਮਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਪਿਛਲੇ ਦਿਨੀਂ ਲਾਇਨ ਚਮਨ ਸਿਦਾਨਾ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਤਾਇਨਾਤ ਡਿਪਟੀ ਮੈਡੀਕਲ ਕਮਿਸ਼ਨਰ ਦਾ …

Read More »

ਗੁ. ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਤੇ ਖਾਣ ਪੀਣ ਦਾ ਸਮਾਨ ਭੇਜਿਆ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਲੋਂ ਹੜ੍ਹ ਪੀੜਤਾਂ ਲਈ ਵੱਡੇ ਪੱਧਰ ‘ਤੇ ਦਵਾਈਆਂ ਅਤੇ ਖਾਣ ਪੀਣ ਦੇ ਸਮਾਨ ਦੀਆਂ ਗੱਡੀਆਂ ਦੇਵੀਗੜ੍ਹ, ਪਟਿਆਲਾ, ਮੂਣਕ ਅਤੇ ਖਨੌਰੀ ਆਦਿ ਸ਼ਹਿਰਾਂ ਨਾਲ ਲੱਗਦੇ ਵੱਖ-ਵੱੱਖ ਪਿੰਡਾਂ ਲਈ ਰਵਾਨਾ ਕੀਤੀਆਂ ਗਈਆਂ।ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਥੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਦੀ ਸੰਗਤ ਹਮੇਸ਼ਾਂ …

Read More »

ਸਲਾਈਟ ਦੇ ਨਵੇਂ ਡਾਇਰੈਕਟਰ ਪ੍ਰੋ. ਮਨੀ ਕਾਤ ਪਾਸਵਾਨ ਨੇ ਅਹੁੱਦਾ ਸੰਭਾਲਿਆ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਪ੍ਰੋਫੈਸਰ ਮਨੀ ਕਾਂਤ ਪਾਸਵਾਨ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਐਨ.ਆਈ.ਟੀ ਜਮਸ਼ੇਦਪੁਰ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਲੌਂਗੋਵਾਲ ਜਿਲ੍ਹਾ ਸੰਗਰੂਰ ਪੰਜਾਬ ਦਾ ਨਵਾਂ ਡਾਇਰੈਕਟਰ ਨਿਯੁੱਕਤ ਕੀਤਾ ਗਿਆ ਹੈ।ਪ੍ਰੋਫੈਸਰ ਪਾਸਵਾਨ ਐਨ.ਆਈ.ਟੀ ਜਮਸ਼ੇਦਪੁਰ ਵਿਖੇ ਡੀਨ (ਫੈਕਲਟੀ ਵੈਲਫੇਅਰ) ਦੇ ਅਹੁੱਦੇ ‘ਤੇ ਤਾਇਨਾਤ ਸਨ। ਪ੍ਰੋਫੈਸਰ ਮਣੀ ਕਾਂਤ ਪਾਸਵਾਨ ਨੇ ਅੱਜ 15 ਜੁਲਾਈ …

Read More »

ਅਧਾਰ ਪਬਲਿਕ ਸਕੂਲ ਬਡਰੁੱਖਾਂ ਦੇ ਬੱਚਿਆਂ ਨੇ ਮਾਣਿਆ ਪਿਕਨਿਕ ਦਾ ਅਨੰਦ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਆਧਾਰ ਪਬਲਿਕ ਸਕੂਲ ਬੱਡਰੁਖਾਂ ਵਲੋਂ ਨਰਸਰੀ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੀ ਪਿਕਨਿਕ ਕਰਵਾਈ ਗਈ।ਬੱਚਿਆਂ ਨੂੰ ਪਿਕਨਿਕ ਤੇ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ ਲਿਜਾਇਆ ਗਿਆ।ਬੱਚਿਆਂ ਨੇ ਆਕਰਸ਼ਕ ਝੂਲੇ, ਪੀਂਘਾਂ ਤੇ ਮਿੰਨੀ ਟਰੇਨ ਦਾ ਆਨੰਦ ਮਾਣਿਆ।ਬੱਚਿਆਂ ਲਈ ਬਹੁਤ ਹੀ ਦਿਲ ਖਿੱਚਵੀਆਂ ਰਾਈਡਾਂ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਟਰੰਪੋਲੀਨ, ਮੋਕੀਬਾਰਸ, ਹੋਰਸ ਰਾਇੰਡਗ, ਜੋ ਜੋ ਬਾਲ, ਮਿੱਕੀ ਮਾਊਸ …

Read More »

ਸੇਵਾ ਮੁਕਤੀ ‘ਤੇ ਡਾਇਰੈਕਟਰ ਡਾ. ਸੈਲੇਦਰ ਜੈਨ ਦਾ ਵਿਦਾਇਗੀ ਸਮਾਰੋਹ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ ਡਾਇਰੈਕਟਰ ਡਾਕਟਰ ਸੈਲੇਦਰ ਜੈਨ ਜੋ 2017 ਤੋਂ ਆਪਣੀਆ ਸੇਵਾਵਾ ਨਿਭਾਅ ਰਹੇ ਸਨ ਦੇ ਸਨਮਾਨ ਵਿੱਚ ਸਲਾਈਟ ਦੇ ਅਧਿਆਪਨ ਕਰਮਚਾਰੀਆਂ, ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਅਤੇ ਸਲਾਈਟ ਇੰਪਲਾਈਜ ਐਸੋਸੀਏਸ਼ਨ ਵਲੋਂ ਸਾਝੇ ਤੌਰ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਸਥਾਨਕ ਮੁੱਖ ਆਡੀਟੋਰੀਅਮ ਵਿਖੇ ਕੀਤਾ ਗਿਆ।ਡਾ. ਜੇ.ਐਸ ਢਿੱਲੋਂ, ਡਾਕਟਰ …

Read More »

ਖ਼ਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਪੌਦਾਕਰਨ ਮੁਹਿੰਮ

ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਕੈਂਪਸ ਨੂੰ ਵਾਤਾਵਰਣ ਪੱਖੀ ਅਤੇ ਹਰਿਆ-ਭਰਿਆ ਬਣਾਉਣ ਲਈ ਫਲਾਂ ਦੇ ਰੁੱਖ ਲਗਾਉਣ ਸਬੰਧੀ ਪੌਦਾਕਰਨ ਮੁਹਿੰਮ ਦਾ ਆਯੋਜਨ ਕੀਤਾ ਗਿਆ।ਕਾਲਜ ਡਾਇਰੈਕਟਰ ਡਾ: ਮੰਜੂ ਬਾਲਾ ਦੀ ਅਗਵਾਈ ਹੇਠ ਵੱਖ-ਵੱਖ ਕਿਸਮਾਂ ਦੇ 100 ਤੋਂ ਵਧੇਰੇ ਕਿੰਨੂ, ਜਾਮੁਨ, ਅੰਜੀਰ, ਨਿੰਬੂ, ਅੰਬ, ਨਾਸ਼ਪਾਤੀ ਅਤੇ ਅਮਰੂਦ ਦੇ ਨਵੇਂ ਬੂਟੇ ਕਾਲਜ …

Read More »