Friday, April 26, 2024

ਵਾਰਡ ਨੰਬਰ-6 ਵਿੱਚ ਨਵੇਂ ਟਿਊਬਵੈਲ ਦਾ ਸੁਨੀਲ ਜਾਖੜ ਨੇ ਕੀਤਾ ਉਦਘਾਟਨ

PPN2405201803ਪਠਾਨਕੋਟ, 24 ਮਈ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿੱਚ ਲੋਕਾਂ ਨੂੰ ਪਿਛਲੇ ਦਿਨ੍ਹਾਂ ਦੋਰਾਨ ਜੋ ਪਾਣੀ ਦੀ ਕਿੱਲਤ ਨਾਲ ਪ੍ਰੇਸਾਨ ਹੋਣਾ ਪੈ ਰਿਹਾ ਸੀ ਅਤੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਅੱਜ ਵਾਰਡ ਨੰਬਰ 6 ਵਿੱਚ ਨਵਾਂ ਲਗਾਇਆ ਗਿਆ ਟਿਊਬਵੈਲ ਚਲਾਇਆ ਗਿਆ ਹੈ ਅਤੇ ਆਉਂਣ ਵਾਲੇ 10 ਦਿਨ੍ਹਾਂ ਦੇ ਅੰਦਰ ਅੰਦਰ ਹੋਰ 8 ਟਿਊਬਵੈਲਾਂ ਤੇ ਪਾਣੀ ਦੀ ਨਿਰੰਤਰ ਸਪਲਾਈ ਸੁਰੂ ਕੀਤੀ ਜਾਵੇਗੀ।ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਵਾਰਡ ਨੰਬਰ 6 ਵਿਖੇ ਬਣਾਏ ਟਿਊਬਵੈਲ ਦਾ ਉਦਘਾਟਣ ਕਰਨ ਮਗਰੋ ਸੰਬੋਧਤ ਕਰਦਿਆਂ ਕੀਤਾ। ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਅਨਿਲ ਵਿੱਜ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਪਠਾਨਕੋਟ, ਕੌਂਸਲਰ ਪੰਨਾ ਲਾਲ ਭਾਟੀਆ, ਆਸੀਸ ਵਿੱਜ, ਕੌਂਸਲਰ ਹੈਪੀ, ਰਾਕੇਸ ਸਰਮਾ, ਲਾਡੀ, ਸਨੀ ਸਰਮਾ, ਰਾਕੇਸ ਕੁਮਾਰ, ਰਾਜਨ, ਸੁਨੀਲ, ਮਦਨ ਲਾਲ, ਅਤੇ ਹੋਰ ਪਾਰਟੀ ਦੇ ਉਘੇ ਕਾਰਜਕਰਤਾ ਵੀ ਹਾਜ਼ਰ ਸਨ।
ਜਾਖੜ ਨੇ ਸਭ ਤੋਂ ਪਹਿਲਾ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਸੰਬੋਧਨ ਦੋਰਾਨ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਦੀ ਹਰ ਇੱਕ ਸਮੱਸਿਆ ਨੂੰ ਹੱਲ ਕਰ ਰਹੀ ਹੈ।ਉਹ ਚਾਹੇ ਪੀਣ ਵਾਲੇ ਪਾਣੀ ਦੀ ਕਿੱਲਤ ਹੋਵੇ, ਬੰਦ ਪਿਆ ਸ ੀਵਰੇਜ ਹੋਵੇ ਜਾਂ ਫਿਰ ਕੋਈ ਹੋਰ ਸਮੱਸਿਆ ਹਰੇਕ ਸਮੱਸਿਆ ਨੂੰ ਹੱਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੋਰਾਨ ਖਾਨਪੁਰ ਵਿਖੇ 25 ਲੱਖ ਰੁਪਏ ਲਗਾ ਕੇ ਨਾਲੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਵਾਰਡਾਂ ਵਿੱਚ ਵੀ ਗਲੀਆਂ ਨਾਲੀਆਂ ਦਾ ਨਿਰਮਾਣ ਕਰੋੜਾਂ ਰੁਪਏ ਲਗਵਾ ਕੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਹੈ ਉਹ ਅਹਿਸਾਨ ਸਹਿਰ ਦੇ ਵਿਕਾਸ ਕਾਰਜ ਕਰਵਾ ਕੇ ਹੀ ਉਤਾਰਿਆ ਜਾ ਸਕਦਾ ਹੈ।
ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਠਾਨਕੋਟ ਸ੍ਰੀ ਸੁਨੀਲ ਜਾਖੜ ਦੇ ਉਪਰਾਲਿਆ ਸਦਕਾ ਪਠਾਨਕੋਟ ਵਿੱਚ 160 ਕਰੋੜ ਰੁਪਏ ਦੀ ਲਾਗਤ ਨਾਲ 22 ਟਿਊਬਵੈਲ, ਸੀਵਰੇਜ ਅਤੇ ਪੰਜ ਪਾਰਕ ਹਲਕਾ ਪਠਾਨਕੋਟ ਵਿਖੇ ਬਣਾਏ ਜਾਣ ਵਾਲੇ ਸ੍ਰੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮਨਜੂਰ ਕਰਵਾਏ ਹਨ ਜਿਨ੍ਹਾਂ ਦਾ ਟੈਂਡਰ ਵੀ ਬਹੁਤ ਜਲਦੀ ਲਗਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 6 ਵਿੱਚ ਪਾਣੀ ਦੀ ਬਹੁਤ ਕਿੱਲਤ ਸੀ, ਟਿਊਬਵੈਲ ਦੇ ਸੁਰੂ ਹੋਣ ਨਾਲ ਉਹ ਦੂਰ ਹੋ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੋਜਵਾਨਾਂ ਨੂੰ ਜਿਲ੍ਹਾ ਪਠਾਨਕੋਟ ਅੰਦਰ ਨੋਕਰੀਆਂ ਦੇਣ ਦੇ ਲਈ ਪੇਪਸੀਕੋ ਕੰਪਨੀ ਲਗਾਉਂਣ ਦਾ ਉਪਰਾਲਾ ਕਰ ਕੇ ਨੋਜਵਾਨਾਂ ਦੇ ਲਈ ਰੋਜਗਾਰ ਦੇ ਮੋਕੇ ਪੈਦਾ ਕੀਤੇ ਹਨ ।ਇਸ ਦੇ ਨਾਲ ਜਿਲ੍ਹਾ ਪਠਾਨਕੋਟ ਦੇ ਬੇਰੋਜਗਾਰ ਨੋਜਵਾਨਾਂ ਨੂੰ ਰੋਜਗਾਰ ਮਿਲੇਗਾ।

Check Also

ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਰਾਲ ਆਰਟ ਤਕਨੀਕ ਬਾਰੇ ਪੇਂਡੂ ਸੁਆਣੀਆਂ ਲਈ ਸਿਖਲਾਈ ਕੋਰਸ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ-ਅਟਾਰੀ ਜ਼ੋਨ 1 ਲੁਧਿਆਣਾ ਦੀ …

Leave a Reply