Saturday, May 18, 2024

ਬੰਦੇ ਦਾ ਤੁਰਨ

ਉਸ ਨੂੰ ਤੁਰਨਾ ਚੰਗਾ ਲੱਗਦਾ ਹੈ
ਚੂੰਕਿ ਤੁਰਦਿਆਂ ਤੁਰਦਿਆਂ
ਉਸਨੂੰ ਜੀਵਨ ਦਾ ਅਭਿਆਸ ਹੋਇਆ ਹੈ
ਉਸ ਲਈ ਤੁਰਨਾ
ਮਹਿਜ਼ ਸ਼ਕਤੀ ਦਾ ਪ੍ਰਦਰਸ਼ਨ ਨਹੀ
ਜਿ਼ੰਦਗੀ ਜੀਊਣ ਦੀ ਮਹਾਰਤ ਹੈ
ਤੇ ਇਸ ਕਲਾਤਮਕ ਸਫਰ ਨੂੰ
ਉਹ ਬਾਖੂਬੀ ਅੰਜ਼ਾਮ ਦਿੰਦਾ ਹੈ
ਤੁਰਨਾ ਉਸਨੂੰ ਸ਼ਾਇਦ
ਇਸ ਲਈ ਵੀ ਚੰਗਾ ਲੱਗਦਾ ਹੈ
ਕਿਉਕਿ ਤੁਰਦਿਆਂ ਤੁਰਦਿਆਂ
ਉਹ ਵਿੱਚ ਵਿਚਾਲੇ ਰੁਕ ਵੀ ਜਾਂਦਾ ਹੈ
ਤੇ ਫੇਰ ਉਹੀ ਸਿਲਸਿਲਾ

ਮੰਜਿ਼ਲ ਚਾਹੇ ਹੋਵੇ ਕੋਸਾਂ ਦੂਰ
ਪ੍ਰੰਤੂ ਤੁਰਣਾ ਨਾ ਹੋਵੇ ਮੁਹਾਲ
ਪੈਰਾਂ ਵਿਚ ਭਾਵੇ ਪੈ ਜਾਣ ਬੇੜੀਆਂ
ਲੇਕਿਨ ਇਸਦੇ ਬਾਵਜੂਦ
ਤੁਰਨਾ ਰਹੇ ਜਾਰੀ—।
Sukhmander Sekhon

 

 

 

 

 

ਸੁਖਮਿੰਦਰ ਸੇਖੋ
5/8-ਏ ਘੁੰਮਣ ਨਗਰ,
ਸਰਹਿੰਦ ਰੋਡ ਪਟਿਆਲਾ
ਮੋ – 98145-07693

Check Also

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ – 30 ਉਮੀਦਵਾਰ ਚੋਣ ਮੈਦਾਨ ‘ਚ

ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ 02 ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ …

Leave a Reply