Friday, April 26, 2024

ਕੇਂਦਰੀ ਬਜ਼ਟ ਲੋਕ ਕਲਿਆਣਕਾਰੀ, ਵਿਹਾਰਕ ਤੇ ਭਵਿੱਖਮੁਖੀ – ਪ੍ਰੋ: ਖਿਆਲਾ

ਕਿਹਾ, ਪ੍ਰਧਾਨ ਮੰਤਰੀ ਮੋਦੀ ਦਾ ਭਾਰਤ ਨੂੰ ਆਤਮ ਨਿਰਭਰ ਤੇ ਵਿਕਸਿਤ ਰਾਸ਼ਟਰ ਬਣਾਉਣ ਦਾ ਸੁਪਨਾ ਹੋ ਰਿਹੈ ਸਾਕਾਰ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਭਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਲੋਕ ਕਲਿਆਣਕਾਰੀ, ਵਿਹਾਰਕ ਅਤੇ ਭਵਿੱਖਮੁਖੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਬਜਟ ਵਿਕਾਸ ਕਾਰਜਾਂ ਨੂੰ ਤੇਜ਼ੀ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਨੂੰ ਇਕ ਆਤਮ ਨਿਰਭਰ ਵਿਕਸਤ ਰਾਜ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਕਲਪ ਨੂੰ ਪੂਰਾ ਕੀਤਾ ਜਾਵੇਗਾ।ਉਨਾਂ ਜੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਸਤਾ ’ਚ ਹੈਟ੍ਰਿਕ ਯਕੀਨੀ ਹੋ ਗਈ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਪਟੜੀ ’ਤੇ ਲਿਆਉਣ ’ਚ ਮਿਲੀ ਸਫਲਤਾ ਨੇ ਭਾਰਤ ਨੂੰ 5ਵੀਂ ਅਰਥਵਿਵਸਥਾ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ।ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ।ਉਨਾਂ ਕਿਹਾ ਕਿ ਵਿਸ਼ਵ ਮੰਦੀ ਦੇ ਕਾਰਨ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਰਫ਼ਤਾਰ ਸੁਸਤ ਹੋ ਚੁੱਕੀ ਹੈ, ਇਸ ਦੇ ਬਾਵਜ਼ੂਦ ਭਾਰਤ ਦੀ ਵਿਕਾਸ ਦਰ ਦਾ 7 ਫ਼ੀਸਦੀ ਰਹਿਣ ਦੀ ਸੰਭਾਵਨਾ ਇਕ ਵੱਡੀ ਪ੍ਰਾਪਤੀ ਹੈ।ਉਨ੍ਹਾਂ ਕਿਹਾ ਕਿ ਸੂਚਨਾ ਤਕਨੀਕ ’ਚ ਹਾਸਲ ਕੀਤੀ ਗਈ ਵਿਸ਼ਾਲ ਤਰੱਕੀ ਨਾਲ ਡਿਜੀਟਲ ਇੰਡੀਆ ਨੇ ਦੇਸ਼ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਭਾਰਤ ਉਦਯੋਗਿਕ ਇਕਾਈਆਂ ਨੂੰ ਪ੍ਰਫੁਲਿਤ ਕਰਕੇ ਰੁਜ਼ਗਾਰ ਦੇ ਵਧੇਰੇ ਸਾਧਨ ਪੈਦਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉੱਤਰਦਿਆਂ ਬਜਟ ਵਿਚ ਹਰ ਵਰਗ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਗਿਆ ਹੈ। ਦੇਸ਼ ਦੀ ਅੰਦਰੂਨੀ ਸੁਰਖਿਆ ਲਈ 1.96 ਲੱਖ ਕਰੋੜ ਅਤੇ ਰਖਿਆ ਬਜਟ ਪਿਛਲੇ ਸਾਲ ਦੇ 5.25 ਲੱਖ ਕਰੋੜ ਦੀ ਥਾਂ 5.94 ਲੱਖ ਕਰੋੜ ਕਰਦਿਆਂ ਦੇਸ਼ ਦੀ ਸੁਰਖਿਆ ਨਾਲ ਕੋਈ ਵੀ ਸਮਝੌਤਾ ਨਾ ਕਰਨ ਨੂੰ ਯਕੀਨੀ ਬਣਾਇਆ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਉਚਾ ਚੁੱਕਣ ਦੇ ਵੱਡੇ ਯਤਨਾਂ ਦੀ ਛਾਪ ਬਜ਼ਟ ਵਿੱਚ ਦੇਖੀ ਗਈ ਹੈ।ਬਜ਼ਟ ’ਚ ਗ਼ਰੀਬ ਵਰਗ ਲਈ ਰੋਟੀ ਕੱਪੜਾ ਅਤੇ ਮਕਾਨ ਦੀਆਂ ਜਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ। ਗ਼ਰੀਬਾਂ ਲਈ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਲਈ ਪੀ.ਐਮ ਆਵਾਸ ਯੋਜਨਾ ਤਹਿਤ ਪਹਿਲਾਂ ਦੇ ਮੁਕਾਬਲੇ 66 ਫ਼ੀਸਦੀ ਦੇ ਵਾਧੇ ਨਾਲ 79 ਹਜ਼ਾਰ ਕਰੋੜ ਰੁਪਏ ਤੋਂ ਵੱਧ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਟੈਕਸ ਫਰੀ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।ਦੇਸ਼ ਵਿੱਚ ਖੋਲ੍ਹੇ ਜਾ ਰਹੇ 50 ਨਵੇਂ ਏਅਰਪੋਰਟ ਘਰੇਲੂ ਹਵਾਈ ਕੁਨੈਕਟੀਵਿਟੀ ਨੂੰ ਮਜ਼ਬੂਤੀ ਦੇਵੇਗੀ।ਇਸੇ ਤਰ੍ਹਾਂ ਰੇਲ ਮੰਤਰਾਲੇ ਲਈ 1.4 ਲੱਖ ਕਰੋੜ ਦੀ ਥਾਂ 2.4 ਲੱਖ ਕਰੋੜ ਦੇ ਐਲਾਨ ਨਾਲ ਆਵਾਜਾਈ ਸਾਧਨ ਹੋਰ ਸੁਖਾਲਾ ਹੋਵੇਗਾ।ਉਨ੍ਹਾਂ ਕਿਹਾ ਕਿ 20 ਲੱਖ ਕਰੋੜ ਦਾ ਖੇਤੀ ਕਰਜ਼ ਫ਼ੰਡ ਕਿਸਾਨੀ ਦੀਆਂ ਲੋੜਾਂ ਪੂਰੀਆਂ ਕਰਨ ’ਚ ਮਦਦ ਦੇਵੇਗੀ।5ਜੀ ਲਈ 100 ਪ੍ਰਯੋਗਸ਼ਾਲਾਵਾਂ, ਨਵੀਂ ਡਿਜ਼ੀਟਲ ਲਾਕਰ ਯੋਜਨਾ, ਕਾਰੋਬਾਰ ਵਿਚ ਕੇ.ਵਾਈ.ਸੀ ਨੂੰ ਆਸਾਨ ਕਰਨਾ, ਕਾਰੋਬਾਰ ਵਿਚ ਪੈਨ ਕਾਰਡ ਨੂੰ ਆਮ ਪਛਾਣ ਦਾ ਦਰਜ਼ਾ ਦੇਣਾ, ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦੇਣੀ, ਖੇਤੀਬਾੜੀ ਸਟਾਰਟਅੱਪ ਲਈ ਨਵਾਂ ਫ਼ੰਡ, ਖੇਤੀਬਾੜੀ ਸੈਕਟਰ ਲਈ ਵਧੇਗੀ ਸਟੋਰ ਸਮਰੱਥਾ, ਕੱਪੜੇ ਅਤੇ ਖੇਤੀਬਾੜੀ ਨੂੰ ਛੱਡ ਕੇ ਹੋਰ ਵਸਤੂਆਂ `ਤੇ ਕਸਟਮ ਡਿਊਟੀ 21 ਫ਼ੀਸਦੀ ਤੋਂ ਘਟਾ ਕੇ 13 ਫ਼ੀਸਦੀ ਕਰਨੀ, 9 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਸਕੀਮ, ਮੁਫ਼ਤ ਅਨਾਜ ਲਈ 2 ਲੱਖ ਕਰੋੜ ਰੁਪਏ ਦੀ ਵਿਵਸਥਾ, ਔਰਤਾਂ ਤੇ ਬਜ਼ੁਰਗਾਂ ਲਈ ਵੱਡੀ ਰਾਹਤ, ਮਹਿਲਾ ਸਨਮਾਨ ਬੱਚਤ ਪੱਤਰ ਯੋਜਨਾ ਰਾਹੀਂ ਔਰਤਾਂ ਨੂੰ 2 ਲੱਖ ਦੀ ਬੱਚਤ `ਤੇ 7.5 ਫ਼ੀਸਦੀ ਵਿਆਜ ਮਿਲਣਾ, ਸੀਨੀਅਰ ਸਿਟੀਜ਼ਨ ਖਾਤਾ ਯੋਜਨਾ ਦੀ ਸੀਮਾ 4.5 ਲੱਖ ਤੋਂ ਵਧਾ ਕੇ 9 ਲੱਖ ਕਰਨੀ, ਇਲੈਕਟ੍ਰਿਕ ਵਾਹਣ ਸੱਸਤੇ ਕਰਨੇ, ਕਸਟਮ ਡਿਊਟੀ ਹਟਾਉਣ, ਊਰਜਾ ਸੁਰੱਖਿਆ ਦੇ ਖੇਤਰ ਵਿੱਚ 35 ਹਜ਼ਾਰ ਕਰੋੜ ਰੁਪਿਆ ਨਿਵੇਸ਼ ਕਰਨ, ਨਵੀਨੀਕਰਨ ਊਰਜਾ ਖੇਤਰ ਵਿੱਚ 20700 ਕਰੋੜ ਰੁਪਿਆ ਨਿਵੇਸ਼ ਕਰਨ, ਦੇਸ਼ ਦੀ ਰੱਖਿਆ ਜਰੂਰਤਾਂ ਦੀ ਸਵੈ ਪੂਰਤੀ ਆਦਿ ਕੀਤੇ ਗਏ ਵੱਡੇ ਐਲਾਨ ਭਾਰਤ ਨੂੰ ਵਿਸ਼ਵ ਗੁਰੂ ਵਜੋਂ ਆਲਮੀ ਕੇਂਦਰ ਦੇ ਰੂਪ ਵਿਚ ਉਭਰਨ ਵਲ ਚੁੱਕੇ ਜਾ ਰਹੇ ਸਾਰਥਿਕ ਕਦਮ ਹਨ।ਪੇਸ਼ ਕੀਤੇ ਗਏ ਲੋਕ ਕਲਿਆਣਕਾਰੀ ਬਜ਼ਟ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਧਾਈ ਦੇ ਪਾਤਰ ਹਨ।

 

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …