Saturday, May 18, 2024

Daily Archives: September 20, 2018

ਫਿਲਮ ਮਨਮਰਜ਼ੀਆਂ ਦੇ ਖਿਲਾਫ ਦਿੱਲੀ `ਚ 5 ਥਾਵਾਂ ’ਤੇ ਕੀਤਾ ਗਿਆ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਂਝੇ ਤੌਰ ’ਤੇ ਹਿੰਦੀ ਫਿਲਮ ਮਨਮਰਜੀਆਂ ਦੇ ਖਿਲਾਫ ਦਿੱਲੀ ਵਿਖੇ 5 ਥਾਵਾਂ ’ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਅਕਾਲੀ ਦਲ ਦੇ ਕਾਰਕੁਨਾ ਨੇ ਦੱਖਣੀ ਦਿੱਲੀ ਦੇ ਨਹਿਰੂ ਪਲੇਸ ਦੇ ਸਤਿਅਮ ਸਿਨੇਮਾ, ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਵਿਖੇ ਪੈਸਫ਼ਿਕ ਮਾੱਲ, ਉਤਰੀ ਦਿੱਲੀ ਦੇ ਪੀਤਮਪੁਰਾ ਦੇ …

Read More »

ਮਾਨਸਾ ਜ਼ਿਲ੍ਹੇ `ਚ ਅਮਨ ਅਮਾਨ ਨਾਲ ਪਈਆਂ ਸਭ ਤੋਂ ਵੱਧ 71.66 ਫ਼ੀਸਦੀ ਵੋਟਾਂ – ਜ਼ਿਲ੍ਹਾ ਚੋਣ ਅਫ਼ਸਰ

ਭੀਖੀ, 19 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲ੍ਰਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਮਾਨਸਾ ਨਿਵਾਸੀਆਂ ਵੱਲੋਂ ਵੱਡਾ ਹੁੰਗਾਰਾ ਵਿਖਾਇਆ ਗਿਆ ਅਤੇ ਇਹ ਜਿਲ੍ਹਾ ਵੋਟਾਂ ਪਾਉਣ ਵਿਚ ਵੀ ਸਭ ਤੋਂ ਮੋਹਰੀ ਜਿਲ੍ਹਿਆਂ ਵਿੱਚ ਸ਼ਾਮਲ ਹੋ ਗਿਆ ਹੈ।     ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਇਸ ਗੱਲ ਦਾ ਸਿਹਰਾ ਜਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ ਦੁਆਰਾ ਕੀਤੇ ਸੁਰੱਖਿਆ …

Read More »

ਲੌਂਗੋਵਾਲ ਤੇ ਹੋਰਾਂ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘਾ ਸਥਾਨ ਦਾ ਦੌਰਾ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) -ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਲਾਂਘੇ ਸੰਬੰਧੀ ਭਾਰਤ ਅਤੇ ਪਾਕਿਸਤਾਨ ਵੱਲ ਚੱਲ ਰਹੀਆਂ ਸਰਗਰਮੀਆਂ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਸ਼੍ਰੋਮਣੀ ਕਮੇਟੀ …

Read More »

ਚੰਦਨ ਦੇ ਬੂਟਿਆਂ ਨਾਲ ਮਹਿਕੇਗਾ, ਤਿਆਰ ਕੀਤੇ ਜਾ ਰਹੇ ਗੁਰੂ ਕੇ ਬਾਗ ਦਾ ਵਾਤਾਵਰਣ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵਰਟੀਕਲ ਗਾਰਡਨ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਤਹਿਤ ਹੁਣ ਇਥੇ ਪਲਾਸਟਕ ਦੀਆਂ ਬੋਤਲਾਂ ਵਿਚ ਲੱਗੇ ਹੋਏ ਬੂਟੇ ਹਰਿਆਵਲ ਵੰਡਦੇ ਨਜ਼ਰ ਆਉਣਗੇ।ਸ੍ਰੀ ਦਰਬਾਰ ਸਾਹਿਬ ਵਿਖੇ ਵਰਟੀਕਲ ਗਾਰਡਨ ਦੀ ਆਰੰਭਤਾ ਮੌਕੇ ਅੱਜ ਇਨਕਮ ਟੈਕਸ ਵਿਭਾਗ ਦੇ ਮੁੱਖ ਕਮਿਸ਼ਨਰ ਪੰਜਾਬ ਸ੍ਰੀ ਬੇ.ਕੇ …

Read More »

ਏਸ਼ੀਅਨ ਪੇਸਫਿਕ ਮਾਸਟਰ ਖੇਡਾਂ `ਚੋਂ ਤਿੰਨ ਤਗਮੇ ਹਾਸਲ ਕਰਨ ਵਾਲੇ ਗੁਰਦੀਪ ਸਿੰਘ ਪੂਹਲਾ ਦਾ ਸਨਮਾਨ

ਅੰਮ੍ਰਿਤਸਰ, 19 ਸਤੰਬਰ-     ਮਲੇਸ਼ੀਆ ਵਿਚ ਹੋਈਆਂ ਏਸ਼ੀਅਨ ਪੇਸੀਫਿਕ ਮਾਸਟਰ ਖੇਡਾਂ 2018 ਵਿੱਚੋਂ ਇਕ ਸੋਨੇ ਦਾ ਅਤੇ ਦੋ ਕਾਸੀ ਦੇ ਤਗਮੇ ਪ੍ਰਾਪਤ ਕਰਨ ਵਾਲੇ ਸਾਬਤ ਸੂਰਤ ਸਿੱਖ ਗੁਰਦੀਪ ਸਿੰਘ ਪੂਹਲਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਮਲੇਸ਼ੀਆ ਤੋਂ ਪਰਤੇ ਗੁਰਦੀਪ ਸਿੰਘ ਪੂਹਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ, ਜਿਥੇ ਉਨ੍ਹਾਂ …

Read More »

550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਡੇਰਾ ਬਾਬਾ ਨਾਨਕ ਤੋਂ ਹੋਵੇਗੀ ਸ਼ੁਰੂਆਤ – ਲੌਂਗੋਵਾਲ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ ’ਤੇ ਕਰਤਾਰਪੁਰ ਸਾਹਿਬ ਦੇ ਲਾਂਘਾ ਦਰਸ਼ਨ ਸਥਲ ਤੋਂ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸੰਤ …

Read More »

ਸਵਰਾਜ ਕੰਪਨੀ ਵਲੋਂ ਨਵਾਂ ਮਾਡਲ ਟਰੈਕਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟ

 ਲੌਂਗੋਵਾਲ ਨੇ ਕੰਪਨੀ ਦੇ ਸੀ.ਈ.ਓ ਤੇ ਹੋਰ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸਵਰਾਜ ਕੰਪਨੀ ਵੱਲੋਂ ਇੱਕ ਨਵੇਂ ਤਿਆਰ ਕੀਤੇ ਗਏ ਮਾਡਲ ਦਾ ਪਹਿਲਾ ਟਰੈਕਟਰ ਭੇਟ ਕੀਤਾ ਗਿਆ।ਇਸ ਤੋਂ ਪਹਿਲਾਂ ਕੰਪਨੀ ਦੇ ਸੀ.ਈ.ਓ ਵੀਰੇਨ ਪੋਪਲੀ, ਸੀਨੀਅਰ ਵਾਈਸ ਪ੍ਰਧਾਨ ਸੇਲ ਤੇ ਮਾਰਕੀਟਿੰਗ ਰਾਜੀਵ ਰੇਲਨ ਸਮੇਤ ਹੋਰ …

Read More »

ਸਹੋਦਿਆ ਸਕੂਲਜ਼ ਕਰਵਾੲਗਾ ਅਧਿਆਪਕਾਂ ਤੇ ਪਿੰਸੀਪਲਾਂ ਲਈ 15 ਵਰਕਸ਼ਾਪਾਂ ਤੇ ਸੈਮੀਨਾਰ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਦਿੱਲੀ ਨਾਲ ਸੰਬੰਧਿਤ ਸੱਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ 15 ਵਰਕਸ਼ਾਪਾਂ ਅਤੇ ਸੈਮੀਨਾਰ ਅਯੋਜਿਤ ਕਰਵਾਏ ਜਾਣਗੇੇ। ਸੰਸਥਾ ਦੇ ਚੇਅਰਮੈਨ ਡਾ. ਧਰਮਵੀਰ ਸਿੰਘ ਜੋ ਚੀਫ਼ ਖਾਲਸਾ ਦੀਵਾਨ ਦੇ ਸਕੂਲਾਂ ਦੇ ਡਾਇਰੈਕਟਰ ਵੀ ਹਨ ਨੇ ਕਿਹਾ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਯਤਨ ਸਮੁੱਚੇ ਮੈਂਬਰਾਂ ਵੱਲੋਂ ਲਏ ਫੈਸਲੇ …

Read More »

ਨਹੀਂ ਰਹੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ

ਅੰਤਿਮ ਅਰਦਾਸ ਪਿੰਡ ਨੀਲੋਂ ਕਲਾਂ ਵਿਖੇ 26 ਸਤੰਬਰ ਨੂੰ ਸਮਰਾਲਾ, 19 ਸਤੰਬਰ (ਪੰਜਾਬ ਪੋਸਟ- ਕੰਗ) – ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ ਦਾ ਦਿਹਾਂਤ ਹੋ ਗਿਆ। ਸਵੇਰੇ ਸੈਰ ਕਰਕੇ ਆਉਣ ਉਪਰੰਤ ਅਚਾਨਕ ਖ਼ੂਨ ਦੀ ਉਲਟੀ (ਬ੍ਰੇਨ ਹੈਮਰਿਜ਼ ਦਾ ਅਟੈਕ) ਆਉਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਾਹਿਤ ਸਭਾ …

Read More »

ਮਾਨਾਂਵਾਲਾ ਬ੍ਰਾਂਚ `ਚ ਭਗਤ ਪੂਰਨ ਸਿੰਘ ਇੰਚਟੀਚਿਊਟ ਫਾਰ ਸਪੈਸ਼ਲ ਨੀਡਜ਼ ਦਾ ਉਦਘਾਟਨ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਮਾਨਾਂਵਾਲਾ ਬ੍ਰਾਂਚ `ਚ ਭਗਤ ਪੂਰਨ ਸਿੰਘ ਇੰਚਟੀਚਿਊਟ ਫਾਰ ਸਪੈਸ਼ਲ ਨੀਡਜ਼ ਦਾ ਉਦਘਾਟਨ ਜਲੰਧਰ ਤੋਂ ਆਏ ਸਪੈਸ਼ਲ ਓਲੰਪਿਕ ਸਟੇਟ ਅਤੇ ਅਪਾਹਜਤਾ ਐਡਵਾਈਜ਼ਰੀ ਬੋਰਡ ਦੇ ਮੈਂਬਰ ਅਮਰਜੀਤ ਸਿੰਘ ਅਨੰਦ ਵਲੋਂ ਕੀਤਾ ਗਿਆ। ਪਿੰਗਲਵਾੜਾ ਮੁੱਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਦੇ ਖੋਲਣ ਦਾ ਮੁੱਖ ਮਨੋਰਥ ਸਪੈਸ਼ਲ ਅਤੇ ਗੂੰਗੇ-ਬੋਲੇ ਬੱਚਿਆਂ ਦੇ …

Read More »