Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: September 24, 2018

ਸਿਵਲ ਸਰਜਨ ਵਲੋਂ ਡੇਂਗੂ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ

Dengue

ਭੀਖੀ, 23 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ)  – ਸਿਵਲ ਸਰਜਨ ਮਾਨਸਾ ਲਾਲ ਚੰਦ ਠਕਰਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਵਲੋਂ ਡੇਂਗੂ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚਣ ਕਿਉਂ ਜੋ ਸਿਹਤ ਵਿਭਾਗ ਲੋਕਾਂ ਦੇ ਬੀਮਾਰੀਆਂ ਤੋਂ ਬਚਾਅ ਲਈ ਗੰਭੀਰ ਹੈ ਅਤੇ ਅਜਿਹੀਆਂ ਬੀਮਾਰੀਆਂ ਦੀ ਰੋਕਥਾਮ ਲਈ ਨਿਰੰਤਰ ਕਾਰਜਸ਼ੀਲ ਹੈ।ਉਨ੍ਹਾਂ ਦਸਿਆ ਕਿ ਪਿਛਲੇ ਹਫ਼ਤੇ ਜ਼ਿਲ੍ਹਾ ਹਸਪਤਾਲ ... Read More »

ਸਿਹਤ ਵਿਭਾਗ ਨੇ ਮਾਨਸਾ ਵਿਖੇ ਮਿਲਾਵਟਖੋਰੀ ਦੇ ਧੰਦੇ ਦਾ ਕੀਤਾ ਪਰਦਾਫਾਸ਼

PPN2309201814

ਬਰਾਂਡਿਡ ਤੇ ਨਾਮੀ ਕੰਪਨੀਆਂ ਦੇ ਲੇਬਲ ਲਗਾ ਕੇ ਤਿਆਰ ਕੀਤਾ ਜਾਂਦਾ ਸੀ ਸਮਾਨ ਭੀਖੀ, 23 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ)  – ਸਿਹਤ ਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੌਰ `ਤੇ ਪ੍ਰਵੀਨ ਕੁਮਾਰ ਅਤੇ ਅਜੈ ਕੁਮਾਰ ਦੇ ਮੈਸ: ਸੁਰੇਸ਼ ਕੁਮਾਰ ਹੰਸ ਰਾਜ ਵਨ-ਵੇਅ-ਟਰੈਫਿਕ ਰੋਡ ਦੀ ਦੁਕਾਨ ਅਤੇ ਗੋਦਾਮ `ਚ ਛਾਪੇਮਾਰੀ ਕੀਤੀ ਗਈ ਜਿਥੇ ਕਾਫੀ ਮਾਤਰਾ ਵਿਚ ਬਰਾਂਡਿਡ/ ਨਾਮੀ ਕੰਪਨੀਆਂ ਦੇ ਆਪ ਲੇਬਲ ... Read More »

ਰਜਬਾਹਿਆਂ ’ਚ ਪਾੜ ਪੈ ਜਾਣ ਤੇ ਕਿਸਾਨਾਂ ਨੇ ਲਾਇਆ ਧਰਨਾ

PPN2309201815

ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰੀ ਮੀਂਹ ਨਾਲ ਪਹਿਲਾਂ ਹੀ ਨਰਮੇ ਅਤੇ ਝੋਨੇ ਦੀ ਫਸਲ ਦੇ ਹੋਏ ਵੱਡੇ ਨੁਕਸਾਨ ਕਾਰਣ ਝੰਬੇ ਨੇੜਲੇ ਪਿੰਡ ਜਗਾ ਰਾਮ ਤੀਰਥ ਅਤੇ ਫਤਹਿਗੜ੍ਹ ਨੌ ਆਬਾਦ ਦੇ ਕਿਸਾਨਾਂ ਨੂੰ ਅੱਜ ਸਵੇਰੇ ਉਸ ਸਮੇਂ ਦੋਹਰੀ ਮਾਰ ਪੈ ਗਈ ਜਦੋਂ ਉਕਤ ਪਿੰਡਾਂ ਕੋਲ ਦੀ ਲੰਘਦੇ ਦੋਵੇਂ ਰਜਬਾਹਿਆਂ ਵਿੱਚ ਪਾੜ ਪੈ ਜਾਣ ਨਾਲ ਸੈਂਕੜੇ ਏਕੜ ... Read More »

ਐਥਲੈਟਿਕ ਮੀਟ ਦੌਰਾਨ ਸਵ. ਬਲਦੀਪ ਸਿੰਘ ਦੀ ਯਾਦ `ਚ ਵੰਡੇ 300 ਤਗਮੇ ਤੇ ਟਰਾਫੀਆਂ

PPN2309201814

ਵੈਟਰਨ ਐਥਲੀਟ ਬਲਜੀਤ ਸਿੰਘ ਮਛਾਣਾ ਨੇ ਆਪਣੇ ਪੁੱਤਰ ਦੀ ਯਾਦ `ਚ ਕੀਤੀ ਸੇਵਾ ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 2018-19 ਦੀ ਜੋਨ ਬਠਿੰਡਾ-2 ਦੀ ਐਥਲੈਟਿਕ ਮੀਟ ਜੋਨਲ ਸਕੱਤਰ ਪ੍ਰਿੰਸੀਪਲ ਗੁਰਮੇਲ ਸਿੰਘ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ ਮਿਤੀ 21.09.2108 ਤੋਂ 22.09.2108 ਤੱਕ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਈ ਗਈ।ਇਸ ਜੋਨਲ ਐਥਲੈਟਿਕ ਮੀਟ ਵਿੱਚ ਉਮਰ ਵਰਗ ਅੰਤਰ-14, ਅੰਤਰ-17 ... Read More »

ਕੋਟਲਾ ਮਾਈਨਰ ’ਚ ਪਏ ਪਾੜ ਦਾ ਡੀ.ਸੀ, ਐਸ.ਡੀ.ਐਮ ਤੇ ਤਹਿਸੀਲਦਾਰ ਵਲੋਂ ਜਾਇਜ਼ਾ

PPN2309201813

ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਜੋਧਪੁਰ ਪਾਖਰ ਨੇੜੇ ਕੋਟਲਾ ਮਾਈਨਰ ’ਚ ਪਾੜ ਪੈਣ ਕਾਰਣ ਅੱਜ ਪਿੰਡ ਦੇ ਆਲੇ-ਦੁਆਲੇ ਦੀ ਜ਼ਮੀਨ ’ਚ ਪਾਣੀ ਭਰ ਗਿਆ।ਸਵੇਰੇ 6.00 ਵਜੇ ਦੇ ਕਰੀਬ ਪਏ ਇਸ ਪਾੜ ਦਾ ਪਤਾ ਲੱਗਣ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਵਿੰਦਰ ਸਿੰਘ ਅਤੇ ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ ਨੇ ਪਿੰਡ ਦਾ ... Read More »

ਲੋੜਵੰਦ ਨੂੰ ਰਾਸ਼ਨ ਦੇ ਕੇ ਮਨਾਇਆ ਸਮਾਜ ਸੇਵੀ ਨੇ ਆਪਣਾ ਜਨਮ ਦਿਨ

PPN2309201812

ਬਠਿੰਡਾ, 23 ਸਤੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਆਜ਼ਾਦ ਵੈਲਫ਼ੇਅਰ ਸੁਸਾਇਟੀ ਦੇ ਸਕੱਤਰ ਬਲਵੰਤ ਸਿੰਘ ਗੈਵੀ ਮਾਨ ਵਲੋਂ ਆਪਣਾ  ਜਨਮ ਦਿਨ ਜ਼ਰੂਰਤਮੰਦਾਂ ਦੀ ਮਦਦ ਕਰਕੇ ਮਨਾਇਆ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਸਰਪ੍ਰਸਤ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਗੈਵੀ ਮਾਨ ਅਜਿਹੇ ਨੇਕ ਤੇ ਦਿਆਲੂ ਇਨਸਾਨ ਹਨ, ਜੋ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ।ਉਨ੍ਹਾਂ ... Read More »

ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ `ਚ ਜਿੱਤ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ- ਤ੍ਰਿਪਤ ਬਾਜਵਾ

Tripat Rajinder Bajwa

ਬਟਾਲਾ, 23 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹੋਈ ਵੱਡੀ ਅਤੇ ਇਤਿਹਾਸਕ ਜਿੱਤ ਲਈ ਸੂਬੇ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਜਿੱਤ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਵਿਕਾਸ ... Read More »

ਸਭ ਤੋਂ ਵੱਧ ਲੀਡ ਨਾਲ ਜਿੱਤੇ ਰਵੀਨੰਦਨ ਬਾਜਵਾ ਨੇ ਵੋਟਰਾਂ ਦਾ ਕੀਤਾ ਧੰਨਵਾਦ

Ravi Nandan Bajwa

ਬਟਾਲਾ, 23 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਜ਼ਿਲੇ ਵਿਚੋਂ ਸਭ ਤੋਂ ਵੱਧ ਲੀਡ ਨਾਲ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਵਡਾਲਾ ਗ੍ਰੰਥੀਆਂ ਜੋਨ ਤੋਂ ਜ਼ਿਲਾ ਪ੍ਰੀਸ਼ਦ ਮੈਂਬਰ ਰਵੀਨੰਦਨ ਸਿੰਘ ਬਾਜਵਾ ਨੇ ਆਪਣੀ ਇਸ ਜਿੱਤ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਹਲਕੇ ਦੇ ਇੱਕ-ਇੱਕ ਵੋਟਰ ਦੇ ਇਸ ਅਹਿਸਾਨ ਨੂੰ ਕਦੀ ਨਹੀਂ ਭੁੱਲਣਗੇ। ਰਵੀ ਬਾਜਵਾ ਨੇ ਕਿਹਾ ... Read More »

ਜਤਿੰਦਰ ਸਿੰਘ ਜੋਗਾ ਦੀ ਜਿੱਤ ਨਾਲ ਇਲਾਕੇ `ਚ ਖੁਸ਼ੀ ਦੀ ਲਹਿਰ

Jatinder S Joga

ਸਮਰਾਲਾ ,23 ਸਤੰਬਰ (ਪੰਜਾਬ ਪੋਸਟ- ਕੰਗ) – ਮੁਤਿਓਂ ਜੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸੀ ਉਮੀਦਵਾਰ ਜਤਿੰਦਰ ਸਿੰਘ ਜੋਗਾ ਨੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਬਬਲੂ ਲੋਪੋਂ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਉਨ੍ਹਾਂ ਦੀ ਜਿੱਤ ਨਾਲ ਜਿੱਥੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਇਲਾਕੇ ਦੇ ਲੋਕਾਂ ਵਲੋਂ ਵੀ ਵਰ੍ਹਦੇ ... Read More »

ਅਕਾਸ਼ਵਾਣੀ ਵਲੋਂ ਐਫ.ਐਮ ਚੈਨਲ ਦੇਸ਼ ਪੰਜਾਬ ਦਾ ਆਗਜ਼ ਅੱਜ

Radio TV Tower

ਅੰਮ੍ਰਿਤਸਰ, 23 ਸਤੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਅਕਾਸ਼ਵਾਣੀ ਵਲੋਂ ਅੱਜ 24 ਸਤੰਬਰ ਨੂੰ ਅੰਮ੍ਰਿਤਸਰ ਤੋਂ ਨਵੇਂ ਐਫ.ਐਮ ਚੈਨਲ ਦੇਸ਼ ਪੰਜਾਬ, ਜੋ ਕਿ 103.6„ ਮੈਗਾਹਾਰਟਜ਼  ’ਤੇ ਚੱਲੇਗਾ, ਦੇ ਨਵੇਂ ਟਰਾਂਸਮੀਟਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਅਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਸ੍ਰੀਮਤੀ ਸੰਤੋਸ਼ ਰਿਸ਼ੀ ਨੇ ਦੱਸਿਆ ਕਿ 20 ਕਿਲੋਵਾਟ ਐਫ ਐਮ ਟਰਾਂਸਮੀਟਰ ਦਾ ਉਦਘਾਟਨ ਸਮਜਿਕ ਨਿਆਂ ਅਤੇ ਅਧਿਕਾਰਤਾ ... Read More »