Tuesday, April 30, 2024

ਪੀ.ਏ.ਯੂ ਲੱਕੀ ਬੈਡ ਪਲਾਂਟਰ ਵਿਧੀ ਨਾਲ ਨਮੀ ਵਾਲੇ ਖੇਤਰ `ਚ ਵੀ ਬੀਜੀ ਜਾ ਸਕਦੀ ਹੈ ਕਣਕ – ਡਾ. ਅਮਰੀਕ ਸਿੰਘ

ਪਠਾਨਕੋਟ, 6 ਜਨਵਰੀ (   ) ਜ਼ਿਆਦਾ ਸਿੱਲ ਵਾਲੇ ਖੇਤਾਂ ਵਿੱਚ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ, ਆਮ ਪੱਧਰੀ ਵਿਧੀ ਨਾਲ ਬੀਜੀ ਕਣਕ ਨਾਲੋਂ 3-4 ਫੀਸਦੀ PPN0601201818ਵਧੇਰੇ ਬਰਾਬਰ ਪੈਦਾਵਾਰ ਦਿੰਦੀ ਹੈ। ਇਹ ਵਿਚਾਰ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਦੇ ਪਿੰਡ ਚੌਹਾਨਾਂ ਵਿੱਚ ਅਗਾਂਹਵਧੂ ਨੌਜਵਾਨ ਕਿਸਾਨ ਠਾਕੁਰ ਨਵਦੀਪ ਸਿੰਘ ਦੇ ਖੇਤਾਂ ਵਿੱਚ ਪੀ ਏ ਯੂ ਲੱਕੀ ਬੈੱਡ ਪਲਾਂਟਰ ਨਾਲ ਪਿਛੇਤੀ ਕਣਕ ਦੀ ਬਿਜਾਈ ਦੇ ਲਗਾਏ ਪ੍ਰਦਰਸ਼ਨੀ ਪਲਾਟ ਮੌਕੇ ਇਕੱਤਰ ਕਿਸਾਨਾਂ ਨੂੰ ਇਸ ਨਵੀਂ ਵਿਧੀ ਬਾਰੇ ਜਾਣਕਾਰੀ ਦਿੰਦਿਆਂ ਕਹੇ। ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਲਗਾਏ ਪ੍ਰਦਰਸ਼ਨੀ ਪਲਾਟ ਮੌਕੇ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ,ਬਲਵਿੰਦਰ ਸਿੰਘ ਸਹਾਇਕ ਟੈਕਨੀਕਲ ਮੈਨੇਜ਼ਰ,ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਵਰਨਣਯੋਗ ਹੈ ਕਿ ਜ਼ਿਲਾ ਪਠਾਨਕੋਟ ਵਿੱਚ ਕੁਝ ਜ਼ਿਆਦਾ ਨਮੀ ਵਾਲਾ ਰਕਬਾ ਹੈ, ਜਿਥੇ ਹਰ ਸਾਲ ਸਰਦੀ ਦੀਆਂ ਬਰਸਾਤਾਂ ਕਾਰਨ ਕਣਕ ਦੀ ਫਸਲ ਖਰਾਬ ਹੋ ਜਾਂਦੀ ਹੈ ਅਤੇ ਪੈਦਾਵਾਰ ਘੱਟ ਮਿਲਦੀ ਹੈ,ਉਥੇ ਇਹ ਤਕਨੀਕ ਕਣਕ ਦੀ ਫਸਲ ਲਈ ਵਰਦਾਨ ਸਾਬਿਤ ਹੋ ਸਕਦੀ ਹੈ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਬੈੱਡਾਂ ਉਪਰ ਕਣਕ ਦੀ ਬਿਜਾਈ ਕਰਨ ਦੀ ਇਹ ਨਵੀਂ ਵਿਧੀ ਜ਼ਿਲਾ ਪਠਾਨਕੋਟ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਪੀ ਏ ਯੂ ਲੁਧਿਆਣਾ ਦੀ ਮਦਦ ਨਾਲ ਪਹਿਲੀ ਵਾਰ ਵਰਤੀ ਜਾ ਰਹੀ ਹੈ,ਜੇਕਰ ਇਹ ਤਜ਼ਰਬਾ ਸਫਲ ਰਹਿੰਦਾ ਹੈ ਤਾਂ ਵਧੇਰੇ ਨਮੀ ਵਾਲੇ ਰਕਬੇ ਵਿੱਚ ਬੀਜੀ ਜਾਣ ਵਾਲੀ ਕਣਕ ਦੀ ਫਸਲ ਲਈ ਇਹ ਵਿਧੀ ਵਰਦਾਨ ਸਾਬਿਤ ਹੋ ਸਕਦੀ ਹੈ। ਉਨਾਂ ਕਿਹਾ ਕਿ ਇਸ ਨਵੀਂ ਮਸ਼ੀਨ ਨਾਲ ਇੱਕ ਇੱਕ ਮੀਟਰ ਦੇ ਦੋ ਬੈੱਡ ਬਣਦੇ ਹਨ,ਜਿਨਾਂ ਉੱਪਰ ਪੰਜ ਲਾਈਨਾਂ ਕਣਕ ਦੀਆਂ ਬੀਜੀਆਂ ਜਾਂਦੀਆਂ ਹਨ ਅਤੇ ਨਦੀਨ ਉਗਣ ਤੋਂ ਪਹਿਲਾਂ ਵਰਤੀ ਜਾਣ ਵਾਲੀ ਪੈਂਡੀਮੈਥਾਲੀਨ ਨਦੀਨਨਾਸ਼ਕ ਦਵਾਈ ਦਾ ਬਿਜਾਈ ਦੇ ਨਾਲ ਨਾਲ ਹੀ ਛਿੜਕਾਅ ਕਰ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਬੈੱਡਾਂ ਦਰਮਿਆਨ ਬਣੀਆਂ ਖਾਲੀਆਂ ਵਿੱਚ ਕਮਾਦ ਦੀ ਫਸਲ ਫਰਵਰੀ ਮਹੀਨੇ ਦੌਰਾਨ ਬੀਜੀ ਜਾ ਸਕਦੀ ਹੈ ਜਿਸ ਨਾਲ ਕਣਕ ਦੀ ਕਟਾਈ ਤੋਂ ਬਾਅਦ ਬੀਜੀ ਜਾਣ ਵਾਲੀ ਕਮਾਦ ਦੀ ਫਸਲ ਨੂੰ ਅਗੇਤਾ ਬੀਜਿਆ ਜਾ ਸਕਦਾ ਹੈ ਅਤੇ ਕਮਾਦ ਦੀ ਬਿਜਾਈ ਲਈ ਖੇਤ ਦੀ ਤਿਆਰੀ ਤੇ ਆਉਣ ਵਾਲੇ ਖਰਚ ਦੀ ਵੀ ਬੱਚਤ ਹੁੰਦੀ ਹੈ। ਉਨਾ ਕਿਹਾ ਕਿ ਅਜਿਹਾ ਕਰਨ ਕਮਾਦ ਦਾ ਪ੍ਰਤੀ ਏਕੜ ਝਾੜ ਵੱਧ ਮਿਲਣ ਦੇ ਨਾਲ ਕਣਕ ਦਾ ਝਾੜ ਵੀ ਪੂਰਾ ਮਿਲਦਾ ਹੈ। ਉਨਾਂ ਕਿਹਾ ਕਿ ਖਾਲੀਆ ਵਿੱਚ ਪਾਣੀ ਲੱਗਣ ਕਾਰਨ ਸਿੰਚਾਈ ਲਈ ਪਾਣੀ ਵੀ ਘੱਟ ਲੱਗਦਾ ਹੈ ਜਿਸ ਨਾਲ ਕਣਕ ਦਾ ਵਾਧਾ ਰੁਕਦਾ ਨਹੀਂ ਹੈ ਜਦ ਕਿ ਵਧੇਰੇ ਨਮੀ ਵਾਲੇ ਇਲਾਕਿਆਂ ਵਿੱਚ ਪਹਿਲਾਂ ਭਾਰੀ ਪਾਣੀ ਲੱਗਣ ਨਾਲ ਕਣਕ ਦਾ ਮੁਢਲਾ ਵਾਧਾ ਰੁਕ ਜਾਂਦਾ ਹੈ। ਉਨਾਂ ਕਿਹਾ ਕਿ ਬੈੱਡਾਂ ਉਪਰ ਬੀਜੀ ਕਣਕ ਦੀ ਫਸਲ ਦੇ ਬੂਟੇ ਰਸਾਇਣਕ ਖਾਦਾਂ ਦੀ ਵਰਤੋਂ ਜ਼ਿਆਦਾ ਸੁਚੱਜੇ ਤਰੀਕੇ ਨਾਲ ਕਰਦੇ ਹਨ ਕਿਉਂਕਿ ਬੈੱਡਾਂ ਵਿੱਚ ਬੀਟਆਂ ਦੀਆਂ ਜੜਾਂ ਜ਼ਿਆਦਾ ਸੰਘਣੀਆਂ ਅਤੇ ਡੂੰਘੀਆ ਹੁੰਦੀਆ ਹਨ। ਉਨਾਂ ਕਿਹਾ ਕਿ ਜੇਕਰ ਕੋਈ ਕਿਸਾਨ ਪਿਛੇਤੀ ਕਣਕ ਦੀ ਬਿਜਾਈ ਇਸ ਮਸ਼ੀਨ ਨਾਲ ਕਰਨਾ ਚਾਹੁੰਦਾ ਹੈ ਤਾਂ ਪਰਮਾਨੰਦ ਸਥਿਤ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਇਸ ਮਸ਼ੀਨ ਨਾਲ ਮਾਂਹ,ਮੂੰਗੀ ,ਰਾਜਮਾਂਹ ਆਦਿ ਦੀ ਵੀ ਬਿਜਾਈ ਕੀਤੀ ਜਾ ਸਕਦੀ ਹੈ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply